1984 ਦੇ ਦੰਗਾ ਪੀੜਤ ਪਰਿਵਾਰਾਂ ਨੂੰ ਹਰਿਆਣਾ ਅੰਦਰ ਨੌਕਰੀਆਂ ਦੇਣ ਤੇ ਭਾਜਪਾ ਵਰਕਰਾਂ ‘ਚ ਖੁਸ਼ੀ ਦੀ ਲਹਿਰ 

Spread the love
ਮਾਛੀਵਾੜਾ ਸਾਹਿਬ 26 ਅਗਸਤ (ਸੁੱਚਾ ਬੰਗੜ )ਭਾਰਤੀ ਜਨਤਾ ਪਾਰਟੀ ਪੰਜਾਬ ਹਾਈਕਮਾਨ ਪੰਜਾਬ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ 1984 ਦੇ ਦੰਗਾ ਪੀੜਤ ਪਰਿਵਾਰਾਂ ਦੇ 121 ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੁਲਿਸ ਜਿਲਾ ਖੰਨਾ ਦੇ ਵਾਈਸ ਪ੍ਰਧਾਨ ਸੰਜੀਵ ਲੀਹਲ ਨੇ ਕੀਤਾ। ਉਹਨਾਂ ਨੇ ਕਿਹਾ ਕਿ ਇਸ ਖੁਸ਼ੀ ਦੇ ਮੌਕੇ ਤੇ ਮੰਡਲ ਮਾਛੀਵਾੜਾ ਸਾਹਿਬ ਅਤੇ ਮੰਡਲ ਜੋਧੋਵਾਲ ਵੱਲੋਂ ਲੱਡੂ ਵੰਡੇ ਗਏ ਅਤੇ ਖੁਸ਼ੀ ਸਾਂਝੀ ਕੀਤੀ ਗਈ। ਭਾਰਤੀ ਜਨਤਾ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਹੈ। ਜਿਨਾਂ ਜਿਨਾਂ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਥੇ ਦੇ ਲੋਕ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਲੜੇਗੀ ਅਤੇ ਪੰਜਾਬ ਅੰਦਰ ਆਪਣੀ ਸਰਕਾਰ ਬਣਾਏਗੀ ਅਤੇ ਪੀੜਿਤ ਲੋਕਾਂ ਨੂੰ ਇਸੇ ਤਰ੍ਹਾਂ ਹੀ ਇਨਸਾਫ ਦਿੱਤਾ ਜਾਵੇਗਾ।ਇਸ ਮੌਕੇ ਤੇ ਸੁਖਵਿੰਦਰ ਲਾਲ ਸ਼ਰਮਾ ਮੰਡਲ ਪ੍ਰਧਾਨ ਮਾਛੀਵਾੜਾ, ਰਾਮਪਾਲ ਸਹਾਰਨ ਮੰਡਲ ਪ੍ਰਧਾਨ ਜੋਧੋਵਾਲ, ਜਸਪਾਲ ਸਿੰਘ,ਹਰਮੇਸ਼ ਸਿੰਘ, ਮੁਖਤਿਆਰ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਜਗਦੀਪ ਸਿੰਘ, ਕਾਲਾ ਸੈਣੀ,ਜਗਨ ਨਾਥ, ਜੋਗਿੰਦਰ ਸਿੰਘ,ਲੱਕੀ, ਨਰੇਸ਼ ਕੁਮਾਰ, ਬਲਵੀਰ ਸਿੰਘ ਸਰਪੰਚ, ਪ੍ਰੇਮ ਕੁਮਾਰ, ਭਵਾਨਜੋਤ ਸਿੰਘ  ਲਾਭਾ ਰਾਮ, ਬੰਟੀ ਸ਼ਾਮਿਲ ਸਨ।
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *