ਵਿਵੇਕ ਪਬਲਿਕ ਹਾਈ ਸਕੂਲ ਬਰਗਾੜੀ ਵਿਖੇ ਅਸਿਸਟੈਂਟ ਡਾਇਰੈਕਟਰ ਆਫ਼ ਯੂਥ ਸਰਵਿਸ ਡਿਪਾਰਮੈਟ ਚਹਿਲ ਨੂੰ ਕੀਤਾ ਸਨਮਾਨਿਤ 

Spread the love

  ਜੈਤੋ,16 ਦਸੰਬਰ( ਰਘੂਨੰਦਨ ਪਰਾਸ਼ਰ ): ਇਲਾਕੇ ਦੀ ਨਾਮਵਰ ਸਿਖਿਆ ਸੰਸਥਾ ਵਿਵੇਕ ਪਬਲਿਕ ਹਾਈ ਸਕੂਲ ਬਰਗਾੜੀ ਵਿਖੇ ਸਰਦਾਰ ਜਗਜੀਤ ਸਿੰਘ ਜੀ ਚਹਿਲ (ਅਸਿਸਟੈਂਟ ਡਾਇਰੈਕਟਰ ਆਫ਼ ਯੂਥ ਸਰਵਿਸ ਡਿਪਾਰਮੈਟ )ਵੱਲੋਂ ਤੀਸਰੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਨੇ ਆਪਣੇ ਬਹੁਤ ਹੀ  ਅਗਾਂਹਵਧੂ ਵਿਚਾਰਾਂ ਨਾਲ ਭਰਪੂਰ ਚਾਨਣਾ ਪਾਇਆ। ਉਹਨਾਂ ਨਵੇਂ ਵਿਦਿਆਰਥੀਆਂ ਨੂੰ ਮੋਬਾਇਲ ਫ਼ੋਨ ਦੇ ਵੱਧ ਰਹੇ ਰੁਝਾਨ ਤੇ ਇਸ ਦੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀ ਮੋਬਾਇਲ ਫ਼ੋਨ ਦਾ ਦੁਰਉਪਯੋਗ ਕਰ ਰਹੇ ਹਨ ਜਿਸ ਕਾਰਨ ਉਹ ਗਲਤ ਰਸਤੇ ਪੈ ਰਹੇ ਹਨ। ਸਰਦਾਰ ਜਗਜੀਤ ਸਿੰਘ ਜੀ ਚਹਿਲ ਨੇ ਦੱਸਿਆ ਕਿ  ਮੋਬਾਇਲ ਫ਼ੋਨ ਦਾ ਸਦਉਪਯੋਗ ਕਰਕੇ ਤੁਸੀਂ ਆਪਣੇ ਵਿਦਿਆਰਥੀ ਜੀਵਨ ਨੂੰ ਸੁਖਾਲਾ ਬਣਾ ਸਕਦੇ ਹੋ ਅਤੇ ਵਧੀਆ ਮੰਜ਼ਿਲ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਪੂਰੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਦਿਲਚਸਪੀ ਦੇ ਨਾਲ ਭਾਸ਼ਣ ਨੂੰ ਸੁਣਿਆ ਅਤੇ ਹਮੇਸ਼ਾ ਵਧੀਆ ਰਸਤੇ ਤੇ ਚੱਲਣ ਦਾ ਪ੍ਰਣ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੋਨੀਆ ਸੇਠੀ ਜੀ ਅਤੇ ਮੈਡਮ ਗਗਨਦੀਪ ਕੌਰ ਵੱਲੋਂ ਸਰਦਾਰ ਜਗਜੀਤ ਸਿੰਘ ਜੀ ਚਹਿਲ ਨੂੰ ਸਨਮਾਨਿਤ ਕੀਤਾ ਗਿਆ ਅਤੇ  ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸੇਠੀ ਜੀ ਵੱਲੋਂ ਉਨਾਂ ਦਾ

ਧੰਨਵਾਦ ਕਰਦੇ ਹੋਏ ਉਹਨਾਂ ਦੀਆਂ ਪ੍ਰਾਪਤੀਆਂ ਤੇ ਭਰਪੂਰ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੁਆਰਾ ਦੱਸੀਆਂ ਗੱਲਾਂ ਉੱਪਰ ਅਮਲ ਕਰਨ ਲਈ ਪ੍ਰੇਰਿਤ ਕੀਤਾ।

  • Related Posts

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਸੰਧੂ ਨੂੰ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਅਤੇ ਕਰਨਬੀਰ ਸਿੰਘ ਸਿੱਧੂ ਨੂੰ ਵਾਈਸ ਪ੍ਰਧਾਨ ਕੀਤਾ ਨਿਯੁਕਤ!

    Spread the love

    Spread the loveਮਮਦੋਟ 14ਸੰਤਬਰ (ਸ਼ਰਮਾ ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅੰਦਰ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਮਿਹਨਤੀ ਅਤੇ ਲਗਨ ਵਾਲੇ ਪਾਰਟੀ ਵਰਕਰਾਂ…

    Leave a Reply

    Your email address will not be published. Required fields are marked *