ਤਰਨਤਾਰਨ ਤੋਂ ਅਕਾਲੀ ਦਲ ਦੀ ਜਿੱਤ ਪੱਕੀ, ਲੋਕ ਅਕਾਲੀ ਦਲ ਬਾਦਲ ਸਾਹਿਬ ਦੇ ਪ੍ਰਚਾਰਕਾਂ ਦਾ ਕਰਦੇ ਹਨ ਖਾਸ ਪਿਆਰ ਸਤਿਕਾਰ : ਜੱਸਾ ਸਿੱਧੂ 

Spread the love
ਬਰਨਾਲਾ,  10 ਨਵੰਬਰ ( ਬਲਵੰਤ ਸਿੰਘ ਸਿੱਧੂ ) ਤਰਨਤਾਰਨ ਤੋਂ ਚੋਣ ਪ੍ਰਚਾਰ ਕਰਕੇ ਆਏ, ਸਾਡੀ ਟੀਮ ਨਾਲ ਖਾਸ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਸਿੱਧੂ ਨੇ ਦਾਅਵਾ ਕੀਤਾ ਕਿ ਤਰਨਤਾਰਨ ਹਲਕੇ ਵਿੱਚ ਅਕਾਲੀ ਦਲ ਦਾ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸਿੱਖ ਕੌਮ ਦੀ ਆਵਾਜ਼ ਰਿਹਾ ਹੈ ਅਤੇ ਅੱਜ ਵੀ ਲੋਕਾਂ ਦਾ ਭਰੋਸਾ ਇਸ ਪਾਰਟੀ ਉੱਤੇ ਅਟੱਲ ਹੈ। ਜੱਸਾ ਸਿੱਧੂ ਨੇ ਕਿਹਾ ਕਿ ਅਸੀਂ ਬਰਨਾਲਾ ਤੋਂ ਜਥਿਆਂ ਦੇ ਰੂਪ ਵਿੱਚ ਤਰਨਤਾਰਨ ਪ੍ਰਚਾਰ ਲਈ ਜਾਂਦੇ ਹਾਂ ਤੇ ਹਰ ਪਿੰਡ ਵਿੱਚ ਲੋਕ ਅਕਾਲੀ ਦਲ ਦੇ ਹੱਕ ਵਿੱਚ ਵੱਡਾ ਜੋਸ਼ ਤੇ ਉਤਸ਼ਾਹ ਦਿਖਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕ ਆਪ ਹੀ ਕਹਿ ਰਹੇ ਹਨ ਕਿ ਹੁਣ ਅਕਾਲੀ ਸਰਕਾਰ ਬਣਾਉਣ ਦਾ ਸਮਾਂ ਆ ਗਿਆ ਹੈ ਕਿਉਂਕਿ ਲੋਕ ਮੌਜੂਦਾ ਹਾਲਾਤਾਂ ਨਾਲ ਤੰਗ ਆ ਕੇ ਮੁੜ ਸੱਚੇ ਤੇ ਜ਼ਮੀਨੀ ਨੇਤਾਵਾਂ ਵੱਲ ਵਾਪਸ ਆ ਰਹੇ ਹਨ। ਉਨ੍ਹਾਂ ਕਿਹਾ ਕਿ ਤਰਨਤਾਰਨ ਸਿੱਖਾਂ ਦੀ ਪੱਕੀ ਸੀਟ ਹੈ, ਜਿੱਥੇ ਹਮੇਸ਼ਾ ਪੰਥਕ ਸੋਚ ਅਤੇ ਗੁਰਮਤ ਅਦਾਰਸ਼ਾਂ ਵਾਲੇ ਉਮੀਦਵਾਰਾਂ ਨੂੰ ਹੀ ਸਤਿਕਾਰ ਮਿਲਿਆ ਹੈ। ਜੱਸਾ ਸਿੱਧੂ ਨੇ ਕਿਹਾ ਕਿ ਬਾਦਲ ਸਾਹਿਬ ਦੇ ਪ੍ਰਚਾਰਕਾਂ ਦਾ ਲੋਕ ਵਿਸ਼ੇਸ਼ ਸਤਿਕਾਰ ਕਰਦੇ ਹਨ, ਜੋ ਇਹ ਦਰਸਾਉਂਦਾ ਹੈ ਕਿ ਪੰਥਕ ਵਿਚਾਰਧਾਰਾ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਹੈ। ਆਖ਼ਰ ਵਿੱਚ ਉਨ੍ਹਾਂ ਕਿਹਾ ਕਿ ਇਹ ਚੋਣ ਸਿਰਫ਼ ਸਿਆਸੀ ਨਹੀਂ, ਸਿੱਖ ਕੌਮ ਦੀ ਇੱਜ਼ਤ, ਮਾਣ ਅਤੇ ਅਣਖ ਦੀ ਚੋਣ ਹੈ ਪੰਜਾਬ ਦੀ ਤਰੱਕੀ ਨਾਲ ਜੁੜੀ ਹੋਈ ਚੋਣ ਹੈ, ਜਿਸ ਵਿੱਚ ਲੋਕ ਦੁਬਾਰਾ ਅਕਾਲੀ ਝੰਡੇ ਹੇਠ ਇਕੱਠੇ ਹੋ ਰਹੇ ਹਨ।
  • Related Posts

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਸੰਧੂ ਨੂੰ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਅਤੇ ਕਰਨਬੀਰ ਸਿੰਘ ਸਿੱਧੂ ਨੂੰ ਵਾਈਸ ਪ੍ਰਧਾਨ ਕੀਤਾ ਨਿਯੁਕਤ!

    Spread the love

    Spread the loveਮਮਦੋਟ 14ਸੰਤਬਰ (ਸ਼ਰਮਾ ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅੰਦਰ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਮਿਹਨਤੀ ਅਤੇ ਲਗਨ ਵਾਲੇ ਪਾਰਟੀ ਵਰਕਰਾਂ…

    Leave a Reply

    Your email address will not be published. Required fields are marked *