ਸਰਾਏ ਅਮਾਨਤ ਖਾਂ/ਝਬਾਲ, 15 ਅਪ੍ਰੈਲ (ਗੁਰਸ਼ਰਨ ਸਿੰਘ ਔਲਖ)-ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਆਪਣੇ ਜੱਦੀ ਪਿੰਡ ਸੋਹਲ ਵਿਖੇ ਪਿੰਡ ਵਾਸੀਆਂ ਦੀਆਂ ਮੁਸਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਮੌਕੇ ਤੇ ਹੱਲ ਕਰਵਾਇਆ ਗਿਆ । ਪਿੰਡ ਸੋਹਲ ਦੀਆਂ ਦੋਵਾ ਪੰਚਾਇਤਾਂ ਦੇ ਸਰਪੰਚ ਰਣਜੋਧ ਸਿੰਘ ਜੋਧਾ ਸੋਹਲ ਤੇ ਸਰਪੰਚ ਗੁਰਦੇਵ ਸਿੰਘ ਫੋਜੀ ਨੇ ਵਿਧਾਇਕ ਸੋਹਲ ਨੂੰ ਪਿੰਡ ਦੀਆਂ ਮੁਸਕਲਾਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਨੂੰ ਮੌਕੇ ਤੇ ਹੱਲ ਕਰਵਾਇਆ ਅਤੇ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਹੋਰ ਮੁਸਕਲਾਂ ਜ਼ਲਦ ਹੀ ਹਲ ਕਰ ਦਿਤੀਆਂ ਜਾਣਗੀਆਂ। ਹਲਕਾ ਵਿਧਾਇਕ ਨੇ ਪਿੰਡ ਵਾਸੀਆਂ ਨੂੰ ਇਕ ਸਿਖਲਾਈ ਸੈਂਟਰ ਦੀ ਸੋਗਾਤ ਦਿੱਤੀ ਜਿਸ ਨੂੰ ਇੱਕ ਮਈ ਤੋਂ ਸ਼ੂਰੂ ਕੀਤਾ ਜਾਵੇਗਾ। ਜਿਸ ਵਿਚ 30 ਤੋਂ 35 ਔਰਤਾਂ ਤੇ ਲੜਕੀਆਂ ਨੂੰ ਸਿਲਾਈ ਕਢਾਈ ਦੀ ਟਰੇਨਿੰਗ ਦਿੱਤੀ ਜਾਵੇਗੀ ਬਕਾਇਦਾ ਕੋਚਿੰਗ ਕੋਚ ਟ੍ਰੇਨਿੰਗ ਲਈ ਆਇਆ ਕਰੇਗੀ। ਅਖੀਰ ਵਿੱਚ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸੁਖਜਿੰਦਰ ਸਿੰਘ ਬਿੱਟੂ ਸੋਹਲ, ਡਾਕਟਰ ਸੁਖਦੇਵ ਸਿੰਘ, ਕੋਆਪਰੇਟਿਵ ਸੁਸਾਇਟੀ ਸੋਹਲ ਦੇ ਪ੍ਰਧਾਨ ਜਸਵੰਤ ਸਿੰਘ ਸੋਹਲ, ਮੋਤਾ ਸਿੰਘ ਸੋਹਲ, ਮੈਂਬਰ ਅਵਤਾਰ ਸਿੰਘ, ਹੈਪੀ ਦਿੱਲੀ ਤੋਂ ਇਲਾਵਾ ਬਹੁਤ ਸਾਰੇ ਪਿੰਡ ਵਾਸੀ ਤੇ ਦੋਹਾਂ ਪੰਚਾਇਤਾਂ ਦੇ ਮੈਂਬਰ ਹਾਜ਼ਰ ਸਨ।







