ਜ਼ਮੀਨ ਐਕਵਾਇਰ ਦੇ ਵਿਰੋਧ ਚ ਭਾਜਪਾ ਆਗੂਆਂ ਵੱਲੋ ਕੀਤੀ ਗਈ ਪ੍ਰੈੱਸ ਕਾਨਫਰੰਸ 

Spread the love
ਜਗਰਾਓਂ 9 ਜੁਲਾਈ (ਜਸਵਿੰਦਰ ਸਿੰਘ ਡਾਂਗੀਆ) ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਜ਼ਮੀਨ ਐਕਵਾਇਰ ਦੇ ਵਿਰੋਧ ’ਚ ਅੱਜ ਭਾਜਪਾ ਆਗੂਆਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਲਾ ਜਗਰਾਓਂ ਦੇ ਭਾਜਪਾ ਦੇ ਪ੍ਧਾਨ (ਸੇਵਾਮੁਕਤ) ਕਰਨਲ ਇੰਦਰਪਾਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਥਾਨਕ ਜੀ-ਟੀ ਰੋਡ ’ਤੇ ਸਥਿੱਤ ਇੱਕ ਨਿੱਜੀ ਹੋਟਲ ਵਿੱਚ ਰੱਖੀ ਇਸ ਕਾਨਫਰੰਸ ’ਚ ਵਿਸ਼ੇਸ਼ ਤੋਰ ’ਤੇ ਪੁੱਜੇ ਭਾਰਤ ਸਰਕਾਰ ਮਾਨਿਓਰਟੀ ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਜ਼ਮੀਨ ਦੀ ਲੈਂਡ ਪੂਲਿੰਗ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ, ਅਸੀਂ ਵੀ ਕਿਸਾਨ ਹਾਂ ਅਤੇ ਕਿਸਾਨਾਂ ਦੇ ਹਮੇਸ਼ਾ ਨਾਲ ਖੜ੍ਹੇ ਹਾਂ, ਇਸ ਦੇ ਲਈ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਿਆ ਤਾਂ ਅਸੀਂ ਜਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਬਦਲੇ ਕਮਰਸ਼ੀਅਲ ਪਲਾਟ ਦਾ ਲਾਲਚ ਦੇ ਰਹੀ ਹੈ। ਸਰਕਾਰ ਦੱਸੇ ਕਿ ਜਿਹੜੀ ਜ਼ਮੀਨ ਸਰਕਾਰ ਨੇ ਪਹਿਲਾਂ ਐਕਵਾਇਰ ਕਰਕੇ ਕਲੋਨੀਆਂ ਬਣਾਈਆਂ ਸਨ, ਉਸ ਵਿੱਚ ਕਿੰਨੇ ਕਿਸਾਨਾਂ ਨੂੰ ਪਲਾਟ ਦਿੱਤੇ ਗਏ, ਪਹਿਲਾਂ ਤਾਂ ਉਹ ਜ਼ਮੀਨਾਂ ਦੀਆਂ ਕਲੋਨੀਆਂ ਮਾਨਤਾ ਪ੍ਰਾਪਤ ਹੀ ਨਹੀਂ ਹੋਈਆਂ ’ਤੇ ਨਵੀਂਆਂ ਜ਼ਮੀਨਾਂ ਜੋ ਐਕਵਾਇਰ ਕੀਤੀਆਂ ਜਾਣੀਆਂ ਹਨ ਉਹ ਵੀ ਮਾਨਤਾ ਪ੍ਰਾਪਤ ਨਹੀਂ ਹੋਣੀਆਂ ਤਾਂ ਕਿਸਾਨਾਂ ਨੂੰ ਕਮਰਸ਼ੀਅਲ ਪਲਾਟ ਕਿੱਥੋਂ ਮਿਲਣਗੇ। ਭਾਜਪਾ ਆਗੂਆਂ ਨੇ ਕਿਹਾ ਕਿ ”ਆਪ” ਦੇ ਪੰਜਾਬੀ ਲੰਬੜਦਾਰਾਂ ਨੇ ਦਿੱਲੀ ਦੇ ਆਕਾਵਾਂ ਅੱਗੇ ਗੋਡੇ ਟੇਕ ਦਿੱਤੇ ਹਨ, ਇਨ੍ਹਾਂ ਨੂੰ ਵੀ ਪਤਾ ਹੈ ਕਿ 2027 ਪੰਜਾਬ ਵਿੱਚ ”ਆਪ” ਸਰਕਾਰ ਨਹੀਂ ਬਨਣੀ ਇਸ ਲਈ ਪਾਰਟੀ ਆਕਾਵਾਂ ਨੇ ਭੂ-ਮਾਫੀਆ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਕੇ ਲੁੱਟ ਕਰਨੀ ਸ਼ੁਰੂ ਕਰ ਦਿੱਤੀ ਹੈ। ਆਗੂਆਂ ਨੇ ਦੱਸਿਆ ਕਿ 2022 ’ਚ ਪੰਜਾਬ ’ਚ ਆਮ ਆਦਮੀ ਦੀ ਪਾਰਟੀ ਸਰਕਾਰ ਕਿਸਾਨਾਂ ਦੇ ਸਿਰ ’ਤੇ ਹੀ ਬਣੀ ਸੀ ਅਤੇ ਉਹੀ ਪਾਰਟੀ ਹੁੱਣ ਪੰਜਾਬ ਦੇ 15000 ਕਿਸਾਨਾਂ ਨੂੰ ਉਜਾੜਣ ’ਤੇ ਤੁਲੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਜਗਰਾਓਂ ਦੇ ਨੇੜਲੇ ਚਾਰ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਨੋਟਿਸ ’ਤੇ ਆਗੂਆਂ ਨੇ ਕਿਹਾ ਕਿ ਇਸ ਜ਼ਮੀਂਨ ਨੂੰ ਕਿਸੇ ਵੀ ਹਾਲਤ ਵਿੱਚ ਐਕਵਾਇਰ ਨਹੀਂ ਹੋਣ ਦਿੱਤਾ ਜਾਵੇਗਾ, ਇਸ ਦੇ ਲਈ ਸਾਡੀ ਪਾਰਟੀ ਨੂੰ ਜੋ ਕੁਝ ਵੀ ਕਰਨਾ ਪਿਆ ਅਸੀਂ ਕਰਾਂਗੇਂ। ਇਸ ਮੌਕੇ ਉਨਾ ਨਾਲ ਮੁੱਲਾਂਪੁਰ ਦੇ ਹਲਕਾ ਇੰਚਾਰਜ ਮੇਜਰ ਸਿੰਘ ਦੇਤਵਾਲ, ਸਰਪੰਚ ਗੁਰਸਿਮਰਨ ਸਿੰਘ ਗਿੱਲ, ਸਰਪੰਚ ਪਰਮਜੀਤ ਸਿੰਘ ਟੂਸਾ, ਸ: ਗੁਰਦਿਆਲ ਸਿੰਘ, ਗੁਰਭੇਜ ਸਿੰਘ, ਗੁਰਚਰਨ ਸਿੰਘ, ਕੇਵਲ ਸਿੰਘ ਹਠੂਰ, ਜਗਰਾਓਂ ਮੰਡਲ ਦੇ ਪ੍ਰਧਾਨ ਨਵਨੀਤ ਗੁਪਤਾ, ਜਨਰਲ ਸਕੱਤਰ ਡਾ: ਰਜਿੰਦਰ ਸ਼ਰਮਾ, ਸੂਬਾ ਮੀਡੀਆ ਇੰਚਾਰਜ ਬਲਰਾਜ ਸਿੰਘ, ਭਾਰਤੀ ਸਿੰਘ, ਸੁਸ਼ੀਲ ਕੁਮਾਰ ਆਦਿ ਹਾਜ਼ਰ ਸਨ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਹਲਕਾ ਬਲਾਚੌਰ ਵਿੱਚ ਹਨੀ ਟੋਂਸਾ ਦੀ ਵੱਡੀ ਸਿਆਸੀ ਜਿੱਤ, ਵਿਰੋਧੀ ਧਿਰਾਂ ਨੂੰ ਵੱਡਾ ਝਟਕਾ ਦਿੰਦਿਆਂ ਵਾਰਡ ਨੰਬਰ 8 ਦੇ ਕਈ ਕੱਦਾਵਰ ਆਗੂ ਅਕਾਲੀ ਦਲ ਵਿੱਚ ਸ਼ਾਮਲ

    Spread the love

    Spread the love ਬਲਾਚੌਰ, 28 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਇੰਚਾਰਜ ਹਨੀ ਟੋਂਸਾ ਨੂੰ ਬਲਾਚੌਰ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ…

    Leave a Reply

    Your email address will not be published. Required fields are marked *