ਚੌਧਰੀ ਰਾਜੇਸ਼ ਗਹਿਰੀਵਾਲਾ ਨੂੰ ਪੰਜਾਬ ਲੋਜਪਾ ਵੱਲੋਂ ਸੀਐਮ ਚਿਹਰਾ ਬਣਾਉਣ ਲਈ ਭੱਬੀ ਭਾਰ ਹੋਏ ਚਿਰਾਗ ਪਾਸਵਾਨ

Spread the love
ਚੰਡੀਗੜ੍ਹ, 10 ਨਵੰਬਰ ( ਬਿਊਰੋ ) ਜਿਉਂ ਜਿਉਂ ਪੰਜਾਬ ਅੰਦਰ ਮੁੜ ਆਗਾਮੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆ ਹਨ ਤਿਉਂ ਤਿਉਂ ਪੰਜਾਬ ਅੰਦਰ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਅੱਗੇ ਨਾਲੋਂ ਕਈ ਗੁਣਾ ਜਿਆਦਾ ਪੰਜਾਬ ਦੇ ਲੋਕਾਂ ਵਿੱਚ ਚਰਚਾ ਦਾ ਵੱਡਾ ਵਿਸ਼ਾ ਬਣੀ ਹੋਈ ਹੈ।  ਇੱਥੇ ਵਿਸ਼ੇਸ਼ ਤੌਰ ਤੇ ਦੱਸਣ ਯੋਗ ਬਣਦਾ ਹੈ ਕਿ ਲੋਕ ਜਨਸ਼ਕਤੀ ਪਾਰਟੀ ਦੇ ਸੰਥਾਪਕ ਸਵਰਗਵਾਸੀ ਸ੍ਰੀ ਰਾਮ ਬਿਲਾਸ ਪਾਸਵਾਨ ਅਤੇ ਭਾਰਤ ਸਰਕਾਰ ਦੇ ਮੌਜੂਦਾ ਕੈਬਨਿਟ ਮੰਤਰੀ ਅਤੇ ਲੋਜਪਾ ਰਾਮ ਬਿਲਾਸ ਦੀ ਸੁਪਰੀਮੋ ਚਿਰਾਗ ਪਾਸਵਾਨ ਦੀਆਂ ਚੰਗੀਆਂ ਨੀਤੀਆਂ ਨੂੰ ਲੋਕ ਜਨ ਸ਼ਕਤੀ ਪਾਰਟੀ ਰਾਮਬਿਲਾਸ ਪੰਜਾਬ ਦੇ ਮੀਡੀਆ ਇੰਚਾਰਜ ਅਤੇ ਬਠਿੰਡਾ ਜ਼ਿਲਾ ਪ੍ਰਧਾਨ ਚੌਧਰੀ ਰਜੇਸ਼ ਕੁਮਾਰ ਗਹਿਰੀਵਾਲਾ ਵੱਲੋਂ ਦਿਨ ਰਾਤ ਇੱਕ ਕਰਕੇ ਪੰਜਾਬ ਦੇ ਹਰ ਜਿਲੇ ਤੋਂ ਲੈ ਕੇ ਪਿੰਡਾਂ ਅਤੇ ਵੱਡੀਆਂ ਤੇ ਸ਼ਹਿਰਾਂ ਵਿੱਚ ਪੰਜਾਬ ਵਾਸੀਆਂ ਤੱਕ ਦਿਨ ਰਾਤ ਇੱਕ ਕਰਕੇ ਪਹੁੰਚਾਈਆਂ ਜਾ ਰਹੀਆਂ ਹਨ । ਪੰਜਾਬ ਦੇ ਲੋਕਾਂ ਵੱਲੋਂ ਲੋਕ ਜਨਸਕਤੀ ਰਾਮ ਬਿਲਾਸ ਨੂੰ ਵੱਡੇ ਪੱਧਰ ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ । ਚੌਧਰੀ ਰਜੇਸ਼ ਕੁਮਾਰ ਗਹਿਰੀਵਾਲਾ ਵੱਲੋਂ ਆਪਣੇ ਲੀਡਰ ਚਿਰਾਗ ਪਾਸਵਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੰਜਾਬ ਫਸਟ ਪੰਜਾਬੀ ਫਸਟ ਬਣਾਉਣ ਲਈ ਪੰਜਾਬ ਪੱਧਰ ਦੇ ਦੂਰੀ ਕਰਕੇ ਪੰਜਾਬੀਆਂ ਨਾਲ ਤਾਲਮੇਲ ਬਿਠਾਏ ਜਾ ਰਿਹਾ ਹੈ । ਇੱਥੇ ਵਿਸ਼ੇਸ਼ ਤੌਰ ਤੇ ਇਹ ਵੀ ਦੱਸਣ ਯੋਗ ਬਣਦਾ ਹੈ ਕਿ ਬੇਸ਼ੱਕ ਕੇਂਦਰ ਵਿੱਚ ਅਤੇ ਬਿਹਾਰ ਅੰਦਰ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਅਤੇ ਭਾਜਪਾ ਦਾ ਆਪਸੀ ਗਠਜੋੜ ਚੱਲ ਰਿਹਾ ਹੈ ਪ੍ਰੰਤੂ ਪੰਜਾਬ ਅੰਦਰ ਲੋਜਪਾ ਪੰਜਾਬ ਦੇ ਮੀਡੀਆ ਇੰਚਾਰਜ ਚੌਧਰੀ ਰਜੇਸ ਕੁਮਾਰ ਗਹਿਰੀਵਾਲਾ ਵੱਲੋਂ ਸਾਫ ਸ਼ਬਦਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਜਰੂਰੀ ਨਹੀਂ ਕਿ ਅਸੀਂ ਕੇਂਦਰ ਅਤੇ ਬਿਹਾਰ ਦੀ ਤਰਜ ਤੇ ਪੰਜਾਬ ਅੰਦਰ ਭਾਜਪਾ ਨਾਲ ਗਠਜੋੜ ਕਰਕੇ ਚੋਣਾਂ ਲੜੀਏ ਅਸੀਂ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਅੰਦਰ ਉਸ ਸਿਆਸੀ ਪਾਰਟੀ ਨਾਲ ਗਠਜੋੜ ਕਰਕੇ ਚੋਣਾਂ ਲੜ ਸਕਦੀ ਹੈ । ਜਿਹੜੀ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੇੜੇ ਹੋ ਕੇ ਸੁਣਦੀ ਹੋਵੇ ਅਤੇ ਪੰਜਾਬ ਵਾਸਤੇ ਤੇ ਪੰਜਾਬੀ ਫਸਟ ਬਣਾਉਣ ਲਈ ਵਚਨਵੱਧ ਹੋਵੇ ਕਿਉਂਕਿ ਪੰਜਾਬ ਦੇ ਲੋਕ ਇਸ ਵਾਰ ਪੰਜਾਬ ਅੰਦਰ ਚੌਥਾ ਬਦਲ ਵੇਖਣ ਲਈ ਤਰਲੋ ਮੱਛੀ ਹੋ ਰਹੇ ਹਨ । ਇੱਥੇ ਇਹ ਵੀ ਦੱਸਣ ਯੋਗ ਬਣਦਾ ਹੈ ਕਿ ਜਿਸ ਹਿਸਾਬ ਨਾਲ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਵੱਲੋਂ ਆਪਣੇ ਲੀਡਰ ਚਿਰਾਗ ਪਾਸਵਾਨ ਦੀਆਂ ਚੰਗੀਆਂ ਨੀਤੀਆਂ ਨੂੰ ਪੰਜਾਬ ਦੇ ਲੋਕਾਂ ਤੱਕ ਪੂਰੀ ਤਨਦੇਹੀ ਸਖਤ ਮਿਹਨਤਾਂ ਨਾਲ ਪਹੁੰਚਾਇਆ ਜਾ ਰਿਹਾ ਹੈ ਉਸੀ ਰਫਤਾਰ ਨਾਲ ਵਿਰੋਧੀ ਦਲ
ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਤੇ ਕਾਂਗਰਸ ਦੇ ਨਿਸ਼ਾਨੇ ਤੇ ਵੀ ਚੌਧਰੀ ਰਜੇਸ਼ ਕੁਮਾਰ ਗਹਿਰੀਵਾਲਾ ਚੱਲ ਰਹੇ ਹਨ । ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਅਕਾਲੀ ਦਲ ਬਾਦਲ ਜੋ ਲਗਾਤਾਰ ਚੌਧਰੀ ਰਜੇਸ਼ ਕੁਮਾਰ ਗਹਿਰੀਵਾਲੇ ਦਾ ਸਖਤ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹਨ । ਚੌਧਰੀ ਰਜੇਸ਼ ਕੁਮਾਰ ਗਹਿਰੀਵਾਲਾ ਨੂੰ ਉੱਠ ਦੇ ਮੂੰਹ ਵਿੱਚ ਜੀਰਾ ਦੱਸ ਰਹੇ ਹਨ ਜਦ ਕਿ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਦਾ ਲਗਾਤਾਰ ਪੰਜਾਬ ਅੰਦਰ ਵੋਟ ਬੈਂਕ ਅਤੇ ਸਿਆਸੀ ਪ੍ਰਚਾਰ ਬਹੁਤ ਜਿਆਦਾ ਤੇਜ਼ੀ ਨਾਲ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ । ਜਲਦ ਹੀ ਸਿਆਸੀ ਸੂਤਰਾਂ ਮੁਤਾਬਿਕ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਦੇ ਸੁਪਰੀਮੋ ਅਤੇ ਭਾਰਤ ਸਰਕਾਰ ਦੇ ਕੈਬਨਟ ਮੰਤਰੀ ਚਿਰਾਗ ਪਾਸਵਾਨ ਕਿਸੇ ਸਮੇਂ ਵੀ ਨੌਜਵਾਨ ਜੋਸ਼ੀਲੇ ਲੀਡਰ ਚੌਧਰੀ ਰਜੇਸ਼ ਕੁਮਾਰ ਗਹਿਰੀਵਾਲਾ ਨੂੰ ਆਗਾਮੀ ਵਿਧਾਨ ਸਭਾ ਪੰਜਾਬ ਦੀਆਂ ਮੁੱਖ ਚੋਣਾਂ ਵਿੱਚ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਪੰਜਾਬ ਤਰਫੋਂ ਮੁੱਖ ਮੰਤਰੀ ਦਾ ਚਿਹਰਾ ਘੋਸ਼ਿਤ ਕਰਦੇ ਹੋਏ ਅਗਾਮੀ ਚੋਣਾਂ ਲੜੀਆਂ ਜਾ ਸਕਦੀਆਂ ਹਨ।
  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *