2027 ਚ ਜੇਤੂ ਫਤਵੇ ਨਾਲ ਮਾਨ ਸਰਕਾਰ ਦੂਸਰੀ ਪਾਰੀ ਚ ਸੰਪੂਰਨ ਕ੍ਰਾਂਤੀ ਲਿਆਏਗੀ : ਧਾਲੀਵਾਲ 

Spread the love
ਧਾਲੀਵਾਲ ਨੇ ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ ਤਹਿਤ ਅੱਧੀ ਦਰਜਨ ਸੰਵਾਦ ਸਮਾਗਮਾਂ ਨੂੰ ਕੀਤਾ ਸੰਬੋਧਨ
ਅੰਮ੍ਰਿਤਸਰ/ਅਜਨਾਲਾ,4 ਅਪ੍ਰੈਲ ( ਮਨਜੀਤ ਸਿੰਘ ਸ਼ੇਰਗਿੱਲ ) ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਾਲ 2022 ਦੇ ਦੂਜੇ ਪੰਦਰਵਾੜੇ ਤੱਕ ਪੰਜਾਬ ਦੀ ਸੱਤਾ ‘ਤੇ ਕਾਬਜ਼ ਰਹੀਆਂ ਰਵਾਇਤੀ ਪਾਰਟੀਆਂ ਦੀਆਂ ਸਾਬਕਾ ਸਰਕਾਰਾਂ ‘ਤੇ ਤਿੱਖੇ ਰਾਜਸੀ ਹਮਲੇ ਕੀਤੇ ਅਤੇ ਕਿਹਾ ਕਿ ਇਨ੍ਹਾਂ ਸਾਬਕਾ ਸਰਕਾਰਾਂ ਵੱਲੋਂ ਭਰਿਸ਼ਟਾਚਾਰ, ਗੈਂਗਸਟਰਵਾਦ, ਨਸ਼ੇ ਤੇ ਬੇਰੁਜ਼ਗਾਰੀ ਆਦਿ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਆਪਣੀਆਂ ਕਥਿਤ ਕੁਸ਼ਾਸਨ, ਭ੍ਰਿਸ਼ਟਚਾਰ ਦੀਆਂ ਨੀਤੀਆਂ ਲਾਗੂ ਕਰਕੇ ਪੰਜਾਬ ਵਾਸੀਆਂ ਨੂੰ ਦੁੱਖਾਂ ਦੀ ਦਲ ਦਲ ਘੁੰਮਣਘੇਰੀ ਚ ਉਲਝਾ ਕੇ ਕਥਿਤ ਨਸਲਕੁਸ਼ੀ ਦੇ ਕੁਰਾਹੇ ਪਾਇਆ ਗਿਆ ਅਤੇ ਇਸ ਸੰਤਾਪ ਦੀਆਂ ਮਜ਼ਬੂਤ ਜ਼ੰਜ਼ੀਰਾਂ ਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਪਣੇ ਮੁਢਲੇ ਚਾਰ ਸਾਲ ਦੇ ਕਾਰਜਕਾਲ ਚ ਲੱਕ ਤੋੜ ਕੇ ਰੱਖ ਦਿੱਤਾ ਅਤੇ ਇਹਨਾਂ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਲਈ ਮਾਨ ਸਰਕਾਰ ਆਪਣੇ ਬਾਕੀ ਰਹਿੰਦੇ ਇਸ ਕਾਰਜਕਾਲ ਚ ਸਾਰੀ ਸ਼ਕਤੀ ਝੋਂਕਦਿਆਂ ਸਾਬਕਾ ਸਰਕਾਰਾਂ ਵਲੋਂ ਅਜ਼ਾਦੀ ਪਿੱਛੋਂ ਪੈਦਾ ਕੀਤੇ ਗਏ ਕਾਰਣਾਂ ਦਾ ਡੂੰਘਾ ਅਧਿਐਨ ਕਰ ਰਹੀ ਹੈ।
ਸ.ਧਾਲੀਵਾਲ ਅੱਜ “ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ” ਤਹਿਤ ਅਜਨਾਲਾ ਹਲਕੇ ਦੇ ਪਿੰਡ ਪੰਜ ਗਰਾਈਆਂ ਵਾਹਲਾ, ਕੋਟ ਗੁਰਬਖਸ਼, ਪੈੜੇਵਾਲ, ਕੋਟਲੀ ਜ਼ਮੀਤ ਸਿੰਘ, ਥੋਬਾ ਤੇ ਚਾੜਪੁਰ ਆਦਿ ਪਿੰਡਾਂ ਚ ਵੱਖ ਵੱਖ ਪੇਂਡੂ ਲੋਕਾਂ ਨਾਲ ਕਰਵਾਏ ਸਿੱਧੇ ਸੰਵਾਦ ਸਮਾਗਮਾਂ ਨੂੰ ਸੰਬੋਧਨ ਕਰ ਰਹੇ ਸਨ। ਸ.