ਭਾਜਪਾ ਦੀ ਨਵੀਂ ਲਿਸਟ ਨੇ ਛੇੜੀ ‘ਦੰਦ ਕਥਾ’: ਵਫ਼ਾਦਾਰਾਂ ਦੀ ‘ਖ਼ਾਮੋਸ਼ੀ’ ਕਿਤੇ 2027 ‘ਚ ਪਾਰਟੀ ਨੂੰ ਨਾ ਪੈ ਜਾਵੇ ਭਾਰੀ!

Spread the love
ਐਮ.ਸੀ. ਚੋਣਾਂ ਹਾਰੇ ਅਤੇ ਵਿਰੋਧੀ ਪਾਰਟੀਆਂ ‘ਚੋਂ ਆਏ ਚਿਹਰਿਆਂ ਨੂੰ ਨਿਵਾਜਣ ‘ਤੇ ਉੱਠੇ ਸਵਾਲ.
 ਕੋਠੀ ਕਲਚਰ’ ਦੇ ਦੋਬਾਰਾ ਪ੍ਰਫੂਲਿਤ ਹੋਣ ਦੇ ਲੱਗ ਰਹੇ ਦੋਸ਼ 2027 ਦੀ ਰਾਹ ਹੋ ਸਕਦੀ ਹੈ ਕੰਢਿਆਂ ਭਰੀ।
ਫ਼ਿਰੋਜ਼ਪੁਰ 9 ਜੂਨ (ਅਸ਼ੋਕ ਭਾਰਦਵਾਜ)  ਫ਼ਿਰੋਜ਼ਪੁਰ ਭਾਜਪਾ (BJP) ਅੰਦਰ ਸੰਗਠਨਾਤਮਕ ਫੇਰਬਦਲ ਤੋਂ ਬਾਅਦ ਸ਼ੁਰੂ ਹੋਇਆ ਅੰਦਰੂਨੀ ਘਮਾਸਾਨ ਹੁਣ ਚੌਕਾਂ-ਚੌਰਾਹਿਆਂ ਦੀਆਂ ਸਿਆਸੀ ਸੱਥਾਂ ਵਿੱਚ ‘ਦੰਦ ਕਥਾ’ ਬਣ ਚੁੱਕਾ ਹੈ। ਪਾਰਟੀ ਵੱਲੋਂ ਹਾਲ ਹੀ ਵਿੱਚ ਲਗਾਏ ਗਏ ਨਵੇਂ ਮੰਡਲ ਪ੍ਰਧਾਨਾਂ ਦੀ ਨਿਯੁਕਤੀ ਨੇ ਭਾਜਪਾ ਦੇ ਜ਼ਮੀਨੀ ਅਤੇ ਪੁਰਾਣੇ ਵਰਕਰਾਂ ਨੂੰ ਇੰਨਾ ਨਿਰਾਸ਼ ਕੀਤਾ ਹੈ ਕਿ ਪਾਰਟੀ ਦੇ ਦਫ਼ਤਰਾਂ ‘ਚ ਰੌਣਕ ਦੀ ਥਾਂ ਇੱਕ ਅਜੀਬ ਜਿਹੀ ‘ਖ਼ਾਮੋਸ਼ੀ’ ਪਸਰ ਗਈ ਹੈ। ਸਿਆਸੀ ਮਾਹਰ ਇਸ ਚੁੱਪੀ ਨੂੰ ਕਿਸੇ ਵੱਡੇ ਤੂਫ਼ਾਨ ਦਾ ਸੰਕੇਤ ਮੰਨ ਰਹੇ ਹਨ। ਵਰਕਰਾਂ ਵਿੱਚ ਸਭ ਤੋਂ ਵੱਡੀ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਹੈ ਕਿ ਜਿਨ੍ਹਾਂ ਚਿਹਰਿਆਂ ਨੂੰ ਨਵੇਂ ਮੰਡਲ ਪ੍ਰਧਾਨਾਂ ਦੀਆਂ ਕੁਰਸੀਆਂ ਸੌਂਪੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਕਈ ਤਾਂ ਨਗਰ ਕੌਂਸਲ (MC) ਦੀਆਂ ਚੋਣਾਂ ਤੱਕ ਹਾਰ ਚੁੱਕੇ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਦੂਜੀਆਂ ਵਿਰੋਧੀ ਪਾਰਟੀਆਂ ਦੇ ਪੱਲੇ ਛੱਡ ਕੇ ਭਾਜਪਾ ਦੀ ਬੇੜੀ ਵਿੱਚ ਸਵਾਰ ਹੋਏ ‘ਨਵੇਂ ਚਿਹਰਿਆਂ’ ਨੂੰ ਸਾਲਾਂ ਤੋਂ ਪਾਰਟੀ ਦਾ ਝੰਡਾ ਚੁੱਕਣ ਵਾਲੇ ਵਫ਼ਾਦਾਰਾਂ ਦੇ ਸਿਰ ‘ਤੇ ਬਿਠਾ ਦਿੱਤਾ ਗਿਆ। ਦਰੀਆਂ ਵਿਛਾਉਣ ਵਾਲੇ ਪੁਰਾਣੇ ਵਰਕਰ ਅੱਜ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਆਮ ਲੋਕਾਂ ਅਤੇ ਨਾਰਾਜ਼ ਵਰਕਰਾਂ ਦਾ ਕਹਿਣਾ ਹੈ ਕਿ ਫ਼ਿਰੋਜ਼ਪੁਰ ਦੀ ਸਿਆਸਤ ਵਿੱਚ ਪਹਿਲਾਂ ਵੀ ਇੱਕ ਵਿਧਾਇਕ ਵੱਲੋਂ ਕੋਠੀ ਕਲਚਰ (ਆਮ ਵਰਕਰ ਨੂੰ ਦੂਰ ਰੱਖ ਕੇ ਸਿਰਫ਼ ਚੋਣਵੇਂ ਰਸੂਖਦਾਰਾਂ ਨੂੰ ਅੱਗੇ ਰੱਖਣਾ) ਨੂੰ ਬੜਾਵਾ ਦਿੱਤਾ ਗਿਆ ਸੀ, ਜਿਸ ਦਾ ਖ਼ਾਮਿਆਜ਼ਾ ਪਾਰਟੀ ਭੁਗਤ ਚੁੱਕੀ ਹੈ। ਪਰ ਅਫ਼ਸੋਸ, ਹੁਣ ਫਿਰ ਉਹੀ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਪਾਰਟੀ ਦੇ ਫੈਸਲੇ ਜ਼ਮੀਨ ‘ਤੇ ਵਰਕਰਾਂ ਦੀ ਰਾਇ ਲੈਣ ਦੀ ਬਜਾਏ, ਬੰਦ ਕਮਰਿਆਂ ਅਤੇ ਕੋਠੀਆਂ ਦੇ ਅੰਦਰੋਂ ਤੈਅ ਹੁੰਦੇ ਦਿਖਾਈ ਦੇ ਰਹੇ ਹਨ। ਸਿਆਸੀ ਮਾਹਿਰਾਂ ਮੁਤਾਬਕ, ਜੇਕਰ ਹਾਈਕਮਾਂਡ ਨੇ ਤੁਰੰਤ ਇਸ ਸਥਿਤੀ ਦਾ ਨੋਟਿਸ ਨਾ ਲਿਆ ਅਤੇ ਪੁਰਾਣੇ ਵਰਕਰਾਂ ਨੂੰ ਇੰਝ ਹੀ ਅੱਖੋਂ-ਪਰੋਖੇ ਕੀਤਾ ਜਾਂਦਾ ਰਿਹਾ, ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਫ਼ਿਰੋਜ਼ਪੁਰ ਦੀ ਰਾਹ ਬੇਹੱਦ ਚੁਣੌਤੀਪੂਰਨ ਹੋਵੇਗੀ। ਚੋਣਾਂ ਸਿਰਫ਼ ਵੱਡੇ ਆਗੂਆਂ ਦੇ ਦਮ ‘ਤੇ ਨਹੀਂ, ਸਗੋਂ ਗਲੀਆਂ-ਮੁਹੱਲਿਆਂ ਵਿੱਚ ਘਰ-ਘਰ ਜਾਣ ਵਾਲੇ ਵਰਕਰਾਂ ਦੇ ਜੋਸ਼ ਨਾਲ ਜਿੱਤੀਆਂ ਜਾਂਦੀਆਂ ਹਨ। ਜੇਕਰ ਵਰਕਰ ਹੀ ਘਰ ਬੈਠ ਗਿਆ, ਤਾਂ ਪਾਰਟੀ ਦੀ ਬੇੜੀ ਕਿਨਾਰੇ ਲੱਗਣੀ ਮੁਸ਼ਕਿਲ ਹੋ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਰਕਰਾਂ ਦੇ ਇਸ ਗੁੱਸੇ ਨੂੰ ਸ਼ਾਂਤ ਕਰਨ ਲਈ ਕੀ ਕਦਮ ਚੁੱਕਦੀ ਹੈ, ਜਾਂ ਫਿਰ ਇਹ ਅੰਦਰੂਨੀ ਸੁਲਗਦੀ ਅੱਗ 2027 ਵਿੱਚ ਕੋਈ ਨਵਾਂ ਸਿਆਸੀ ਧਮਾਕਾ ਕਰੇਗੀ!
  • Related Posts

    ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਵਿਖੇ ਟੇਕਿਆ ਮੱਥਾ ਵਾਲਮੀਕਿ ਭਾਈਚਾਰੇ ਨਾਲ ਮੀਟਿੰਗ ਕਰਕੇ ਸੁਣੀਆਂ ਮੁਸ਼ਕਲਾਂ, ਪਹਿਲ ਦੇ ਆਧਾਰ ‘ਤੇ ਹੱਲ ਦਾ ਦਿੱਤਾ ਭਰੋਸਾ

    Spread the love

    Spread the love ਅੰਮ੍ਰਿਤਸਰ, 27 ਜੁਲਾਈ (   ਮਨਜੀਤ ਸਿੰਘ ਸ਼ੇਰਗਿੱਲ )=ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.), ਨਵੀਂ ਦਿੱਲੀ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਸ਼ਹਿਰ ਦੇ…

    ਬਾਦਲ ਸਰਕਾਰ ਸਮੇਂ ਮਿਲਦੇ ਸਨ ਗ੍ਰਾਂਟਾਂ ਦੇ ਗੱਫੇ, ਹੁਣ ਮਾਨ ਸਰਕਾਰ ਲੋਕਾਂ ਨੂੰ ਮਾਰ ਰਹੀ ਲਾਠੀਆਂ ਤੇ ਧੱਕੇ : ਰਣਜੀਤ ਸਿੰਘ ਖੁਰਾਣਾ – ਕਿਹਾ – ਸਫਾਈ ਸੇਵਕਾਂ, ਅਧਿਆਪਕਾਂ ਅਤੇ ਮਨਰੇਗਾ ਕਾਮਿਆਂ ਤੇ ਲਾਠੀਚਾਰਜ ਲੋਕਤੰਤਰ ਦਾ ਘਾਣ

    Spread the love

    Spread the loveਫਗਵਾੜਾ 27 ਜੁਲਾਈ (  ਪ੍ਰੀਤ ਕੌਰ ਪ੍ਰੀਤੀ       ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਨ ਸਭਾ ਹਲਕਾ ਫਗਵਾੜਾ (ਸ਼ਹਿਰੀ) ਦੇ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ (ਸੂਬਾ ਕੋਰ ਕਮੇਟੀ…

    Leave a Reply

    Your email address will not be published. Required fields are marked *