ਮੇਲਾ ਛਪਾਰ ਸਬੰਧੀ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਮੁਆਇਨਾ ਕਰਦੇ ਹੋਏ ਡੀਐਸਪੀ ਖੋਸਾ

Spread the love
ਜਗਰਾਉਂ 5 ਸਤੰਬਰ (ਜਸਵਿੰਦਰ ਸਿੰਘ ਡਾਂਗੀਆ) ਛਪਾਰ ਦਾ ਮੇਲਾ, ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ ਕਰਨ ਵਿੱਚ ਨਿਹਿਤ ਮੰਨਿਆ ਗਿਆ ਹੈ। ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਛਪਾਰ ਵਿਖੇ, ਹਰ ਸਾਲ ਭਾਦੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸੱਜ-ਧੱਜ ਨਾਲ ਲੱਗਦਾ ਹੈ ਅਤੇ ਲਗਪਗ ਸਤ ਦਿਨਾਂ ਤਕ ਖ਼ੂਬ ਭਰਦਾ ਹੈ। ਇਸ ਮੇਲੇ ਤੇ ਅੱਡ-ਅੱਡ ਤਰ੍ਹਾਂ ਦੇ ਝੂਲੇ ਲੱਗਦੇ ਹਨ। ਜਿਵੇ ਕੇ ਚੰਡੋਲ, ਕਿਸ਼ਤੀ, ਮੌਤ ਦਾ ਖੂਹ ਆਦਿ। ਮੇਲੇ ਤੇ ਕਈ ਪ੍ਰਕਾਰ ਦੀਆਂ ਮਠਿਆਈਆਂ ਹੁੰਦੀਆਂ ਹਨ ਜੋ ਕੇ ਖਾਣ ਵਿੱਚ ਸਵਾਦ ਹੁੰਦੀਆਂ ਹਨ ਜਿਵੇ ਕੇ ਪਾਥੀਆਂ, ਗੁਲਾਬ ਜਾਮੁਨ, ਰਸਗੁੱਲੇ ਆਦਿ। ਲੋਕ ਗੁੱਗੇ ਦੀ ਮਿੱਟੀ ਕੱਢਦੇ ਹਨ। ਪੂਜਾ ਕਰਦੇ ਹਨ। ਪਰਸ਼ਾਦ ਚੜ੍ਹਾਉਂਦੇ ਹਨ। ਗੁੱਗਾ ਇਕ ਚੌਹਾਨ ਰਾਜਪੂਤ ਹੋਇਆ ਹੈ। ਉਸ ਦੀ ਸਮਾਧ ਸਾਬਕਾ ਬੀਕਾਨੇਰ ਰਿਆਸਤ ਵਿਚ ਦੱਸੀ ਜਾਂਦੀ ਹੈ। ਉਸ ਸਮਾਧ ਵਿਚੋਂ ਮਿੱਟੀ ਲਿਆ ਕੇ ਗੁੱਗੇ ਦੇ ਭਗਤਾਂ ਨੇ ਛਪਾਰ ਵਿਚ ਮਾੜੀ ਬਣਾਈ ਹੈ। ਗੁੱਗੇ ਨੂੰ ਸੱਪਾਂ ਦਾ ਮਾਲਕ ਕਹਿੰਦੇ ਹਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁੱਗਾ ਰੂਪ ਬਦਲ ਕੇ ਮਨੁੱਖ ਬਣਨ ਦੀ ਸ਼ਕਤੀ ਰੱਖਦਾ ਹੈ। ਜੋ ਇਸ ਮੇਲੇ ਸਮੇਂ ਪਿੰਡ ਛਪਾਰ ਵਿੱਚ ਬਹੁਤ ਜ਼ਿਆਦਾ ਇਕੱਠ ਹੋਣ ਕਾਰਨ ਖੂਬ ਰੋਣਕਾਂ ਲੱਗਦੀਆਂ ਹਨ। ਜਿਸਦੀ ਸੁਰੱਖਿਆ ਪ੍ਰਬੰਧਾਂ ਦਾ ਜ਼ਾਇਜ਼ਾ ਲੈਣ ਲਈ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪੁਲਿਸ ਮੁਖੀ ਅੰਕੁਰ ਗੁਪਤਾ  ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ  ਰਮਨਿੰਦਰ ਸਿੰਘ ਐਸ.ਪੀ (ਐਚ) ਜਗਰਾਂਉ ਜੀ ਦੀਆ ਹਦਾਇਤਾ ਅਨੁਸਾਰ  ਵਰਿੰਦਰ ਸਿੰਘ ਖੋਸਾ ਡੀ.ਐਸ.ਪੀ ਦਾਖਾ ਖਾਸ ਤੋਰ ਪਰ ਮੇਲਾ ਛਪਾਰ ਦਾ ਨਿਰੀਖਣ ਕਰਨ ਲਈ ਛਪਾਰ ਗੁੱਗਾ ਮਾੜੀ ਪੁੱਜੇ। ਜਿੰਨਾ ਵੱਲੋਂ ਮੇਲਾ ਕਮੇਟੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ। ਡਿਊਟੀ ਪਰ ਤਾਇਨਾਤ ਫੋਰਸ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਮੁਸਤੈਦੀ ਨਾਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ। ਜੋ ਜਗਰਾਉ ਪੁਲਿਸ ਵੱਲੋਂ ਪਿੰਡ ਛਪਾਰ ਦੇ ਨਾਲ-2 ਲੱਗਦੇ ਪਿੰਡਾ ਅਤੇ ਅਹਿਮਦਗੜ ਸ਼ਹਿਰ ਵਿੱਚ ਮੇਲਾ ਛਪਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਤਾਂ ਜੋ ਇਹ ਪ੍ਰਸਿੱਧ ਇਤਿਹਾਸਕ ਮੇਲਾ ਸ਼ਾਂਤੀ ਪੂਰਵਕ ਨਾਲ ਨੇਪਰੇ ਚੜ ਸਕੇ। ਸ਼ਾਮ ਨੂੰ ਟਰੈਫਿਕ ਕੰਟਰੋਲ ਕਰਨ ਲਈ ਰੂਟ ਪਲੈਨ ਬਣਾਇਆ ਗਿਆ ਹੈ। ਡੀ.ਐਸ.ਪੀ ਵਰਿੰਦਰ ਸਿੰਘ ਖੋਸਾ ਵੱਲੋਂ ਸ਼ਾਮ ਸਮੇਂ ਮੋਟਰਸਾਇਕਲਾਂ, ਟਰੈਕਟਰਾਂ ਪਰ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਮਾੜੇ ਅਨਸਰਾਂ/ਜੇਬ ਕਤਰਿਆ ਨੂੰ ਮੇਲਾ ਛਪਾਰ ਤੋ ਦੂਰੀ ਬਣਾਈ ਰੱਖਣ ਦੀ ਹਦਾਇਤ ਕੀਤੀ। ਫਿਰ ਵੀ ਕੋਈ ਮਾੜਾ ਅਨਸਰ ਮੇਲੇ ਵਿੱਚ ਸ਼ਰਾਰਤ ਕਰਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ-2 ਹੀ ਪਬਲਿਕ ਨੂੰ ਹਦਾਇਤ ਕੀਤੀ ਗਈ ਕਿ ਮੇਲੇ ਆਉਣ ਦੌਰਾਨ ਅਮਨ-ਸ਼ਾਤੀ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਮੋਟਰਸਾਇਕਲਾਂ, ਟਰੈਕਟਰਾਂ ਪਰ ਉੱਚੀ ਅਵਾਜ ਵਿੱਚ ਹਾਰਨ ਨਾ ਮਾਰਨ ਅਤੇ ਉਂਚੀ ਅਵਾਜ ਵਿੱਚ ਸਪੀਕਰ ਦੀ ਵਰਤੋ ਕਰਨ ਤੋ ਗੁਰੇਜ ਕਰਨ ਦਾ ਸੁਨੇਹਾ ਦਿੱਤਾ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *