ਕਿਸਾਨ ਜਥੇਬੰਦੀ ਦੇ ਆਗੂਆਂ ਨੇ ਮਜ਼ਦੂਰ  ਦੇ ਘਰ ਦੀ ਨਿਲਾਮੀ ਕਰਨ  ਆਏ ਅਧਿਕਾਰੀਆਂ ਦਾ ਕੀਤਾ  ਵਿਰੋਧ 

Spread the love
ਭੁੱਚੋ ਮੰਡੀ ਨਥਾਣਾ  24  ਜੂਨ (ਹਰਬੰਸ ਸਿੰਘ ਭੋਲਾ ) ਅੱਜ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਜਥੇਬੰਦੀ ਵੱਲੋਂ ਪਿੰਡ ਭੁੱਚੋ ਖੁਰਦ ਦੇ ਮਜ਼ਦੂਰ ਦੇ ਘਰ ਦੀ ਨਿਲਾਮੀ ਕਰਨ ਆ ਰਹੇ ਅਧਿਕਾਰੀਆਂ ਦੇ ਵਿਰੋਧ ਦੇ ਵਿੱਚ ਧਰਨਾ ਲਾਇਆ ਲਗਾ ਦਿੱਤਾ ਇਸ ਮੌਕੇ ਬਲਜੀਤ ਸਿੰਘ ਅਤੇ ਚੰਦ ਸਿੰਘ ਨੇ ਦੱਸਿਆ ਕਿ ਇਸ ਮਜ਼ਦੂਰ ਦੇ ਘਰ ਨੂੰ ਪਹਿਲਾਂ ਵੀ ਬੈਂਕ ਵਾਲੇ ਜਿੰਦਾ ਲਾ ਗਏ ਸਨ ਜਿਸ ਵਿੱਚ ਪਸ਼ੂ ਨੂੰ ਵੀ ਵਿੱਚ ਤਾੜ ਦਿੱਤਾ ਗਿਆ ਸੀ ਜਿਸ ਨੂੰ ਪਿੰਡ ਦੇ ਲੋਕਾਂ ਅਤੇ ਜਥੇਬੰਦੀਆਂ ਵੱਲੋਂ ਤੋੜ ਕੇ ਪਰਿਵਾਰ ਨੂੰ ਅੰਦਰ ਵਹਾਇਆ ਗਿਆ ਸੀ ।ਉਸ ਤੋਂ ਬਾਅਦ ਅਧਿਕਾਰੀਆਂ ਨਾਲ ਬੈਠ ਕੇ ਬਕਾਇਦਾ ਸਮਝੌਤਾ ਵੀ ਹੋ ਗਿਆ ਸੀ ‘ਤੇ ਪਰਿਵਾਰ  ਵੱਲੋਂ 40 ਹਜ਼ਾਰ ਰੁਪਿਆ ਵੀ ਭਰ ਦਿੱਤਾ ਸੀ ਅਤੇ ਬਾਕੀ ਰਹਿੰਦੇ ਪੈਸੇ ਕਿਸਤਾਂ ਵਿੱਚ ਭਰਨੇ ਸਨ ਪਰ ਇਸ ਦੇ ਬਾਵਜੂਦ ਬੈਂਕ ਨੇ ਦੁਬਾਰਾ ਨੋਟਿਸ ਕੱਢ ਕੇ ਅੱਜ ਘਰ ਦੀ ਨਿਲਾਮੀ ਕਰਨੀ ਸੀ । ਜਿਸ ਦੇ ਵਿਰੋਧ ਵਿੱਚ ਅੱਜ ਧਰਨਾ ਲਗਾਇਆ ਗਿਆ ਇਸ ਮੌਕੇ ਸਿਮਰਜੀਤ ਸਿੰਘ ਅਤੇ ਨਛੱਤਰ ਸਿੰਘ ਨੇ ਕਿਹਾ ਕਿ ਮਜ਼ਦੂਰ ਅਤੇ ਕਿਸਾਨ ਦੇ ਕਿਸੇ ਵੀ ਘਰ ਦੀ ਕੁਰਕੀ ਨਿਲਾਮੀ ਨਹੀਂ ਹੋਣ ਦਿੱਤੀ ਜਾਊਗੀ ਜੇਕਰ ਅਧਿਕਾਰੀ ਪਿੰਡ ਵਿੱਚ ਆਉਂਦੇ ਹਨ ਤਾਂ ਉਹਨਾਂ ਦਾ ਘਰਾਓ ਕਰਕੇ ਬਹਾਇਆ ਜਾਵੇਗਾ ਇਸ ਮੌਕੇ ਗੁਰਦੇਵ ਸਿੰਘ ਬਚਿੱਤਰ ਸਿੰਘ ਬੇਗਾ ਨੇਕ ਸਿੰਘ ਅਤੇ ਇੱਕ ਹੋਰ ਕਿਸਾਨ ਮਜ਼ਦੂਰ ਹਾਜ਼ਰ ਸਨ।
  • Related Posts

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    ਸਾਂਝਾ ਮੁਲਾਜ਼ਮ ਮੰਚ ਦੇ ਝੰਡੇ ਹੇਠ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਫ਼ਤਰ ਦਾ ਘਿਰਾਓ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 11 ਜੁਲਾਈ ( ਮਨਪ੍ਰੀਤ ਮੋਨੂੰ ) – ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਸਾਂਝੀ ਤਾਲਮੇਲ ਕਮੇਟੀ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਵਿੱਢੇ…

    Leave a Reply

    Your email address will not be published. Required fields are marked *