ਰੂਪਨਗਰ: ਦਲਜੀਤ ਚਨੌਂਲੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਆਪਣੇ ਨਿੱਜੀ ਦੌਰੇ ਦੌਰਾਨ ਐਤਵਾਰ ਨੂੰ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਰੂਪਨਗਰ ਸਥਿਤ ਨਿਵਾਸ ਸਥਾਨ ‘ਤੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਿਸੋਦੀਆ ਦਾ ਵਿਧਾਇਕ ਚੱਢਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਮੁਲਾਕਾਤ ਦੌਰਾਨ ਮਨੀਸ਼ ਸਿਸੋਦੀਆ ਨੇ ਵਿਧਾਇਕ ਦਿਨੇਸ਼ ਚੱਢਾ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਰਿਵਾਰਕ ਮਾਹੌਲ ਵਿੱਚ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਹਲਕਾ ਰੂਪਨਗਰ ਵਿੱਚ ਚੱਲ ਰਹੇ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ। ਦੋਵਾਂ ਆਗੂਆਂ ਵਿਚਾਲੇ ਲੋਕ ਭਲਾਈ ਨਾਲ ਜੁੜੇ ਮੁੱਦਿਆਂ, ਵਿਕਾਸ ਯੋਜਨਾਵਾਂ ਅਤੇ ਹਲਕੇ ਦੀਆਂ ਤਰਜੀਹਾਂ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਹੋਇਆ।ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂ, ਅਹੁਦੇਦਾਰ, ਵਲੰਟੀਅਰ ਅਤੇ ਸਮਰਥਕ ਵੀ ਮੌਜੂਦ ਰਹੇ। ਮਨੀਸ਼ ਸਿਸੋਦੀਆ ਨੇ ਪਾਰਟੀ ਵਰਕਰਾਂ ਨਾਲ ਰੂਬਰੂ ਹੋ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਉੱਥੇ ਮੌਜੂਦ ਸ਼ਹਿਰ ਵਾਸੀਆਂ ਨਾਲ ਵੀ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਪਾਰਟੀ ਵੱਲੋਂ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਦੀ ਵਚਨਬੱਧਤਾ ਦੁਹਰਾਈ।ਇਹ ਮੁਲਾਕਾਤ ਪਰਿਵਾਰਕ ਮਾਹੌਲ ਵਿੱਚ ਹੋਣ ਦੇ ਬਾਵਜੂਦ ਹਲਕੇ ਦੇ ਵਿਕਾਸ,ਸੰਗਠਨਾਤਮਕ ਮਜ਼ਬੂਤੀ ਅਤੇ ਲੋਕਾਂ ਨਾਲ ਸਿੱਧੇ ਸੰਪਰਕ ਦੇ ਪੱਖੋਂ ਵੀ ਅਹਿਮ ਮੰਨੀ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ , ਨੀਸ਼ਾ ਚੱਢਾ , ਰਾਮ ਪ੍ਰਸਾਦ ਪਾਲੀ ਚੱਢਾ , ਨੀਲਮ ਰਾਣੀ, ਪਰਮਿੰਦਰ ਸਿੰਘ ਬਾਲਾ ਅਤੇ ਚੇਅਰਮੈਨ ਮਲਕੀਤ ਸਿੰਘ ਭੰਗੂ , ਇੰਦਰਜੀਤ ਸਿੰਘ ਬਾਲਾ, ਅਵਤਾਰ ਸਿੰਘ ਐਮਸੀ , ਅੰਮ੍ਰਿਤਪਾਲ ਸਿੰਘ ਸੋਨੂ ਐਮਸੀ, ਪਰਵਿੰਦਰ ਪਾਲ ਸਿੰਘ ਬਿੰਟਾ, ਸੰਜੀਵ ਕੁਮਾਰ, ਗੁਰਵਿੰਦਰ ਸਿੰਘ ਜੱਗੀ ਐਮਸੀ, ਸੁਰਜਨ ਸਿੰਘ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਚੇਅਰਮੈਨ ਭਾਗ ਸਿੰਘ ਮੈਦਾਨ , ਬਨਵਾਰੀ ਲਾਲ , ਪਰਵੀਨ ਕੁਮਾਰ ਜੀ, ਤਜਿੰਦਰ ਸਿੰਘ ਤੇਜੀ, ਅਵਨੀਸ਼ ਧਵਨ , ਗਿੰਨੀ ਸੈਣੀ, ਲਾਡੀ ਕੋਚ ਆਦਿ ਹਾਜ਼ਰ ਸਨ।