ਰਾਸ਼ਟਰਵਾਦੀ ਪਸਮਾਂਦਾ ਮੁਸਲਿਮ ਰਾਸ਼ਟਰੀ ਮੰਚ ਪੰਜਾਬ ਦੇ ਮੁੱਖ ਸਲਾਹਕਾਰ ਬਣੇ ਸੁਰਜੀਤ ਸਿੰਘ ਰੰਧਾਵਾ 

Spread the love
ਧਰਮਕੋਟ ਹਰਜੀਤ ਸਿੰਘ ਬਹਿਲ – ਮੋਗਾ ਵਿਖੇ ਹੋਈ ਰਾਸ਼ਟਰਵਾਦੀ ਪਸਮਾਂਦਾ ਮੁਸਲਿਮ ਰਾਸ਼ਟਰੀ ਮੰਚ ਇੰਡੀਆ ਯੂਨਿਟ ਪੰਜਾਬ ਦੀ ਕਨਵੈਂਸ਼ਨ ਵਿੱਚ ਪਿੰਡ ਕੋਟ ਮੁਹੰਮਦ ਖਾਂ ਵਾਸੀ ਸੁਰਜੀਤ ਸਿੰਘ ਰੰਧਾਵਾ ਨੂੰ ਪੰਜਾਬ ਦੇ ਮੁੱਖ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਬੋਲਦੇ ਹੋਏ ਸੁਰਜੀਤ ਸਿੰਘ ਰੰਧਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਂਗਰਸ ਦੀ ਸਰਕਾਰ ਵੇਲੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ ਪਸ਼ਮੰਦਾ ਸਮਾਜ ਦੀ ਸਿਰਜਨਾ ਕੀਤੀ ਸੀ ਲੇਕਿਨ ਕੁਝ ਅਮੀਰ ਘਰਾਣਿਆ ਨੇ ਇਸ ਆਵਾਜ਼ ਨੂੰ ਦਬਾ ਲਿਆ ਅਤੇ ਹੁਣ ਭਾਰਤ ਸਰਕਾਰ ਨੇ ਪਸ਼ਮੰਦਾ ਸਮਾਜ ਨੂੰ ਅੱਗੇ ਲੈ ਕੇ ਆਉਣ ਦੀ ਪਹਿਲ ਕਦਮੀ ਕੀਤੀ ਹੈ ਇਸ ਵਿੱਚ ਰਾਸ਼ਟਰਵਾਦੀ ਪਸਮਾਂਦਾ ਮੁਸਲਿਮ ਰਾਸ਼ਟਰੀ ਮੰਚ ਦੀ ਸਟੇਟ ਬਾਡੀ ਦੁਆਰਾ ਸਰਬ ਸੰਮਤੀ ਨਾਲ ਡਾਕਟਰ ਇੰਦਰੇਸ਼ ਜੀ ਅਤੇ ਰਾਸ਼ਟਰੀ ਪ੍ਰਧਾਨ ਮੁਹੰਮਦ ਸ਼ਮਸ਼ਾਦ ਮੀਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੂਬੇ ਦੀ ਪਹਿਲੀ ਕਨਵੈਂਸ਼ਨ ਬਾਬਾ ਰਾਜਾ ਚਿਸਤੀ ਕਪੂਰੇ ਵਾਲਿਆਂ ਦੀ ਅਗਵਾਈ ਵਿੱਚ ਮੋਗਾ ਵਿਖੇ ਹੋਈ ਜਿਸ ਵਿੱਚ ਸਰਜੀਤ ਸਿੰਘ ਰੰਧਾਵਾ ਨੂੰ ਪੰਜਾਬ ਪ੍ਰਧਾਨ ਐਡਵੋਕੇਟ ਵਿਕਰਮ ਕਲੇਟ ਸਾਬਰੀ ਜੀ ਵੱਲੋਂ ਇਹ ਜਿੰਮੇਵਾਰੀ ਦਿੱਤੀ ਗਈ। ਇਸ ਮੌਕੇ ਤੇ ਰੰਧਾਵਾ ਨੇ ਇਹ ਵੀ ਦੱਸਿਆ ਕਿ ਜਦੋਂ ਤੋਂ ਭਾਰਤ ਆਜ਼ਾਦ ਹੋਇਆ ਹੈ 76 ਸਾਲ ਹੋ ਗਏ ਹਨ ਪਰ ਹਾਲੇ ਤਕ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਨੂੰ ਬਣਦੀਆਂ ਸਹੂਲਤਾਂ ਨਹੀਂ ਮਿਲੀਆਂ ਜਿਵੇਂ ਕਿ ਜੋ ਜਮੀਨ ਵੱਕਫ ਬੋਰਡ ਕੋਲ ਹੈ ਉਸ ਜਮੀਨ ਦਾ ਠੇਕਾ ਅਤੇ ਉਸ ਦਾ ਰੱਖ ਰਖਾਓ ਵੱਕਫ ਬੋਰਡ ਕਰ ਰਿਹਾ ਹੈ ਜੋ ਕਿ ਵੱਡੇ ਘਰਾਣੇ ਇਸ ਨੂੰ ਚਲਾ ਰਹੇ ਸਨ ਲੇਕਿਨ ਇਹ ਸਹੂਲਤਾਂ ਪਛੜੀਆਂ ਸ਼ਰੇਣੀਆਂ ਤੱਕ ਨਹੀਂ ਪਹੁੰਚ ਰਹੀਆਂ ਇਸ ਲਈ ਰਾਸ਼ਟਰਵਾਦੀ ਪਸ਼ਮਾਂਦਾ ਸਮਾਜ ਪੱਛੜੀਆਂ ਸ਼੍ਰੇਣੀਆਂ ਨੂੰ ਅੱਗੇ ਲੈ ਕੇ ਆਉਣ ਵਾਸਤੇ ਬਚਨ ਵੱਧ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੁਆਰਾ ਪਸਮਾਂਦਾ ਸਮਾਜ ਨੂੰ ਵੱਕਫ ਅਮੈਂਡਮੈਂਟ ਬਿਲ ਵਿੱਚ ਜੋਂ ਮਾਣ ਸਨਮਾਣ ਦਿੱਤਾ ਹੈ ਉਸ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪੰਜਾਬ ਪ੍ਰਧਾਨ ਐਡਵੋਕੇਟ ਵਿਕਰਮ ਕਲੇਟ ਸਾਬਰੀ ਜੀ ਨੇ ਬੋਲਦੇ ਹੋਏ ਕਿਹਾ ਕਿ ਅਸੀਂ ਇਸ ਸਮਾਜ ਅੰਦਰ ਕੁਝ ਵੱਖਰਾ ਕਰਨਾ ਚਾਹੁੰਦੇ ਹਾਂ ਅਤੇ ਹੁਣ ਤੱਕ ਮੁਸਲਿਮ ਸਮਾਜ ਅੰਦਰ 78 ਜਾਤਾਂ ਐਸੀਆਂ ਹਨ ਜੋ ਪਛੜੀਆਂ ਸ਼੍ਰੇਣੀਆਂ , ਅਨੁਸੂਚਿਤ ਸ਼੍ਰੇਣੀਆਂ ਵਿੱਚ ਆਉਂਦੀਆਂ ਹਨ ਅਤੇ ਇਹਨਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਅਤੇ ਇਹਨਾਂ ਦੇ ਹੱਕ ਲੈ ਕੇ ਦੇਣ ਦਾ ਰਾਸ਼ਟਰਵਾਦੀ ਪਸਮਾਂਦਾ ਮੁਸਲਿਮ ਰਾਸ਼ਟਰੀ ਮੰਚ ਵਾਅਦਾ ਕਰਦਾ ਹੈ। ਅਤੇ ਹਰ ਸ੍ਰੇਣੀਆਂ ਦੇ ਦੁੱਖ ਸੁੱਖ ਵਿੱਚ ਖੜੇ ਹੋਣ ਲਈ ਵਚਨਬੱਧ ਹੈ।ਇਸ ਮੌਕੇ ਤੇ ਬਾਬਾ ਬੂਟੇ ਸ਼ਾਹ ਅਮਬਾਬਾ ਰਾਜਾ ਚਿਸਤੀ ਜਗਸੀਰ ਸਿੰਘ ਭੱਟੀ ਨਿਹਾਲੇ ਵਾਲਾ ਵਾਲਾ ਵਜ਼ੀਰ ਖਾਨ ਕਲਿਆਣ ਬੋਬੀ ਬਾਬਾ ਕਾਲਾ ਨੂਰੀ ਕਾਲੂ ਦਰਵੇਸ਼ ਰਫੀਕ ਮੁਹੰਮਦ ਅਰਸ਼ਦ ਅਲੀ ਵਿਸ਼ਾਲ ਮੋਗਾ ਜੱਗਾ ਖਾਨ ਫਰਵਾਹੀ ਸਲੀਮ ਖਾਨ ਫਰਵਾਹੀ ਅਰਸ਼ੀਦ ਖਾਨ ਫਿਰਵਾਹੀ ਸੁਸ਼ੀਲ ਫਰਵਾਹੀ ਰਸ਼ੀਦ ਖਾਨ ਫਰਵਾਹੀ ਇਕਬਾਲ ਖਾਨ ਜਾਫਰ ਢੰਡੋਲੀ ਕਾਲੀ ਸਰਪੰਚ ਫਜ਼ਲਦੀਨ ਇਜਾਜ ਖਾਨ ਸਨਾਮ ਹਰਬੰਸ ਖਾਨ ਲੌਂਗੋਵਾਲ ਦੀਸ਼ਾ ਖਾਨ ਨਾਭਾ ਬੇਬੀ ਸ਼ਰਮਾ ਲੁਧਿਆਣਾ ਸਲਾਮ ਦੀਨ ਪਰਵੀਨ ਅੰਮ੍ਰਿਤ ਪਾਲ ਸਿੰਘ ਅਸ਼ੋਕ ਕੁਨਾਲ ਲੁਧਿਆਣਾ ਸਰਬਜੀਤ ਕੌਰ ਚਗਾਵਾ ਜਸਵਿੰਦਰ ਸਿੰਘ ਜਸ ਚੋਟੀਆਂ ਮਿੰਟੂ ਵਾਰਸੀ ਬਿਲਾਸਪੁਰ ਦਿਲਪ੍ਰੀਤ ਕੌਰ ਸੁਰਿੰਦਰ ਕੌਰ ਬਾਬਾ ਇੰਦਰ ਦਾਸ ਪਤੋ ਹੀਰਾ ਜਗਮੀਤ ਵਾਰਸੀ ਬਠਿੰਡਾ ਭੋਲਾਵਾਰ ਸੀ ਬਠਿੰਡਾ ਦਿਨਰਾਜਮਾਨ ਦੀਪਕ ਗਰਗ ਇਮਰਾਨ ਕਲੇਟ ਬਾਬਾ ਹਰਬੰਸ ਅਲੀ ਜਗਰਾਓ ਡਾਕਟਰ ਤਾਜ ਮੁਹੰਮਦ ਜਗਰਾਓ ਅਸ਼ੋਕ ਲੁਧਿਆਣਾ ਆਦਿ ਸੱਜਣ ਹਾਜ਼ਰ ਸਨ।
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *