ਪਿੰਡ ਹੰਬੋਵਾਲ ਦੀ ਸਰਕਾਰੀ ਜ਼ਮੀਨ ਤੇ ਬੋਲੀ ਨੇ ਤੋੜੇ ਰਿਕਾਰਡ, 6 ਏਕੜ ਦੀ ਬੋਲੀ ਇਕ ਲੱਖ ਰੁਪਏ ਤੋਂ ਵੱਧ ਹੋਈ 

Spread the love
ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਅਜਿਹੀ ਹੀ ਉਦਾਹਰਣ ਮਿਲੀ ਮਾਛੀਵਾੜਾ ਬਲਾਕ ਦੇ ਪਿੰਡ ਹੰਬੋ ਵਾਲ ਤੋਂ ਜਿੱਥੇ ਪੰਚਾਇਤੀ ਜਮੀਨ ਦੀ ਬੋਲੀ ਨੇ ਪਿਛਲੇ ਸਾਲਾ ਦੇ ਸਾਰੇ ਰਿਕਾਰਡ ਤੋੜ ਦਿੱਤੇ। ਸਥਾਨਕ ਰੋਪਡ਼ ਮਾਰਗ ’ਤੇ ਸਥਿਤ ਪਿੰਡ ਹੰਬੋਵਾਲ ਬੇਟ ਦੀ ਲਗਭਗ 20 ਏਕਡ਼ ਪੰਚਾਇਤੀ ਜਮੀਨ ਦੀ ਬੋਲੀ ਹੋਈ। ਮਿਲੀ ਜਾਣਕਾਰੀ ਅਨੁਸਾਰ ਅੱਜ ਬੀ.ਡੀ.ਪੀ.ਓ. ਦਫ਼ਤਰ ਵਿਖੇ ਹੰਬੋਵਾਲ ਪਿੰਡ ਦੀ ਪੰਚਾਇਤੀ ਬੋਲੀ ਨੇ ਰਿਕਾਰਡ ਤੋਡ਼ ਦਿੱਤੇ ਅਤੇ ਅਡ਼ੀ ਪੁਗਾਉਣ ਦੇ ਚੱਕਰ ਵਿਚ ਬੋਲੀ ਦੀ ਕੀਮਤ ਦੋਗੁਣੀ ਹੋਈ। ਬੀ.ਡੀ.ਪੀ.ਓ. ਰੁਪਿੰਦਰ ਕੌਰ ਦੀ ਦੇਖਰੇਖ ਹੇਠ ਅੱਜ 20 ਏਕਡ਼ ਪੰਚਾਇਤੀ ਜਮੀਨ ਦੀ ਬੋਲੀ ਹੋਈ ਜਿਸ ਨੂੰ 3 ਹਿੱਸਿਆਂ ਵਿਚ ਵੰਡਿਆ ਗਿਆ ਸੀ। ਸਭ ਤੋਂ ਮਹਿੰਗੀ ਬੋਲੀ ਸਾਢੇ 3 ਏਕਡ਼ ਦੇ ਪਲਾਟ ਦੀ ਹੋਈ ਜਿਸ ਦੌਰਾਨ 2 ਧਿਰਾਂ ਵਿਚਕਾਰ ਚੱਲੀ ਜ਼ਿੱਦਬਾਜ਼ੀ ਕਾਰਨ 1 ਲੱਖ 14 ਹਜ਼ਾਰ ਰੁਪਏ ਪ੍ਰਤੀ ਏਕਡ਼ ਨਾਲ ਇਹ ਜਮੀਨ ਠੇਕੇ ’ਤੇ ਚਡ਼ੀ। ਇਸੇ ਤਰ੍ਹਾਂ 10 ਏਕਡ਼ ਜਮੀਨ ਦੀ ਪੰਚਾਇਤੀ ਬੋਲੀ ਸ਼ੁਰੂ ਹੋਈ ਤਾਂ ਉਹ ਵੀ 1 ਲੱਖ ਰੁਪਏ ਤੋਂ ਵੱਧ ਠੇਕੇ ’ਤੇ ਚਡ਼ੀ, 6.50 ਏਕਡ਼ ਦੀ ਬੋਲੀ ਵੀ 1 ਲੱਖ ਰੁਪਏ ਤੋਂ ਵੱਧ ਹੋਈ। ਅਡ਼ੀ ਪੁਗਾਉਣ ਕਾਰਨ ਮਾਹੌਲ ਬਡ਼ਾ ਤਣਾਅਪੂਰਣ ਸੀ ਅਤੇ ਬਲਾਕ ਪੰਚਾਇਤ ਵਿਭਾਗ ਵਲੋਂ ਮੌਕੇ ’ਤੇ ਪੁਲਿਸ ਕਰਮਚਾਰੀ ਵੀ ਮੌਕੇ ’ਤੇ ਮੌਜੂਦ ਸਨ। ਬੋਲੀ ਦੌਰਾਨ ਭਾਵੇਂ ਮਾਮੂਲੀ ਤਕਰਾਰਬਾਜ਼ੀ ਹੋਈ ਪਰ ਸ਼ਾਂਤੀਪੂਰਵਕ ਢੰਗ ਨਾਲ ਬੋਲੀ ਦਾ ਕੰਮ ਨੇਪਰੇ ਚਡ਼ ਗਿਆ। ਬੀ.ਡੀ.ਪੀ.ਓ. ਰੁਪਿੰਦਰ ਕੌਰ ਨੇ ਦੱਸਿਆ ਕਿ ਪਿੰਡ ਹੰਬੋਵਾਲ ਦੀ ਕਰੀਬ 24 ਏਕਡ਼ ਪੰਚਾਇਤੀ ਜਮੀਨ ਹੈ ਜਿਸ ’ਚੋਂ 4 ਏਕਡ਼ ਦੀ ਬੋਲੀ ਪਹਿਲਾਂ ਹੋ ਚੁੱਕੀ ਅਤੇ ਅੱਜ 20 ਏਕਡ਼ ਦੀ ਬੋਲੀ ਹੋਣੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਚਾਇਤ ਨੂੰ ਕਰੀਬ 12.68 ਲੱਖ ਰੁਪਏ ਬੋਲੀ ਰਾਹੀਂ ਪੈਸਾ ਇਕੱਠਾ ਹੋਇਆ ਸੀ ਪਰ ਇਸ ਵਾਰ ਕਿਸਾਨਾਂ ਨੇ ਬੋਲੀ ਵਿਚ ਉਤਸ਼ਾਹ ਦਿਖਾਇਆ ਅਤੇ ਦੋਗੁਣਾ ਕਰੀਬ 25 ਲੱਖ ਰੁਪਏ ਇਕੱਠਾ ਹੋਇਆ। ਪਿੰਡ ਦੀ ਸਰਪੰਚ ਪਵਨਦੀਪ ਕੌਰ ਨੇ ਦੱਸਿਆ ਕਿ ਜੋ ਇਸ ਵਾਰ ਪੰਚਾਇਤੀ ਬੋਲੀ ਰਿਕਾਰਡਤੋਡ਼ ਹੋਈ ਹੈ ਅਤੇ ਜੋ ਵੱਧ ਮਾਲੀਆ ਇਕੱਠਾ ਹੋਇਆ ਹੈੈ ਉਸ ਨਾਲ ਅਸੀਂ ਪਿੰਡ ਦੇ ਵਿਕਾਸ ਕਰਾਵਾਂਗੇ। ਉਨ੍ਹਾਂ ਪੰਚਾਇਤੀ ਜਮੀਨ ਲੈਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਂ ਵਿਚ ਖਡ਼ੇ ਕਿਸੇ ਵੀ ਦਰੱਖਤ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਜੇਕਰ ਕਿਸੇ ਨੇ ਦਰੱਖਤ ਕੱਟੇ ਜਾਂ ਨੁਕਸਾਨੇ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
  • Related Posts

    ਬਾਰ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਬਣੇ ਦਰਿਪਣ ਸਾਹਨੀ ਦਾ ਭਾਜਪਾ ਵੱਲੋਂ ਸਨਮਾਨ ਪਾਰਟੀ ਦੇ ਲੀਗਲ ਸੈੱਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨ ਦਰਿਪਣ ਸਾਹਨੀ: ਡਾ. ਰਾਜਿੰਦਰ ਸ਼ਰਮਾ

    Spread the love

    Spread the love ਜਗਰਾਓਂ 26 ਸਤੰਬਰ (ਜਸਵਿੰਦਰ ਸਿੰਘ ਡਾਂਗੀਆ ) ਜਗਰਾਓਂ ਬਾਰ ਐਸੋਸੀਏਸ਼ਨ ਦੀਆਂ ਪਿਛਲੇ ਦਿਨੀਂ ਹੋਈਆਂ ਚੋਣਾਂ ਵਿੱਚ ਜੁਆਇੰਟ ਸੈਕਟਰੀ ਚੁਣੇ ਜਾਣ ’ਤੇ ਐਡਵੋਕੇਟ ਦਰਿਪਣ ਸਾਹਨੀ ਦਾ ਭਾਜਪਾ ਜ਼ਿਲ੍ਹਾ…

    ਹਲਕਾ ਇੰਚਾਰਜ ਗੋਪਾਲ ਸਿੰਘ ਨੇ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ 

    Spread the love

    Spread the loveਬਠਿੰਡਾ 26 ਸਤੰਬਰ(ਸੁਰਿੰਦਰਪਾਲ ਸਿੰਘ): ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਸੇਵਾ ਨਿਭਾ ਰਹੇ ਸਾਬਕਾ ਅਧਿਕਾਰੀ ਗੋਪਾਲ ਸਿੰਘ ਵੱਲੋਂ ਦਿਹਾਤੀ ਦੇ ਪਿੰਡ ਕਾਲਝਰਾਣੀ ਵਿਖੇ ਮੁੱਖ…

    Leave a Reply

    Your email address will not be published. Required fields are marked *