ਧਾਲੀਵਾਲ ਨੇ ਸਾਬਕਾ ਸਰਕਾਰਾਂ ਤੇ ਸ਼ਬਦੀ ਰਾਜਸੀ ਹਮਲੇ ਜਾਰੀ ਰੱਖਦਿਆਂ ਅੱਗੇ ਐਲਾਨ ਕੀਤਾ ਕਿ ਖੋਜ ਅਧਿਐਨ ਚ ਸਾਬਕਾ ਸਰਕਾਰਾਂ ਦੇ ਪੈਦਾ ਕੀਤੇ ਉਭਰਨ ਵਾਲੇ ਕਾਰਣਾਂ ਦੀ ਜੜ੍ਹ ਪੁੱਟ ਕੇ ਅਗਲੇ ਸਾਲ 2027 ਦੀਆਂ ਪੰਜਾਬ ਚੋਣਾਂ ਚ ਵੋਟਰਾਂ ਦੇ ਫ਼ਤਵੇ ਨਾਲ ਆਪਣੀ ਦੂਸਰੀ ਪਾਰੀ ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਮਾਨ ਸਰਕਾਰ,ਸੰਪੂਰਨ ਕ੍ਰਾਂਤੀ ਦਾ ਸ਼ਾਸਨ ਮੁੱਹਈਆ ਕਰੇਗੀ । ਸ. ਧਾਲੀਵਾਲ ਨੇ ਸਮਾਜਿਕ ਬੁਰਾਈਆਂ ਦੀ ਜੜ੍ਹ ਪੁੱਟਣ ਲਈ ਪੰਜਾਬ ਵਾਸੀਆਂ ਕੋਲੋਂ ਹੋਰ ਮਜ਼ਬੂਤ ਸਮਰਥਨ ਮੰਗਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਮਾਰਚ 2025 ਤੋਂ ਸ਼ੁਰੂ ਕੀਤੀ ਗਈ ਨਸ਼ਾ ਤਸਕਰਾਂ ਵਿਰੁੱਧ ਸਿੱਧੀ ਜੰਗ ਦੌਰਾਨ ਇੱਕ ਸਾਲ ਚ ਨਸ਼ਾ ਤਸਕਰਾਂ ਦੀ 760 ਕਰੋੜ ਰੁਪਏ ਦੀ ਜਾਇਦਾਦ,15 ਕਰੋੜ ਡਰੱਗ ਮਨੀ ਜ਼ਬਤ ਕਰਕੇ, ਡਰੱਗ ਮਨੀ ਨਾਲ ਬਣੀਆਂ ਵਸੇਬਾ ਜਾਇਦਾਦਾਂ ਤੇ ਬੁਲਡੋਜ਼ਰ ਚਲਾ ਕੇ ਨਸ਼ਟ ਕਰਨ,92 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਦੀਆਂ ਰੰਗੇ ਹੱਥੀਂ ਗ੍ਰਿਫਤਾਰੀਆਂ ਕਰਕੇ ਪੰਜਾਬ ਸਣੇ ਦੇਸ਼ ਵਾਸੀਆਂ ਨੂੰ ਨਸ਼ੇੜੀ ਬਣਾਉਣ ਜਾ ਰਹੀ ਅਰਬਾਂ ਰੁਪਏ ਮੁੱਲ ਦੀ 5480 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਅਤੇ ਤਸਕਰਾਂ ਦੀ ਡਰੱਗ ਮਨੀ ਨੂੰ ਇਧਰੋਂ – ਉਧਰ ਕਰਨ ਵਾਲੇ 64 ਹਵਾਲਾ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਦੇ ਸਹਿਯੋਗ ਨਾਲ ਕੌਮੀ ਪੱਧਰ ਤੇ ਇਤਿਹਾਸਕ ਮੀਲ ਪੱਥਰ ਕਾਇਮ ਕੀਤਾ। ਭ੍ਰਿਸ਼ਟਾਚਾਰ ਵਿਰੁੱਧ ਲੋਹੇ ਦੇ ਹੱਥਾਂ ਦੀ ਗਤੀਸ਼ੀਲਤਾ ਚ ਭਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੇਂਸ ਨੀਤੀ ਤਹਿਤ ਵਿਜੀਲੈਂਸ ਨੂੰ ਸਿਆਸਤ ਤੋਂ ਅਜ਼ਾਦ ਕਰਕੇ ਮਾਲ ਵਿਭਾਗ, ਤਹਿਸੀਲ ਦਫ਼ਤਰਾਂ, ਪੁਲਿਸ ਤੇ ਹੋਰ ਵਿਭਾਗਾਂ ਦੇ ਕਥਿਤ ਨਕਾਰਾ ਤੇ ਭ੍ਰਿਸ਼ਟ ਅਧਿਕਾਰੀਆਂ ਦੀ ਗ੍ਰਿਫਤਾਰੀ ਕਰਕੇ ਪਾਰਦਰਸ਼ੀ ਪ੍ਰਸ਼ਾਸ਼ਨ ਯਕੀਨੀ ਬਣਾਇਆ ਗਿਆ,65 ਹਜ਼ਾਰ ਤੋਂ ਵਧ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਤੇ ਭਰਤੀ ਕੀਤਾ ਗਿਆ ਅਤੇ ਅਮਨ ਕਾਨੂੰਨ ਦੀ ਮਜ਼ਬੂਤ ਬਹਾਲੀ ਲਈ 15 ਹਜ਼ਾਰ ਦੇ ਕਰੀਬ ਗੈਗਸਟਰ ਕਾਬੂ ਕਰਕੇ ਪੰਜਾਬ ਨੂੰ ਕੌਮੀ ਪੱਧਰ ‘ਤੇ ਅੱਧੀ ਅਤੇ ਗੁਆਂਢੀ ਸੂਬੇ ਹਰਿਆਣਾ ਤੋਂ ਤਿੰਨ ਤਿਹਾਈ ਹੇਠਾਂ ਅਪਰਾਧ ਦਰ ਤੇ ਪਹੁੰਚਾ ਕੇ ਪੰਜਾਬ ਵਾਸੀਆਂ ਨੂੰ ਰਾਹਤ ਪਹੁੰਚਾਉਣ ਲਈ ਸਫਲ ਕਦਮ ਵਧਾਏ ਹਨ।
  • Related Posts

    ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਗਰਮ ਕਰਨ ਲਈ ਡਾ ਚੀਮਾ ਵੱਲੋਂ ਵਰਕਰਾਂ ਨਾਲ ਮੀਟਿੰਗ  ਭਲਕੇ ਤੋਂ ਅਕਾਲੀ ਦਲ ਰੂਪਨਗਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕਰੇਗਾ ਘਰ ਘਰ ਮੁਹਿੰਮ:ਚੀਮਾ 

    Spread the love

    Spread the love ਨੂਰਪੁਰ ਬੇਦੀ, 4 ਅਕਤੂਬਰ ਦਲਜੀਤ ਚਨੋਲੀ=ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ…

    ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ ਮੋਜੋਵਾਲ ਵਿਖੇ ਪ੍ਰਭੂ ਚਰਨਾਂ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਾਉਣਾ ਸਰਕਾਰ ਦੀ ਮੁੱਖ ਤਰਜੀਹ- ਹਰਜੋਤ ਸਿੰਘ ਬੈਂਸ

    Spread the love

    Spread the love ਕਾਹਨਪੁਰ ਖੂਹੀ  04 ਅਕਤੂਬਰ (ਜਗਤਾਰ ਜੱਗੀ )= ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮੋਜੋਵਾਲ, ਵਾਰਡ ਨੰਬਰ 15, ਨੰਗਲ ਵਿਖੇ ਕਰਵਾਏ ਗਏ ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ…

    Leave a Reply

    Your email address will not be published. Required fields are marked *