ਵਿਧਾਇਕ ਦਿਨੇਸ਼ ਚੱਢਾ ਨੇ ਕੀਤੀ ਵਾਲੀਵਾਲ ਸ਼ੂਟਿੰਗ ਟੂਰਨਾਮੈਂਟ ‘ਚ ਸ਼ਿਰਕਤ, ਖਿਡਾਰੀਆਂ ਦਾ ਵਧਾਇਆ ਹੌਸਲਾ

Spread the love
 ਰੂਪਨਗਰ, (ਦਲਜੀਤ ਚਨੌਲੀ) : ਰੋਪੜ ਕਾਲਜ ਗਰਾਊਂਡ ਵਿਖੇ ਸ਼ਿਵਾਲਿਕ ਸ਼ੂਟਿੰਗ ਕਲੱਬ ਰੋਪੜ ਅਤੇ ਸ਼ਹੀਦ ਭਗਤ ਸਿੰਘ ਸ਼ੂਟਿੰਗ ਕਲੱਬ ਥਲੀ ਕਲਾ ਵੱਲੋਂ ਸਾਂਝੇ ਤੌਰ ‘ਤੇ ਵਾਲੀਵਾਲ ਸ਼ੂਟਿੰਗ ਟੂਰਨਾਮੈਂਟ ਦਾ ਭਰਪੂਰ ਆਯੋਜਨ ਕੀਤਾ ਗਿਆ। ਟੂਰਨਾਮੈਂਟ ਵਿੱਚ ਇਲਾਕੇ ਦੇ ਖਿਡਾਰੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਅਤੇ ਮੈਦਾਨ ‘ਚ ਦਿਨ ਭਰ ਰੌਣਕਾਂ ਬਣੀਆਂ ਰਹੀਆਂ। ਟੂਰਨਾਮੈਂਟ ਦੌਰਾਨ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਆਯੋਜਕਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਸਮਾਗਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਤੰਦਰੁਸਤ ਜੀਵਨ ਵੱਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ “ਖੇਡਾਂ ਵਤਨ ਪੰਜਾਬ ਦੀਆਂ” ਵਰਗੇ ਉਪਰਾਲਿਆਂ ਰਾਹੀਂ ਨੌਜਵਾਨਾਂ ਨੂੰ ਵਧੀਆ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਜਿਸ ਨਾਲ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਦਾ ਮੌਕਾ ਮਿਲ ਰਿਹਾ ਹੈ। ਮੁਕਾਬਲਿਆਂ ਦੀ ਸ਼ੁਰੂਆਤ ਸਵੇਰੇ 11 ਵਜੇ ਹੋਈ ਜੋ ਰਾਤ 2 ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਕੱਚੀ ਵਰਗ ਦੀਆਂ 15 ਟੀਮਾਂ ਅਤੇ ਮੀਡੀਅਮ ਵਰਗ ਦੇ 10 ਕਲੱਬਾਂ ਨੇ ਹਿੱਸਾ ਲਿਆ। ਕੱਚੀ ਵਰਗ ਵਿੱਚ ਸਥਾਨਕ ਟੀਮਾਂ ਵਿਚਕਾਰ ਜਬਰਦਸਤ ਮੁਕਾਬਲੇ ਦੇਖਣ ਨੂੰ ਮਿਲੇ, ਜਿੱਥੇ ਸੈਕਟਰ-26 ਅਤੇ ਸੈਕਟਰ-46 ਦੀਆਂ ਟੀਮਾਂ ਫਾਈਨਲ ‘ਚ ਪਹੁੰਚੀਆਂ। ਫਾਈਨਲ ਮੁਕਾਬਲੇ ਵਿੱਚ ਸੈਕਟਰ-26 ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੈਕਟਰ-46 ਦੀ ਟੀਮ ਦੂਜੇ ਸਥਾਨ ‘ਤੇ ਰਹੀ। ਇਸ ਤੋਂ ਬਾਅਦ ਮੀਡੀਅਮ ਵਰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਪੰਜਾਬ ਅਤੇ ਬਾਹਰੀ ਰਾਜਾਂ ਤੋਂ ਆਈਆਂ ਟੀਮਾਂ ਨੇ ਹਿੱਸਾ ਲਿਆ। ਮੀਡੀਅਮ ਵਰਗ ਦੇ ਫਾਈਨਲ ਵਿੱਚ ਸਿੱਧੂ ਸਲੇਮ ਸ਼ਾਹ ਦੀ ਟੀਮ ਅਤੇ ਹਰਿਆਣਾ ਦੀ ਸ਼ਾਲੂ ਭਨਿਆਰੀ ਦੀ ਟੀਮ ਵਿਚਕਾਰ ਟੱਕਰ ਹੋਈ। ਦਿਲਚਸਪ ਮੁਕਾਬਲੇ ਵਿੱਚ ਸਿੱਧੂ ਸਲੇਮ ਸ਼ਾਹ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸ਼ਾਲੂ ਭਨਿਆਰੀ ਹਰਿਆਣਾ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਸਮਾਗਮ ਦੇ ਅੰਤ ‘ਚ ਜੇਤੂ ਟੀਮਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਯੋਜਕਾਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
  • Related Posts

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਸੰਧੂ ਨੂੰ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਅਤੇ ਕਰਨਬੀਰ ਸਿੰਘ ਸਿੱਧੂ ਨੂੰ ਵਾਈਸ ਪ੍ਰਧਾਨ ਕੀਤਾ ਨਿਯੁਕਤ!

    Spread the love

    Spread the loveਮਮਦੋਟ 14ਸੰਤਬਰ (ਸ਼ਰਮਾ ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅੰਦਰ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਮਿਹਨਤੀ ਅਤੇ ਲਗਨ ਵਾਲੇ ਪਾਰਟੀ ਵਰਕਰਾਂ…

    Leave a Reply

    Your email address will not be published. Required fields are marked *