ਹੜ੍ਹ ਦਾ ਪਾਣੀ ਕੰਟਰੋਲ ਹੋਣ ਪਿੱਛੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ — ਸਰਪੰਚ ਭਜਨ ਸਿੰਘ ਸੈਫਲਾਬਾਦ 

Spread the love
ਫੱਤੂਢੀਂਗਾ :5 ਸਿਤੰਬਰ ਅਮਨਦੀਪ  ਉੱਘੇ ਸਮਾਜ ਸੇਵਕ ਸਰਪੰਚ ਭਜਨ ਸਿੰਘ ਬਿੱਲੂ ਸੈਫਲਾਬਾਦ ਜਿਹਨਾਂ ਨੂੰ ਲੋਕ ਟਰਾਂਸਪੋਰਟਰ ਬਿੱਲੂ ਦੁਬਈ ਵਾਲੇ ਨਾਂ ਨਾਲ਼ ਜਾਣਦੇ ਹਨ ਅਤੇ ਆਪਣੀਆਂ ਸਮਾਜ ਸੇਵੀ ਅਤੇ ਖ਼ਿਡਾਰੀ ਪ੍ਰਮੋਸ਼ਨ ਗਤੀਵਿਧੀਆਂ ਕਾਰਨ ਅਕਸਰ ਹੀ ਚਰਚਾ ਵਿੱਚ ਰਹਿੰਦੇ ਹਨ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪੂਰੇ ਪੰਜਾਬ ਵਿੱਚ ਹੜ੍ਹਾਂ ਦੇ ਪਾਣੀ ਨੇ ਕਿਸਾਨਾਂ ਮਜ਼ਦੂਰਾਂ ਅਤੇ ਬੇਜ਼ਮੀਨੇ ਕਾਰੋਬਾਰੀਆਂ ਦਾ ਬੇ-ਹਿਸਾਬਾ ਨੁਕਸਾਨ ਕੀਤਾ ਹੈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਾਲਤ ਦੇਖ ਕੇ ਮਨ ਬੜਾ ਦੁਖੀ ਹੈ। ਓਹਨਾਂ ਆਖਿਆ ਕਿ ਹੜ੍ਹਾਂ ਦੇ ਪਾਣੀ ਵਿੱਚ ਲੋਕਾਂ ਦੇ ਘਰ, ਮਾਲ – ਡੰਗਰ, ਫਸਲਾਂ ਅਤੇ ਖੇਤੀ ਸੰਦ ਆਦਿ ਰੁੜ੍ਹਨ ਦੇ ਨਾਲ-ਨਾਲ ਹੱਸਦੇ ਵੱਸਦੇ ਲੋਕਾਂ ਦੇ ਸੁਪਨੇ ਵੀ ਰੁੜ੍ਹ ਗਏ ਹਨ । ਉਹਨਾਂ ਆਖਿਆ ਕਿ ਹੜ ਪ੍ਰਭਾਵਿਤ ਲੋਕ ਬਹੁਤ ਦੁਖੀ ਅਤੇ ਪਰੇਸ਼ਾਨ ਹਨ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੁੱਝ ਖ਼ਾਸ ਨਜ਼ਰ ਨਹੀਂ ਆ ਰਿਹਾ । ਓਹਨਾਂ ਆਖਿਆ ਕਿ ਹੜ੍ਹ ਦਾ ਪਾਣੀ ਕੰਟਰੋਲ ਹੋਣ ਪਿੱਛੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਓਹ ਹਰ ਤਰ੍ਹਾਂ ਦੀ ਸੰਭਵ ਮਦਦ ਕਰਨਗੇ। ਉਹਨਾਂ ਆਖਿਆ ਕਿ ਲੋੜਵੰਦਾ ਨੂੰ ਘਰ ਬਣਾਉਣ ਲਈ ਲੋੜੀਂਦਾ ਸਮਾਨ ਮੁਹਈਆ ਕਰਵਾਇਆ ਜਾਵੇਗਾ। ਬੀਮਾਰ ਲੋਕਾਂ ਨੂੰ ਦਵਾ – ਦਾਰੂ ਲੈ ਕੇ ਦਿੱਤਾ ਜਾਏਗਾ। ਜਿਹਨਾਂ ਲੋਕਾਂ ਦੇ ਪਸ਼ੂ- ਡੰਗਰ ਹੜ੍ਹ ਵਿੱਚ ਰੁੜ੍ਹ ਗਏ ਹਨ ਉਨ੍ਹਾਂ ਨੂੰ ਦੁਧਾਰੂ ਪਸ਼ੂ ਲੈ ਕੇ ਦਿੱਤੇ ਜਾਣਗੇ। ਜਿਹਨਾਂ ਸਕੂਲ ਪੜ੍ਹਦੇ ਬੱਚਿਆਂ ਦੀਆਂ ਵਰਦੀਆਂ ਕਿਤਾਬਾਂ ਰੁੜ੍ਹ ਗਈਆਂ ਹਨ, ਨੂੰ ਕਿਤਾਬਾਂ, ਵਰਦੀਆਂ ਅਤੇ ਸਟੇਸ਼ਨਰੀ ਮੁਹਈਆ ਕਰਵਾਈ ਜਾਵੇਗੀ, ਜਿਹਨਾਂ ਪਸ਼ੂ ਪਾਲਕਾਂ ਨੂੰ ਪਸ਼ੂ ਚਾਰੇ ਦੀ ਲੋੜ ਹੋਵੇਗੀ ਨੂੰ ਪਸ਼ੂ ਚਾਰਾ ਮੁੱਹਈਆ ਕਰਵਾਇਆ ਜਾਵੇਗਾ ਅਤੇ ਨਾਲ਼ ਹੀ ਜਿਹਨਾਂ ਕਿਸਾਨਾਂ ਨੂੰ ਫ਼ਸਲ ਬੀਜਣ ਲਈ ਬੀਜ ਤੇ ਖਾਦ ਆਦਿ ਦੀ ਲੋੜ ਹੋਵੇਗੀ ਨੂੰ ਲੋੜ ਅਨੁਸਾਰ ਬੀਜ ਤੇ ਖਾਦ ਲੈ ਕੇ ਦਿੱਤੇ ਜਾਣਗੇ । ਓਹਨਾਂ ਸਮਾਜ ਸੇਵਾ ਦੇ ਕੰਮਾਂ ਵਿੱਚ ਨਿਰੰਤਰ ਯੋਗਦਾਨ ਪਾ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਖਾਣ ਪੀਣ ਦੀਆਂ ਵਸਤਾਂ ਦੀ ਸੇਵਾ ਕਰ ਰਹੇ ਹਨ ਬਹੁਤ ਚੰਗਾ ਉਪਰਾਲਾ ਹੈ ਜਿਸ ਨੂੰ ਸਮੇਂ ਅਨੁਸਾਰ ਜਾਰੀ ਰੱਖਿਆ ਜਾਵੇ, ਪਰ ਕਿਸੇ ਨੂੰ ਵੀ ਮਾਇਆ ਦੀ ਅਦਾਇਗੀ ਨਾ ਕੀਤੀ ਜਾਵੇ, ਕਿਉਂ ਕਿ ਜਦੋਂ ਹੜਾਂ ਦਾ ਪਾਣੀ ਕੰਟਰੋਲ ਹੋ ਜਾਵੇਗਾ ਤਾਂ ਫਿਰ ਅਸਲ ਸਥਿਤੀਆਂ ਅਤੇ ਸਮੱਸਿਆਵਾਂ ਪੈਦਾ ਹੋਣਗੀਆਂ ਅਤੇ ਉਹਨਾਂ ਸਮੱਸਿਆਵਾਂ ਦੇ ਹੱਲ ਲਈ ਸਾਨੂੰ ਅਸਲ ਲੋੜਵੰਦਾਂ ਦੀ ਪਹਿਚਾਣ ਕਰਕੇ ਓਹਨਾਂ ਦੀ ਮੱਦਦ ਕਰਨੀ ਪਵੇਗੀ। ਉਹਨਾਂ ਆਖਿਆ ਕਿ ਵੇਖਣ ਵਿੱਚ ਆ ਰਿਹਾ ਹੈ ਕਿ ਜਿਹੜੇ ਲੋਕ ਸਹੀ ਅਰਥਾਂ ਵਿੱਚ ਹੜ੍ਹ ਪ੍ਰਭਾਵਿਤ ਹਨ ਅਤੇ ਸਮੱਸਿਆਵਾਂ ਵਿੱਚ ਘਰੇ ਹਨ ਉਹਨਾਂ ਦੀ ਥਾਂ ਉੱਤੇ ਆਲ਼ੇ ਦੁਆਲੇ ਦੇ ਪਿੰਡਾਂ ਤੋਂ ਲ਼ੋਕ ਜਿਹਨਾਂ ਨੂੰ ਮੱਦਦ ਦੀ ਲੋੜ ਨਹੀਂ ਹੈ, ਪਰ! ਓਹ ਤਰਸ ਦੇ ਪਾਤਰਾਂ ਦਾ ਭੇਸ ਬਣਾ ਕੇ ਲੋੜਵੰਦਾਂ ਦੀ ਮਦਦ ਕਰ ਰਹੇ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾ ਕੇ ਅਸਲ ਲੋੜਵੰਦਾਂ ਦੇ ਹੱਕ ਖੋਹ ਰਹੇ ਹਨ, ਜੋ ਬਹੁਤ ਹੀ ਮੰਦਭਾਗੀ ਗੱਲ ਹੈ । ਉਹਨਾਂ ਕਿਹਾ ਕਿ ਇਸ ਸਮੇਂ ਅਸਲ ਲੋੜਵੰਦ ਅਤੇ ਨਕਲੀ ਲੋੜਵੰਦ ਦੀ ਪਹਿਚਾਣ ਕਰਨੀ ਔਖੀ ਹੈ ਸੋ ਸਾਨੂੰ ਹਡਾਉਂਦੇ ਪਾਣੀ ਦੇ ਵਾਪਸ ਜਾਣ ਤੱਕ ਸੰਜਮ ਤੋਂ ਕੰਮ ਲੈਣਾ ਹੋਵੇਗਾ ਅਤੇ ਇਸ ਉਪਰੰਤ ਪਹਿਚਾਣ ਕਰਕੇ ਅਸਲ ਹੜ ਪ੍ਰਭਾਵਿਤ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਹੋਵੇਗੀ ।
  • Related Posts

    ਲੰਮੇ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਹੱਲਾ-ਬੋਲ, 16 ਨੂੰ ਜਗਰਾਉਂ ’ਚ ਧਰਨਾ ਜਗਰਾਉਂ-ਸਿੱਧਵਾਂ ਬੇਟ ਰੋਡ ਸਥਿਤ ਬਿਜਲੀ ਦਫ਼ਤਰ ਅੱਗੇ ਹੋਵੇਗਾ ਰੋਸ ਪ੍ਰਦਰਸ਼ਨ

    Spread the love

    Spread the love ਜਗਰਾਉਂ, 13 ਸਤੰਬਰ (ਜਸਵਿੰਦਰ ਸਿੰਘ ਡਾਂਗੀਆ): ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਲੱਗ ਰਹੇ ਲੰਮੇ ਬਿਜਲੀ ਕੱਟਾਂ ਕਾਰਨ ਆਮ ਲੋਕਾਂ, ਕਿਸਾਨਾਂ, ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ…

    ਬਾਘੀਆਂ ਦੀ ਸਿਆਸੀ ਸ਼ਮੂਲੀਅਤ ’ਤੇ ਅਕਾਲੀ ਆਗੂਆਂ ਦਾ ਪਲਟਵਾਰ’ ਬਲਜਿੰਦਰ ਸਿੰਘ ਦੇ ‘ਆਪ’ ’ਚ ਜਾਣ ਦੀ ਖ਼ਬਰ ਨੂੰ ਦੱਸਿਆ ਗੁੰਮਰਾਹਕੁੰਨ, ਕਿਹਾ—ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਨਹੀਂ ਕੋਈ ਸਬੰਧ

    Spread the love

    Spread the love ਜਗਰਾਉਂ13 ਸਤੰਬਰ (ਜਸਵਿੰਦਰ ਸਿੰਘ ਡਾਂਗੀਆ) ਪਿੰਡ ਬਾਘੀਆਂ ਵਿਖੇ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਸਾਂਝੇ ਇਕੱਠ ਤੋਂ ਬਾਅਦ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਉਸ ਖ਼ਬਰ ਨੂੰ ਸ਼੍ਰੋਮਣੀ ਅਕਾਲੀ ਦਲ…

    Leave a Reply

    Your email address will not be published. Required fields are marked *