ਪਿੰਡ ਝਬੇਲਵਾਲੀ ਦੇ ਪੀੜ੍ਹਤ ਪਰਿਵਾਰ ਦੀ ਵਿਧਾਇਕ ਕਾਕਾ ਬਰਾੜ ਨੇ ਫੜੀ ਬਾਂਹ

Spread the love

ਸ੍ਰੀ ਮੁਕਤਸਰ ਸਾਹਿਬ, 1 ਸਤੰਬਰ () : ਬੀਤੇ ਦਿਨ ਵਰਖਾ ਦੇ ਚੱਲਦਿਆਂ ਨਜ਼ਦੀਕੀ ਪਿੰਡ ਝਬੇਲਵਾਲੀ ਦੇ ਇੱਕ ਕਿਸਾਨ ਦੇ ਘਰ ਬਣੇ ਬੱਕਰੀ ਫਾਰਮ ਦੀ ਛੱਤ ਡਿੱਗਣ ਨਾਲ ਹੋਏ ਵੱਡੇ ਨੁਕਸਾਨ ਦੇ ਚੱਲਦਿਆਂ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਉਨ੍ਹਾਂ ਦੇ ਘਰ ਪਹੁੰਚਕੇ ਪੀੜ੍ਹਤ ਪਰਿਵਾਰ ਦੀ ਬਾਂਹ ਫੜੀ।ਪਿੰਡ ਵਾਸੀਆਂ ਦੀ ਮੌਜਦੂਗੀ ਵਿੱਚ ਪਰਿਵਾਰ ਨੂੰ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਸੌਂਪੀ। ਇਸ ਮੌਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਪਰਿਵਾਰ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ, ਕਿਉਂਕਿ ਪਰਿਵਾਰ ਬਹੁਤ ਮਿਹਨਤ ਕਰਕੇ ਇੱਥੋਂ ਤੱਕ ਪੁੱਜਾ ਹੈ।ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕਰੀਬ 30 ਬੱਕਰੀਆਂ ਮਰ ਗਈਆਂ ਜਿਸ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ।ਇਸ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਨਾਲ ਖੜੇ ਹਨ ਅਤੇ ਆਪਣੇ ਵੱਲੋਂ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪਰਿਵਾਰ ਨੂੰ ਸੌਂਪੀ।ਵਿਧਾਇਕ ਕਾਕਾ ਬਰਾੜ ਨੇ ਆਖਿਆ ਕਿ ਇਸ ਨੁਕਸਾਨ ਦੀ ਪੂਰਤੀ ਤਾਂ ਨਹੀਂ ਕੀਤੀ ਜਾ ਸਕਦੀ ਪ੍ਰੰਤੂ ਜਿਨ੍ਹਾਂ ਹੋ ਸਕੇ ਸਾਰੇ ਜਰੂਰ ਮਦਦ ਕਰਨ।ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਅਜਿਹੇ ਲੋੜਵੰਦ ਪਰਿਵਾਰਾਂ ਦੀ ਔਖੇ ਸਮੇਂ ਜਰੂਰ ਮਦਦ ਕਰਨ।ਇਸ ਮੌਕੇ ਪੀੜ੍ਹਤ ਪਰਿਵਾਰ ਹਰਬੰਸ ਸਿੰਘ ਨੰਬਰਦਾਰ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਸਾਡੀ ਔਖੇ ਵੇਲੇ ਬਾਂਹ ਫੜੀ। ਉਨ੍ਹਾਂ ਦੀ ਕੀਤੀ ਮਦਦ ਦਾ ਮੁੱਲ ਜਰੂਰ ਮੋੜਾਂਗੇ।ਇਸ ਮੌਕੇ ਤੇ ਬਲਰਾਜ ਸਿੰਘ ਭੁੱਲਰ ਸਟੇਟ ਜੁਆਇੰਟ ਸੈਕਟਰੀ, ਮਨਜੀਤ ਸਿੰਘ, ਉਪਕਾਰ ਸਿੰਘ, ਲਾਡੀ ਬਠਿੰਡਾ ਰੋਡ, ਲਖਵਿੰਦਰ ਸਿੰਘ ਲੱਖਾ, ਜਥੇਦਾਰ ਸੁਖਮੰਦਰ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ ਫੌਜੀ, ਮਲਕੀਤ ਸਿੰਘ ਮੈਂਬਰ, ਪੱਪੂ ਸਿੰਘ ਆਦਿ ਹਾਜ਼ਰ ਸਨ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *