‘ਸਤਲੁਜ’ ਫਿਲਮ ਨੂੰ ਓਟੀਟੀ ਪਲੇਟਫਾਰਮ ਤੋ ਹਟਾਉਣ ਨਾਲ ਕੇਂਦਰ ਸਰਕਾਰ ਦਾ ਸਿੱਖ ਕੌਮ ਵਿਰੋਧੀ ਚਿਹਰਾਂ ਨੰਗਾ ਹੋਇਆ -ਅਤਲਾ

Spread the love

ਬਠਿੰਡਾ 8 ਜੁਲਾਈ (ਸੁਰਿੰਦਰਪਾਲ ਸਿੰਘ ):- ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦਾ ਦਰਦ ਬਿਆਨ ਕਰਦੀ ‘ਸਤਲੁਜ’ ਫਿਲਮ ਨੂੰ ਓਟੀਟੀ ਪਲੇਟਫਾਰਮ ਤੋਂ ਹਟਾਉਣ ਨਾਲ ਸਰਕਾਰ ਦਾ ਸਿੱਖ ਕੌਮ ਵਿਰੋਧੀ ਚਿਹਰਾਂ ਨੰਗਾ ਹੋਇਆ ਹੈ ਤੇ ਇਸ ਸਰਕਾਰੀ ਧੱਕੇ ਦੀ ਸਮੁੱਚੀ ਕੌਮ ਨਿਖੇਧੀ ਕਰਦੀ ਹੈ । ਭਾਈ ਅਤਲਾ ਨੇ ਅੱਗੇ ਕਿਹਾ ਕਿ ‘ਸਤਲੁਜ’ ਫਿਲਮ ਜੋ ਆਪਣੇ ਨਿਰਮਾਣ ਸਮੇ ਤੋਂ ਲੰਭੀ ਪ੍ਰੀਕਿਰਿਆ ਵਿੱਚੋ ਦੀ ਲੰਘ ਕੇ ਜਦੋ ਦਰਸਕਾਂ ਦੇ ਰੁਬਰੂ ਹੋਣ ਲਈ ਰਿਲੀਜ ਹੋਣ ਲਈ ਤਿਆਰ ਹੋਈ ਤਾਂ ਸਰਕਾਰ ਨੇ ਇਸ ਫਿਲਮ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ ਨਹੀ ਹੋਣ ਦਿੱਤਾ । ਹੁਣ ਜਦੋ ਤਿੰਨ ਸਾਲ ਦੀ ਲੰਭੀ ਉਡੀਕ ਤੋਂ ਬਾਅਦ ਫਿਲਮ ਜੀ-5 ਪਲੇਟਫਾਰਮ ਤੇ ਰਿਲੀਜ ਹੋਈ ਤਾਂ ਉਸ ਤੋਂ ਵੀ ਬੁਖਲਾਹਟ ਵਿੱਚ ਆਈ ਸਰਕਾਰ ਨੇ ਬੰਦ ਕਰਵਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਫਿਲਮ 90 ਦੇ ਦਹਾਕੇ ਦੇ ਕਾਲੇ ਦੌਰ ਅਤੇ ਸਿੱਖਾ ਤੇ ਹੋਏ ਤਸੱਦਦ ਦੀ ਕਹਾਣੀ ਬਿਆਨ ਕਰਦੀ ਸੀ ਜੋ ਸੱਚ ਸਰਕਾਰ ਨੂੰ ਹਜਮ ਨਹੀ ਹੋਇਆ । ਫਿਲਮ ਨੂੰ ਜਬਰੀ ਰੋਕਣਾ ਸਰਕਾਰ ਦਾ ਤਾਨਾਸਾਹੀ ਕਦਮ ਹੈ ਜੋ ਸਿੱਖ ਕੌਮ ਨਾਲ ਧੱਕਾ ਹੈ । ਉਨਾ ਅੱਗੇ ਕਿਹਾ ਕਿ ਇਹੋ ਜਿਹੀਆਂ ਇਤਿਹਾਸਿਕ ਫਿਲਮਾਂ ਨਵੀਂ ਪੀੜੀ ਨੂੰ ਇਤਿਹਾਸ ਨਾਲ ਜੋੜਦੀਆਂ ਹਨ ਤੇ ਸਚਾਈ ਨੂੰ ਸਮਝਣ ਦਾ ਮੌਕਾਂ ਦਿੰਦੀਆਂ ਹਨ ।

  • Related Posts

    ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ ਅਤੇ ਗਰੀਬਾਂ ਦੇ ਮਸੀਹਾ ਗੱਜਣ ਸਿੰਘ ਚੌਹਾਨ ਬਣੇ ‘ਪੰਜਾਬ ਬਾਜ਼ੀਗਰ ਸਭਾ’ ਦੇ ਪ੍ਰਧਾਨ, ਇਲਾਕੇ ਵਿੱਚ ਖੁਸ਼ੀ ਦੀ ਲਹਿਰ

    Spread the love

    Spread the loveਨਵਾਂਸ਼ਹਿਰ , 8 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ, ਗਰੀਬਾਂ ਅਤੇ ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਰਮਨ ਪਿਆਰੇ ਸਿਆਸੀ ਤੇ ਸਮਾਜਿਕ ਆਗੂ ਗੱਜਣ…

    10 ਜੁਲਾਈ ਨੂੰ ਚੰਡੀਗੜ੍ਹ ਵਿਖੇ ਮੁਜ਼ਾਹਰੇ ਦੀ ਤਿਆਰੀ ਲਈ ਪਿੰਡ ਗਿੱਦੜੀ ਕੀਤੀ ਮੀਟਿੰਗ- ਘੁਡਾਣੀ 

    Spread the love

    Spread the loveਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਗਿਦੜੀ ਦੀ ਮੀਟਿੰਗ ਕਮਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ  ਜਿਸ ਵਿੱਚ ਜਿਲਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਹਰਜੀਤ ਸਿੰਘ ਘਲੋਟੀ ਨੇ…

    Leave a Reply

    Your email address will not be published. Required fields are marked *