ਮੇਰੇ ਲਈ ਮੇਰਾ ਵਾਰਡ ਹੀ ਮੇਰਾ ਪਰਿਵਾਰ-ਪਰਮਿੰਦਰ ਕੌਰ ਤਨੇਜਾ 

Spread the love

 ਮਾਛੀਵਾੜਾ ਸਾਹਿਬ, 13 ਦਸੰਬਰ (ਸੁੱਚਾ ਬੰਗੜ) ਆਮ ਆਦਮੀ ਪਾਰਟੀ ਨੇ ਵਾਰਡ ਨੰਬਰ ਨੌ ਤੋਂ ਪਰਮਿੰਦਰ ਕੌਰ ਤਨੇਜਾ ਪਤਨੀ ਅਮਨਦੀਪ ਸਿੰਘ ਤਨੇਜਾ ਨੂੰ ਟਿਕਟ ਦੇ ਕੇ ਨਿਵਾਜਿਆ ਹੈ। ਪਰਮਿੰਦਰ ਕੌਰ ਤਨੇਜਾ ਪੜੇ ਲਿਖੇ ਅਤੇ ਸੂਝਵਾਨ ਚਿਹਰਾ ਹਨ। ਆਮ ਆਦਮੀ ਪਾਰਟੀ ਇਸ ਵਾਰ ਨੌਜਵਾਨ ਚਿਹਰੇ ਨੂੰ ਅੱਗੇ ਲੈ ਕੇ ਆਈ ਹੈ। ਵਾਰਡ ਨੰਬਰ ਨੌ ਤੋਂ ਆਪ ਦੀ ਸੀਟ ਤੇ ਲੜ ਰਹੀ ਪਰਮਿੰਦਰ ਕੌਰ ਤਨੇਜਾ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਮੇਰੇ ਉੱਪਰ ਭਰੋਸਾ ਜਤਾਇਆ ਹੈ ਮੈਂ ਉਸ ਉੱਪਰ ਖਰਾ ਉਤਰਾਂਗੀ। ਮੈਨੂੰ ਮੇਰੇ ਵਾਰਡ ਦੇ ਲੋਕਾਂ ਦਾ ਪੂਰਨ ਸਹਿਯੋਗ ਹੈ। ਮੇਰੇ ਵਾਰਡ ਦੇ ਵੋਟਰ ਸੂਝਵਾਨ ਹਨ ਉਹ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਉਹ ਨਗਰ ਕੌਂਸਲ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਕੌਂਸਲ ਦਾ ਪ੍ਰਧਾਨ ਵੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਦੇਖਣਾ ਚਾਹੁੰਦੇ ਹਨ। ਇਸ ਲਈ ਉਹ ਹਰ ਵਾਰਡ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਜਿਤਾਉਣਗੇ। ਇਸ ਤੋਂ ਇਲਾਵਾ ਪਰਮਿੰਦਰ ਕੌਰ ਦੇ ਪਤੀ ਅਮਨਦੀਪ ਤਨੇਜਾ ਨੇ ਵੀ ਵਾਰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਮ

ਆਦਮੀ ਪਾਰਟੀ ਦੇ ਹਰ ਇੱਕ ਉਮੀਦਵਾਰ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦਾ ਹੀ ਪ੍ਰਧਾਨ ਬਣਾਓ ਤਾਂ ਕਿ ਸ਼ਹਿਰ ਦਾ ਰੁਕਿਆ ਹੋਇਆ ਵਿਕਾਸ ਕਾਰਜ ਪੂਰਾ ਹੋ ਸਕੇ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *