ਜਨਤਕ ਜਥੇਬੰਦੀਆਂ ਵੱਲੋਂ ਸੰਗਰੂਰ ਜਿਲੇ ਦੇ ਖੇਤ ਮਜ਼ਦੂਰ ਆਗੂ ‘ਤੇ ਹਮਲੇ ਦੇ ਦੋਸ਼ੀਆਂ ਖਿਲਾਫ ਕਰਵਾਈ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ 

Spread the love
ਸ੍ਰੀ ਮੁਕਤਸਰ ਸਾਹਿਬ,   ਜੂਨ ( ਮਨਪ੍ਰੀਤ ਮੋਨੂੰ ) ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਮੂਣਕ ‘ਤੇ ਗੋਬਿੰਦਪੁਰ ਪਾਪੜਾ ਦੇ ਜਾਗੀਰੂ ਚੌਧਰੀਆਂ ਵੱਲੋਂ ਕੀਤੇ ਕਾਤਲਾਨਾ ਹਮਲੇ ਦੇ ਦੋਸ਼ੀਆਂ ਖਿਲਾਫ ਕਰਵਾਈ ਕਰਕੇ ਗ੍ਰਿਫ਼ਤਾਰ ਕਰਨ ਲਈ ਜਨਤਕ ਜਥੇਬੰਦੀਆਂ ਵੱਲੋਂ ਖੰਡਾ ਪਾਰਕ ਵਿੱਚ ਰੈਲੀ ਕਰਨ ਉੱਪਰੰਤ ਮੁਜਾਹਰਾ ਕਰਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਂਣਾ ਨੇ ਮਜ਼ਦੂਰ ਆਗੂ ‘ਤੇ ਹੋਏ ਹਮਲੇ ਨੂੰ ਲੋਕਾਂ ਦੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੇ ਹੱਕ ‘ਤੇ ਹਮਲਾ ਕਰਾਰ ਦਿੱਤਾ। ਉਹਨਾਂ ਆਖਿਆ ਕਿ ਹਰਭਗਵਾਨ ਸਿੰਘ ਮੂਣਕ ਤੇ ਡੀ ਐਸ ਪੀ ਦਫਤਰ ਦਫਤਰ ਦੇ ਸਾਹਮਣੇ ਜਾਨ ਲੇਵਾ ਹਮਲਾ ਹੋਣਾ ਦੋਸ਼ੀਆਂ ਨੂੰ ਪੁਲਿਸ ਅਧਿਕਾਰੀਆਂ ਤੇ ਆਪ ਸਰਕਾਰ ਦੀ ਹਮਾਇਤ ਦਾ ਮੂੰਹ ਬੋਲਦਾ ਸਬੂਤ ਹੈ। ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ‘ਤੇ ਇਰਾਦਾ ਕਤਲ ਤੇ ਐਸ.ਸੀ/ਐਸ.ਟੀ ਐਕਟ ਤਹਿਤ ਕੇਸ ਦਰਜ ਕਰਕੇ ਫੌਰੀ ਤੌਰ ‘ਤੇ ਗ੍ਰਿਫਤਾਰ ਕੀਤਾ ਜਾਵੇ ਅਤੇ ਕੁਤਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਖਜਾਨਚੀ ਬਾਜ ਸਿੰਘ ਭੁੱਟੀਵਾਲਾ ਨੇ ਆਖਿਆ ਕਿ ਪਿੰਡ ਗੋਬਿੰਦਪੁਰ ਪਾਪੜਾ ਦੇ ਸਾਬਕਾ ਸਰਪੰਚ ਹੁਕਮੀ ਸਿੰਘ ਤੇ ਮੌਜੂਦਾ ਸਰਪੰਚ ਗੁਰਪ੍ਰੀਤ ਕੌਰ ਦੇ ਪਤੀ ਕੁਲਵਿੰਦਰ ਸਿੰਘ ਹੋਰਾਂ ਦੀ ਗੁੰਡਾ ਢਾਣੀ ਵੱਲੋਂ ਮਜ਼ਦੂਰ ਆਗੂ ਹਰਭਗਵਾਨ ਸਿੰਘ ‘ਤੇ ਕੀਤਾ ਗਿਆ ਹਮਲਾ ਮਜ਼ਦੂਰ ਜਥੇਬੰਦੀ ਨੂੰ ਆਗੂ ਰਹਿਤ ਕਰਨ ਦੀ ਕੋਝੀ ਚਾਲ ਹੈ। ਉਹਨਾਂ ਆਖਿਆ ਕਿ ਗੋਬਿੰਦਪੁਰ ਪਾਪੜਾ ਦੇ ਜਗੀਰੂ ਚੌਧਰੀ ਮਜ਼ਦੂਰਾਂ ਵੱਲੋਂ ਠੇਕੇ ‘ਤੇ ਲਈ ਗਈ ਪੰਚਾਇਤੀ ਜ਼ਮੀਨ ‘ਚੋਂ ਮਜ਼ਦੂਰਾਂ ਨੂੰ ਬੇਦਖਲ ਕਰਨ ਲਈ ਵਾਰ ਵਾਰ ਹਮਲੇ ਕਰ ਰਹੇ ਹਨ ਪਰ ਦੋਸ਼ੀਆਂ ਨੂੰ ਕੈਬਨਟ ਮੰਤਰੀ ਵਰਿੰਦਰ ਗੋਇਲ ਦਾ ਥਾਪੜਾ ਹੋਣ ਕਾਰਨ ਪੁਲਿਸ ਅਧਿਕਾਰੀ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਦੇ ਆ ਰਹੇ ਹਨ। ਉਹਨਾਂ ਆਖਿਆ ਕਿ 23 ਜੂਨ ਨੂੰ ਮਜ਼ਦੂਰਾਂ ਵੱਲੋਂ ਪੰਚਾਇਤੀ ਜ਼ਮੀਨ ‘ਚ ਬੀਜੀਆਂ ਸਬਜ਼ੀਆਂ ਨੂੰ ਧੱਕੇ ਨਾਲ ਵਾਹੁਣ ਦੇ ਬਾਵਜੂਦ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੋਸ਼ ਲਾਇਆ ਕਿ ਹੁਕਮੀ ਸਿੰਘ ਤੇ ਕੁਲਵਿੰਦਰ ਸਿੰਘ ਦੀ ਗੁੰਡਾ ਢਾਣੀ ਵੱਲੋਂ ਮਜ਼ਦੂਰ ਆਗੂ ਹਰਭਗਵਾਨ ਸਿੰਘ ਮੂਣਕ ਅਤੇ ਐਸ ਸੀ ਭਾਈਚਾਰੇ ਦੇ ਲੋਕਾਂ ਨੂੰ ਘੇਰ ਕੇ ਕੀਤੇ ਜਾਨਲੇਵਾ ਹਮਲੇ ਦੇ ਮਾਮਲੇ ‘ਚ ਪੁਲਿਸ ਵੱਲੋਂ ਦੋਸ਼ੀਆਂ ਨੂੰ ਲਾਭ ਪੁਚਾਉਣ ਦੇ ਮਕਸਦ ਨਾਲ ਜਾਣਬੁੱਝ ਕੇ ਮਾਮੂਲੀ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਅੱਜ਼ ਦੇ ਇਕੱਠ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਆਗੂ ਕਾਲ਼ਾ ਸਿੰਘ ਤੇ ਰਾਜਾ ਸਿੰਘ ਖੂੰਨਣ ਖੁਰਦ,ਕਾਕਾ ਸਿੰਘ ਤੇ ਤਰਸੇਮ ਸਿੰਘ ਖੁੰਡੇ ਹਲਾਲ,ਜਸਵਿੰਦਰ ਸਿੰਘ ਸੰਗੂਧੌਣ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਪ੍ਰਧਾਨ ਹਰਬੰਸ ਸਿੰਘ ਕੋਟਲੀ,ਹਰਫੂਲ ਭਾਗਸਰ, ਰਾਜਾ ਸਿੰਘ ਮਹਾਂਬੱਧਰ, ਟੈਕਨੀਕਲ ਸਰਵਿਸ ਯੂਨੀਅਨ ਰਜਿ: ਦੇ ਆਗੂ ਭੁਪਿੰਦਰ ਸਿੰਘ ਤੇ ਬੱਲਾ ਸਿੰਘ ਤੋਂ ਇਲਾਵਾ ਦਿਹਾਤੀ ਮਜਦੂਰ ਸਭਾ ਦੇ ਜਿਲਾ ਪ੍ਰਧਾਨ ਲਖਵੀਰ ਸਿੰਘ, ਸਕੱਤਰ ਹਰਜੀਤ ਮਦਰੱਸਾ ‘ਤੇ ਜਗਜੀਤ ਜੱਸੇਆਣਾ ਤੇ ਡੈਮੋਕਰੈਟਿਕ ਟੀਚਰ ਜੱਥੇਬੰਦੀ ਦੇ ਗਰਵਿੰਦਰ ਖੋਖਰ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।  ਇਸ ਮੌਕੇ ਗਿਦੜਬਾਹਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਡਿੰਪੀ ਦੀ ਢਿੱਲੋਂ ਸ਼ਹਿ ਤੇ ਪਿੰਡ ਖੂੰਨਣ ਖ਼ੁਰਦ ਦੇ ਸਿਆਸੀ ਚੌਧਰੀ ਸੀਰੂ ਵੱਲੋਂ ਮਜਦੂਰਾਂ ਨੂੰ ਝੂਠੇ ਪਰਚੇ ਦਰਜ ਕਰਕੇ ਜੇਲ੍ਹ ਭੇਜ ਕੇ ਪਿੰਡ ਵਿੱਚ ਜੱਥੇਬੰਦ ਹੋ ਰਹੇ ਮਜਦੂਰਾਂ ਨੂੰ ਢਾਹ ਲਾਉਣ ਦੀ ਕੋਸ਼ਿਸ ਦੀ ਨਿੰਦਾ ਕਰਦਿਆਂ ਝੂਠੇ ਕੇਸ ਵਿੱਚ ਜੇਲੀ ਡੱਕੇ ਮਜਦੂਰਾਂ ਨੂੰ ਰਿਹਾ ਕਰਨ ਦੀ ਮੰਗ ਵੀ ਕੀਤੀ ਗਈ। ਜਨਤਕ ਜਥੇਬੰਦੀਆਂ ਵੱਲੋਂ ਮੁਜਾਹਰਾ ਕਰਕੇ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।
  • Related Posts

    ‘ਸਤਲੁਜ’ ਫ਼ਿਲਮ ਤੱਥਾਂ ’ਤੇ ਆਧਾਰਿਤ, ਪੰਜਾਬ ਦੇ ਦਰਦਨਾਕ ਦੌਰ ਦੀ ਸੱਚਾਈ ਨੂੰ ਦਰਸਾਉਂਦੀ ਹੈ : ਬਲਜਿੰਦਰ ਸਿੰਘ ਠੇਕੇਦਾਰ * ਕਿਹਾ- ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਸੱਚ ਜਾਣਨ ਤੋਂ ਰੋਕਣਾ ਗਲਤ

    Spread the love

    Spread the loveਫਗਵਾੜਾ 10 ਜੁਲਾਈ (  ਪ੍ਰੀਤ ਕੌਰ ਪ੍ਰੀਤੀ     ) ਸ਼੍ਰੋਮਣੀ ਅਕਾਲੀ ਦਲ (ਐੱਸ.ਸੀ. ਵਿੰਗ) ਪੰਜਾਬ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਹੈ ਕਿ ਫ਼ਿਲਮ ‘ਸਤਲੁਜ’ ਕਿਸੇ…

    ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਨ ’ਚ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਹਰਜੋਤ ਸਿੰਘ ਪਾਹਵਾ * ‘ਆਪ’ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਪਹਿਲ ਦੇਣ ਦਾ ਲਗਾਇਆ ਦੋਸ਼

    Spread the love

    Spread the loveਫਗਵਾੜਾ 10 ਜੁਲਾਈ (    ਪ੍ਰੀਤ ਕੌਰ ਪ੍ਰੀਤੀ    ) ਸ਼੍ਰੋਮਣੀ ਅਕਾਲੀ ਦਲ (ਬਾਦਲ) ਫਗਵਾੜਾ ਦੇ ਪ੍ਰਧਾਨ ਹਰਜੋਤ ਸਿੰਘ ਪਾਹਵਾ ਨੇ ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ…

    Leave a Reply

    Your email address will not be published. Required fields are marked *