ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਰੰਗਰੇਟੇ ਪਰਿਵਾਰਾਂ ‘ਚ ਵਿਚਰਣ ਦੀ ਮੁਹਿਮ 6 ਅਪ੍ਰੈਲ ਨੂੰ ਪਿੰਡ ਤੱਲਵਣ ਤੋਂ ਹੋਵੇਗੀ ਸ਼ੁਰੂ – ਡਾ. ਹਰਜਿੰਦਰ ਸਿੰਘ ਜੱਖੂ

Spread the love
ਪਹਿਲੇ ਪੜਾਅ ‘ਚ 50-50 ਦਲਿਤ ਪਰਿਵਾਰਾਂ ਦੇ ਘਰ ਹੋਣਗੇ ਕਵਰ
ਫਗਵਾੜਾ 4 ਅਪ੍ਰੈਲ ( ਪ੍ਰੀਤੀ ) ਸਿੱਖ ਫਲਸਫੇ ‘ਚ ਗੁਰੂ ਸਾਹਿਬਾਨ ਵਲੋਂ ਦਿੱਤਾ ਗਿਆ ‘ਮਾਨਸ ਕੀ ਜਾਤ, ਸਭੈ ਏਕੋ ਪਹਿਚਾਨਬੋ’ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਈਮਾਨ ਸਿੰਘ ਮਾਨ 6 ਅਪ੍ਰੈਲ ਤੋਂ ਰੰਗਰੇਟੇ ਪਰਿਵਾਰਾਂ ਵਿੱਚ ਵਿਚਰਣ ਦੇ ਪ੍ਰੋਗਰਾਮ ਦਾ ਆਗਾਜ ਕਰਨਗੇ। ਪਹਿਲੇ ਪੜਾਅ ਵਿੱਚ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਈਮਾਨ ਸਿੰਘ ਮਾਨ ਵਲੋਂ ਪੰਜਾਹ-ਪੰਜਾਹ ਦਲਿਤ ਪਰਿਵਾਰਾਂ ਦੇ ਘਰ ਜਾਇਆ ਜਾਵੇਗਾ। ਜਾਣਕਾਰੀ ਸਾਂਝੀ ਕਰਦਿਆਂ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ ਡਾ. ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਇਸ ਮੁਹਿਮ ਦੀ ਸ਼ੁਰੂਆਤ 6 ਅਪ੍ਰੈਲ ਨੂੰ ਦੁਪਿਹਰ 12 ਵਜੇ ਜਿਲ੍ਹਾ ਜਲੰਧਰ ਦੇ ਪਿੰਡ ਤਲਵਣ ਵਿਖੇ ਪਿੰਡ ਦੇ ਸਾਬਕਾ ਸਰਪੰਚ ਅਤੇ ਅੰਬੇਡਕਰਵਾਦੀ ਸਮਾਜ ਦੇ ਵੱਡੇ ਆਗੂ ਜਸਵਿੰਦਰ ਪਾਲ ਦੇ ਘਰ ਤੋਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਰਬੱਤ ਦੇ ਭਲੇ ਦਾ ਹੋਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਸਾਰੇ ਮਹਾਨ ਰਹਿਬਰਾਂ ਦਾ ਸਾਂਝਾ ਸੰਦੇਸ਼ ਹੈ। ਪਰ ਅਜੋਕੇ ਸਮੇਂ ਵਿੱਚ ਇਸ ਸਾਂਝੇ ਸੰਦੇਸ਼ ਦੇ ਮਹੱਤਵ ਨੂੰ ਨਾ ਸਮਝਦੇ ਹੋਏ ਮਨੂੰ ਸਿਮਰਤੀ ਦੇ ਪ੍ਰਭਾਵ ਹੇਠਾਂ ਆ ਕੇ ਅਸੀਂ ਸਾਰੇ ਆਪੋ-ਆਪਣੀ ਜਾਤ ਦੇ ਨਾਲ ਕਿਸੇ ਨਾ ਕਿਸੇ ਰਹਿਬਰ ਨੂੰ ਜੋੜ ਕੇ ਅੱਡੋ-ਅੱਡ ਰਸਤੇ ਅਪਣਾਈ ਬੈਠੇ ਹਾਂ। ਇਸ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਨਾਂ ਰਹਿਬਰਾਂ ਦੀ ਬਾਣੀ ਦਰਜ਼ ਹੈ, ਉਹਨਾਂ ਗੁਰੂ ਸਾਹਿਬਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੁੱਖਤਾਵਾਦੀ ਅਤੇ ਬਰਾਬਰਤਾ ਵਾਲੇ ਫਲਸਫੇ ਨੂੰ ਬਹੁਤ ਵੱਡੀ ਢਾਅ ਲੱਗ ਰਹੀ ਹੈ। ਡਾ. ਜੱਖੂ ਨੇ ਦੱਸਿਆ ਕਿ ਖਾਲਸੇ ਦੇ ਵੱਡੇ ਮਿਸ਼ਨ ਨੂੰ ਲੈ ਕੇ ਸਿੱਖ ਸਮਾਜ ਦੀਆਂ ਆਪਸੀ ਪਿਆਰ ਦੀਆਂ ਧਾਰਮਿਕ ਅਤੇ ਸਮਾਜਿਕ ਸਾਂਝਾ ਮਜਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅ) ਨੇ ਬੀੜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਇਹ ਮੁਹਿਮ ਬਿਨਾਂ ਕਿਸੇ ਸਿਆਸੀ ਏਜੰਡੇ ਤੋਂ ਸਮੂਹ ਦਲਿਤ ਪਰਿਵਾਰਾਂ ਨਾਲ ਨੇੜਤਾ ਵਧਾਉਣ ਦਾ ਇੱਕ ਉਪਰਾਲਾ ਹੈ ਤਾਂ ਜੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਖਾਲਸਾ ਪੰਥ ਨੂੰ ਹੋਰ ਮਜਬੂਤ ਕੀਤਾ ਜਾ ਸਕੇ।
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *