ਹਿਮਾਚਲ ਪ੍ਰਦੇਸ਼ ਐਂਟਰੀ ਟੋਲ ਟੈਕਸ ਦੇ ਵਿਰੋਧ ਵਿੱਚ ਰੋਸ ਧਰਨਾ

Spread the love
ਨੰਗਲ 28 ਅਗਸਤ ਭਾਰਦਵਾਜ ਇਲਾਕਾ ਬਚਾਓ ਸੰਘਰਸ਼ ਕਮੇਟੀ ਵਲੋਂ ਅੱਜ ਨੰਗਲ-ਊਨਾ ਮੁੱਖ ਮਾਰਗ ਤੇ ਹਿਮਾਚਲ ਪ੍ਰਦੇਸ਼ ਐਂਟਰੀ ਟੋਲ ਟੈਕਸ ਬੈਰੀਅਰ ਮਹਿਤਪੁਰ ਵਿੱਚ ਰੋਸ਼ ਧਰਨਾ ਲਗਾਇਆ ਗਿਆ। ਇਸ ਮੌਕੇ ਮੋਰਚਾ ਕਨਵੀਨਰ ਐਡਵੋਕੇਟ ਪਰਮਜੀਤ ਸਿੰਘ ਪੰਮਾ, ਐਡਵੋਕੇਟ ਨਿਸ਼ਾਂਤ ਗੁਪਤਾ, ਐਡਵੋਕੇਟ ਕੁਲਦੀਪ ਚੰਦ, ਐਡਵੋਕੇਟ ਦੀਪਕ ਚੰਦੇਲ, ਰਾਮ ਕੁਮਾਰ ਸ਼ਰਮਾ, ਰਣਜੀਤ ਸਿੰਘਲੱਕੀ, ਦੀਪਕ ਨੰਦਾ, ਗੁਰਦੀਪ ਸਿੰਘ ਬਾਬਾ, ਰਾਜਨ ਅਨੰਦ, ਜਸਪਾਲ ਸਿੰਘ, ਰਮਨਸ਼ਰਮਾ, ਦਵਿੰਦਰ ਗਾਂਧੀ, ਰਕੇਸ਼ ਕੁਮਾਰ, ਵਿਸ਼ਨੂੰ ਪ੍ਰਭਾਕਰ, ਅਮਿਤ ਦੋਧੀ, ਅੰਕੁਸ਼ ਕੁਮਾਰਆਦਿ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਨਾਲ ਲੱਗਦੀਆਂ ਸਰਹੱਦਾਂ ਵਿੱਚ ਵੱਖ ਵੱਖ ਥਾਵਾਂ ਤੇ ਐਂਟਰੀ ਟੋਲ ਟੈਕਸ ਬੈਰੀਅਰ ਬਣਾਏ ਗਏ ਹਨ ਜਿੱਥੇਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਲਈ ਗੈਰ ਹਿਮਾਚਲੀ ਨੰਬਰ ਦੀਆਂ ਗੱਡੀਆਂ ਤੋਂਦਾਖਲਾ ਟੈਕਸ ਲਿਆ ਜਾਂਦਾ ਹੈ ਜੋ ਕਿ ਅਸਿੱਧੇ ਰੂਪ ਵਿੱਚ ਨਾਲ ਲੱਗਦੇ ਇਲਾਕਿਆਂ ਦਾ ਆਰਥਿਕ ਸ਼ੋਸ਼ਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਲੱਗਦੇ ਇਲਾਕਿਆਂ ਦੀਆਂ ਕਈ ਰਿਸਤੇਦਾਰੀਆਂ ਗੁਆਂਢ ਵਿੱਚ ਹਿਮਾਚਲ ਵਿੱਚ ਹਨ ਪਰ ਅਪਣੇ ਰਿਸਤੇਦਾਰਾਂ ਨੂੰ ਮਿਲਣਜਾਣ ਲਈ ਵੀ ਪਹਿਲਾਂ ਟੋਲ ਟੈਕਸ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਟੋਲ ਟੈਕਸਪਿਛਲੇ ਕੁੱਝ ਸਾਲਾਂ ਦੌਰਾਨ ਹੀ ਇਸ ਟੋਲ ਟੈਕਸ ਦੇ ਰੇਟਾਂ ਵਿੱਚ ਅਥਾਹ ਵਾਧਾ ਕੀਤਾ ਗਿਆਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਿਮਾਚਲ ਪ੍ਰਦੇਸ ਦਾ ਵੀ ਕਾਰੋਬਾਰ ਪ੍ਰਭਾਵਿਤ ਹੁੰਦਾ ਹੈਕਿਉਂਂਕੀ ਨਾਲ ਲੱਗਦੇ ਇਲਾਕਿਆਂ ਦੇ ਲੋਕ ਟੋਲ ਟੈਕਸ ਕਾਰਨ ਹਿਮਾਚਲ ਵਿੱਚਖ੍ਰੀਦਦਾਰੀ ਕਰਨ ਲਈ ਜਾਣ ਤੋਂ ਪਾਸਾ ਵੱਟਦੇ ਹਨ। ਇਸ ਮੌਕੇ ਊਨਾ-ਚੰਡੀਗੜ੍ਹ ਮੁੱਖ ਮਾਰਗਤੇ ਮੋਰਚਾ ਵਲੋਂ ਜਾਮ ਲਗਾਇਆ ਗਿਆ। ਇਸ ਮੌਕੇ ਵੱਖ ਵੱਖ ਸਮਾਜਿਕ, ਧਾਰਮਿਕ, ਰਾਜਨੀਤਿਕ ਸੰਸਸਥਾਵਾਂ ਦੇ ਆਗੂਆਂ ਬਾਬਾ ਦੀਪ ਸਿੰਘ, ਬਿਬੀ ਤਾਰਾ ਸੈਣੀ, ਰਾਮ ਕੁਮਾਰਸਹੋੜ, ਸੁਖਦੇਵ ਸਿੰਘ, ਰਾਜੇਸ ਆਂਗਰਾ, ਅਸਵਨੀ ਦਘੋੜ, ਕੈਪਟਨ ਸੰਤੋਖ ਸਿੰਘ, ਵੀਰਸਿੰਘ ਵੜਵਾ, ਹਰਤੇਗਵੀਰ ਸਿੰਘ,  ਰਣਵੀਰ ਸਿੰਘ ਰੰਧਾਵਾ, ਗੋਰਵ ਰਾਣਾ, ਅਜੇ ਪੁਰੀ,  ਸੁਭਾਸ਼ ਐਰੀ, ਆਦਿ ਨੇ ਕਿਹਾ ਕਿ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦਾਦੁਖਾਂਤ ਹੈ ਕਿ ਉਨ੍ਹਾਂ ਨੂੰ ਸਰਕਾਰਾਂ ਦੀਆਂ ਗੱਲਤ ਨੀਤੀਆਂ ਕਾਰਨ ਆਰਥਿਕ ਲੁੱਟ ਦਾਸ਼ਿਕਾਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਵਲੋਂ ਨੈਸ਼ਨਲ ਹਾਈਵੇਅ ਤੇ ਜਾਣ ਲਈ 3000 ਰੁਪਏ ਦਾ ਪਾਸ ਬਣਾਇਆ ਜਾ ਰਿਹਾ ਜਿਸ ਨਾਲ 200 ਟੋਲ ਟੈਕਸਾਂ ਤੋਂ ਲੰਘਿਆ ਜਾ ਸਕਦਾ ਹੈ ਪਰ ਦੂਜੇ ਪਾਸੇ ਹਿਮਾਚਲ ਸਰਕਾਰ ਵਲੋਂ ਇੱਕ ਸਾਲਲਈ 7000 ਦਾ ਪਾਸ ਬਣਾਇਆ ਜਾਂਦਾ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ਵਿੱਚ ਜਾਣ ਵਾਲੇ ਟੂਰਿਸਟਾਂ ਤੋਂ ਵੱਖ ਵੱਖ ਤਰਾਂ ਦੇ ਟੈਕਸ ਲਏ ਜਾਂਦੇ ਹਨ ਜਿਸ ਕਾਰਨ ਉੱਥੇਜਾਣ ਵਾਲੇ ਲੋਕ ਨਮੋਸ਼ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਟੈਕਸ ਦੇਣ ਤੋਂ ਬਾਦ ਵੀ ਲੋਕਾਂ ਨੂੰਜਰੂਰੀ ਸਹੂਲਤਾਂ ਨਹੀਂ ਮਿਲਦੀਆਂ ਹਨ।
  • Related Posts

    ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਗਰਮ ਕਰਨ ਲਈ ਡਾ ਚੀਮਾ ਵੱਲੋਂ ਵਰਕਰਾਂ ਨਾਲ ਮੀਟਿੰਗ  ਭਲਕੇ ਤੋਂ ਅਕਾਲੀ ਦਲ ਰੂਪਨਗਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕਰੇਗਾ ਘਰ ਘਰ ਮੁਹਿੰਮ:ਚੀਮਾ 

    Spread the love

    Spread the love ਨੂਰਪੁਰ ਬੇਦੀ, 4 ਅਕਤੂਬਰ ਦਲਜੀਤ ਚਨੋਲੀ=ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ…

    ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ ਮੋਜੋਵਾਲ ਵਿਖੇ ਪ੍ਰਭੂ ਚਰਨਾਂ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਾਉਣਾ ਸਰਕਾਰ ਦੀ ਮੁੱਖ ਤਰਜੀਹ- ਹਰਜੋਤ ਸਿੰਘ ਬੈਂਸ

    Spread the love

    Spread the love ਕਾਹਨਪੁਰ ਖੂਹੀ  04 ਅਕਤੂਬਰ (ਜਗਤਾਰ ਜੱਗੀ )= ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮੋਜੋਵਾਲ, ਵਾਰਡ ਨੰਬਰ 15, ਨੰਗਲ ਵਿਖੇ ਕਰਵਾਏ ਗਏ ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ…

    Leave a Reply

    Your email address will not be published. Required fields are marked *