ਪੱਟੀ, ਜੂਨ (ਕੰਵਲਦੀਪ ਸਿੰਘ ਸਾਬੀ ) ਆਮ ਆਦਮੀ ਪਾਰਟੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਵੱਲੋਂ ਕੀਤੇ ਜਾ ਰਹੇ ਬੇਮਿਸਾਲ ਪੰਜਾਬ ਦੇ ਵਿਕਾਸ ਅਤੇ ਨਸਿ਼ਆ ਵਿਰੁੱਧ ਛੇੜੀ ਜੰਗ ਅਤੇ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਰਵਾਇਤੀ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪਲੜਾ ਫੜ ਰਹੇ ਹਨ। ਜਿਸ ਤੇ ਚਲਦੇ ਹੋਏ ਵੱਖ-ਵੱਖ ਪਿੰਡਾਂ ਪਿੰਡਾਂ ਤੋਂ ਸੈਂਕੜੇ ਪਰਿਵਾਰ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਵੀ ਪੰਜਾਬ ਵਾਸੀਆਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਇਕ ਇੱਕ ਕਰਕੇ ਪੂਰਾ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸਿ਼ਆ ਤੋਂ ਬਚਾਉਣ ਲਈ ਨਸ਼ੇ ਵੇਚਣ ਵਾਲਿਆ ਖਿਲਾਫ ਵੱਡੀਆਂ ਕਾਰਵਾਈਆਂ ਅਮਲ ਵਿਚ ਲਿਆਂਦੀਆਂ ਜਾ ਰਹੀਆਂ ਹਨ ਜਿਸ ਤੇ ਲੋਕਾਂ ਵੱਲੋਂ ਸ਼ਲਾਘਾ ਵੀ ਕੀਤੀਆਂ ਜਾ ਰੀਆਂ ਹਨ ਅਤੇ ਰੋਜਾਨਾ ਪੰਜਾਬ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀਆਂ ਹਨ ਨਸ਼ੇ ਪੰਜਾਬ ਵਿਚੋਂ ਖਤਮ ਕੀਤੇ ਜਾਣ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨਸਿ਼ਆ ਨੂੰ ਠੱਲ ਪਾ ਕੇ ਹੀ ਸਾਹ ਲਵੇਗੀ।ਉਨ੍ਹਾਂ ਕਿਹਾ ਕਿ ਪੱਟੀ ਹਲਕੇ ਦੇ ਵਿਕਾਸ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਪਿੰਡਾਂ ਦੇ ਲੋਕਾਂ ਮੁਤਾਬਿਕ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆ ਨੂੰ ਲਾਲਜੀਤ ਸਿੰਘ ਭੁੱਲਰ ਨੇ ਸਨਮਾਨਿਤ ਵੀ ਕੀਤਾ।ਇਸ ਮੌਕੇ ਜਗਦੀਸ਼ ਸਿੰਘ ਲਾਡੀ ਚੌਕੀਦਾਰ ਪਿੰਡ ਧਿਗਾਣਾ, ਪਿੰਡ ਕੋਟਦਾਤਾ ਤੋ ਹਰਜਿੰਦਰ ਸਿੰਘ, ਪ੍ਰਗਟ ਸਿੰਘ, ਬੂਟਾ ਸਿੰਘ, ਦਿਲਬਾਗ ਸਿੰਘ,ਜਗਤਾਰ ਸਿੰਘ, ਸਤਨਾਮ ਸਿੰਘ, ਹਰਦੇਵ ਸਿੰਘ, ਰੇਸ਼ਮ ਸਿੰਘ, ਨਿਸ਼ਾਨ ਸਿੰਘ, ਬੀਬੀ ਕਮਲਪ੍ਰੀਤ ਕੌਰ, ਗੁਰਜਾਪ ਸਿੰਘ, ਤਰਸੇਮ ਸਿੰਘ, ਸਰਤਾਜ ਸਿੰਘ, ਮੁਖਤਿਆਰ ਸਿੰਘ, ਰਾਮ ਸਿੰਘ, ਗੁਰਜੰਟ ਸਿੰਘ, ਗੁਰਮੇਜ ਸਿੰਘ, ਪੱਟੀ ਸ਼ਹਿਰ ਤੋ ਸਤਬੀਰ ਸਿੰਘ ਨੋਬੀ ਡੱਗਵਾਲ਼ਾ ਕੁੱਲਾਂ ਚੌਕ ਹਲਕਾ ਪੱਟੀ ਤੋਂ ਰਣਬੀਰ ਸਿੰਘ ਰਾਣਾ ਸਾਥੀਆ ਸਮੇਤ ਰਣਜੀਤ ਸਿੰਘ ਸਰਪੰਚ, ਜੁਗਰਾਜ ਸਿੰਘ ਸਰਪੰਚ ਧਗਾਨਾ, ਸੁੱਖ ਬਾਠ ਧਗਾਨਾ ਬਲਾਕ ਪ੍ਰਧਾਨ, ਗੁਰਜੀਤ ਸਿੰਘ ਬਾਠ, ਮਲਕੀਤ ਸਿੰਘ ਮੱਲੂ ਦੀ ਪ੍ਰੇਰਨਾ ਸਦਕਾ ਸੈਕੜਾ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਤੇ ਚੇਅਰਮੈਨ ਦਿਲਬਾਗ ਸਿੰਘ ਪੀ ਏ, ਵਰਿੰਦਰ ਜੀਤ ਸਿੰਘ ਹੀਰਾ ਭੁੱਲਰ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋਂ, ਸ਼ੋਸ਼ਲ ਮੀਡੀਆ ਇੰਚਾਰਜ ਮੋਹਿਤ ਅਰੋੜਾ ਪੱਟੀ, ਐਡਵੋਕੇਟ ਮਨਦੀਪ ਸਿੰਘ ਭੁੱਲਰ ਪ੍ਰਧਾਨ ਲੀਗਲ ਸੈੱਲ, ਸਰਪੰਚ ਗੁਰਪ੍ਰਤਾਪ ਸਿੰਘ ਲਾਡੀ, ਸਰਪੰਚ ਗੁਰਦਿਆਲ ਸਿੰਘ ਮਰਹਾਣਾ, ਸੋਨੂ ਸੇਖੋਂ, ਮਲਕੀਤ ਸਿੰਘ ਮੱਲੂ, ਸਰਪੰਚ ਗੁਰਪ੍ਰੀਤ ਸਿੰਘ ਪਨਗੋਟਾ ਆਦਿ ਹਾਜ਼ਰ ਸਨ






