ਰਾਵੀ ਦਰਿਆ ‘ਚ ਸੰਭਾਵੀ ਹੜਾਂ ਦੇ                 ਸੁਰੱਖਿਆ ਪ੍ਰਬੰਧ ਲਈ  ਧਾਲੀਵਾਲ ਨੇ ਉੱਝ ਦਰਿਆ (ਜੰਮੂ –ਕਸ਼ਮੀਰ) ਦੇ ਬਿਰਾਜ ਬੰਨ੍ਹ ਦਾ ਆਲਾ ਅਧਿਕਾਰੀਆਂ ਨਾਲ ਲਿਆ ਜਾਇਜ਼ਾ ਕੇਂਦਰ ਸਰਕਾਰ ਫੋਕੇ ਦਾਅਵਿਆਂ ਦੀ ਬਜਾਏ ਹੜਾਂ ਦੀ ਰੋਕਥਾਮ ਲਈ ਉੱਝ ਦਰਿਆ ਤੇ ਰਣਜੀਤ ਸਾਗਰ ਡੈਮ ਦੀ ਤਰਜ ਤੇ ਬਣਾਵੇ ਨਵਾਂ ਡੈਮ -ਧਾਲੀਵਾਲ  -ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਸੰਭਾਵੀ ਹੜਾਂ ਦੀਆਂ ਸੰਵੇਦਣਸ਼ੀਲ ਥਾਵਾਂ ਦੀਆਂ ਰਿਪੋਰਟਾਂ ਲੈਣ ਦੀ ਬਜਾਏ ਕੇਂਦਰ ਵਲੋਂ ਐਲਾਨਿਆਂ ਪਿੱਛਲਾ 1600 ਕਰੋੜ ਰੁਪਏ ਦਾ ਰਾਹਤ ਵਿੱਤੀ ਪੈਕੇਜ ਜਾਰੀ ਕਰਵਾਵੇ-ਧਾਲੀਵਾਲ -ਅਜਨਾਲਾ ਹਲਕੇ ‘ਚ ਪਿਛਲੇ ਸਾਲ ਫਸਲਾਂ ਤੇ ਬੁਨਿਆਦੀ ਢਾਂਚੇ ਕਾਰਣ ਲੋਕਾਂ ਨੂੰ ਪੁੱਜਾ ਸੀ 2 ਹਜਾਰ ਕਰੋੜ ਰੁਪਏ ਦਾ ਨੁਕਸਾਨ 

Spread the love
ਅੰਮ੍ਰਿਤਸਰ/ ਅਜਨਾਲਾ, 22 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਪੰਜਾਬ ਸਮੇਤ ਪਹਾੜੀ ਸੂਬਿਆਂ ਜੰਮੂ ਕਸ਼ਮੀਰ ਤੇ ਹਿਮਾਂਚਲ ਪ੍ਰਦੇਸ਼ ‘ਚ ਜ਼ੋਰਦਾਰ ਮੀਂਹ ਪੈਣ ਕਾਰਣ ਹੜਾਂ ਕਾਰਣ ਪੰਜਾਬ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਿਲਆਂ ‘ਚ ਤਬਾਹੀ ਦਾ ਕੇਂਦਰ ਬਣਦੇ ਉੱਝ ਦਰਿਆ ‘ਚ ਅਚਾਨਕ ਪਾਣੀ ਦਾ ਪੱਧਰ ਵੱਧਣ ਦੇ ਨਤੀਜੇ ਵਜੋਂ ਅੱਜ ਆਮ ਆਦਮੀ ਪਾਰਟੀ ਦੇ  ਸੂਬਾ ਮੁੱਖ ਬੁਲਾਰੇ , ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਹੜਾਂ ਦੇ ਸੰਭਾਵੀ ਖਤਰਿਆਂ ਤੋਂ ਜਾਣੂੰ ਹੋਣ ਲਈ ਡਰੇਨਜ਼ ਵਿਭਾਗ ਦੇ ਆਲਾ ਅਧਿਕਾਰੀਆਂ ਨਾਲ ਜ਼ਿਲਾ੍ਹ ਕਠੂਆ ਤਹਿਤ ਪੈਂਦੇ ਉੱਝ ਦਰਿਆ (ਜੰਮੂ –ਕਸ਼ਮੀਰ) ਦੇ ਬਿਰਾਜ ਤੇ ਪੱੁਜ ਕੇ ਦਰਿਆ ‘ਚ ਵਧੇ ਪਾਣੀ ਦੀ ਤਾਜ਼ਾ ਸਥਿਤੀ ਦਾ ਨਰੀਖਣ ਕੀਤਾ। ਉਪਰੰਤ ਇਥੇ ਗੱਲਬਾਤ ਦੌਰਾਨ ਸ. ਧਾਲੀਵਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਿਲਆਂ ‘ਚ ਹੜਾਂ ਦੀ ਤਬਾਹੀ ਦਾ ਕੇਂਦਰ ਬਣਦੇ ਆ ਰਹੇ ਇਸ ਉੱਝ ਦਰਿਆ ਤੇ ਰਣਜੀਤ ਸਾਗਰ ਡੈਮ ਦੀ ਤਰਜ ਤੇ ਦਰਿਆਈ ਪਾਣੀ ਦੀ ਖੇਤੀ ਸਿੰਚਾਈ ਤੇ ਹੋਰ ਘਰੇਲੂ ਉਚਿਤ ਵਰਤੋਂ ਲਈ ਜਲਦੀ ਡੈਮ ਬਣਾਇਆ ਜਾਵੇ। ਕਿਉਂਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ 12 ਸਾਲਾਂ ਕਾਰਜਕਾਲ ਦੌਰਾਨ ਅਤੇ ਹੁਣ ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਕੇਵਲ ਸਿੰਘ ਢਿਲੋਂ ਵੱਲੋਂ ਪਿਛਲੇ ਵਰੇ੍ਹ ਹੜਾਂ ਦੀ ਮਾਰ ਨਾਲ ਬੁਰੀ ਤਰਾਂ ਝੰਭੇ ਹੋਏ ਪੰਜਾਬ ਦੇ ਵਾਸੀਆਂ ਦੀ ਭਲਾਈ ਲਈ ਕੀਤੇ ਦਾਅਵੇ ਤੇ ਵਾਅਦੇ ਫੋਕੇ ਹੀ ਨਿਕਲੇ ਹਨ। ਉਨ੍ਹਾਂ ਨੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿਲੋਂ ਵੱਲੋਂ ਮਾਨਸੂਨ ਦੌਰਾਨ ਪੰਜਾਬ ‘ਚ ਦਰਿਆਵਾਂ ਕੰਢੇ ਸੰਵੇਦਣਸ਼ੀਲ ਧੁੱਸੀ ਬੰਨ੍ਹਾਂ ਤੇ ਹੋਰ ਖੇਤਰ ‘ਚ ਹੜਾਂ ਤੋਂ ਬਚਾਊ ਲਈ ਅਗਾਊਂ ਪ੍ਰਬੰਧਾਂ ਲਈ ਸਰਵੇਖਣ ਲਈ ਤਾਇਨਾਤ ਕੀਤੇ ਗਏ ਸੂਬਾ ਆਗੂਆਂ ਵੱਲੋਂ ਕੇਂਦਰੀ ਭਾਜਪਾ ਸਰਕਾਰ ਕੋਲੋਂ ਹੜਾਂ ਤੋਂ ਸੁਰੱਖਿਆ ਪ੍ਰਬੰਧਾਂ ਲਈ ਕਿਹੜਾ ਵੱਡਾ ਵਿੱਤੀ ਪੈਕੇਜ ਮੰਗਵਾਇਆ ਹੈ? ਨੂੰ ਜਨਤਕ ਕੀਤਾ ਜਾਵੇ। ਸ. ਧਾਲੀਵਾਲ ਨੇ ਕੇਂਦਰੀ ਸਰਕਾਰ ਤੇ ਵੱਰਦਿਆਂ ਕਿਹਾ ਕਿ ਪਿਛਲੇ ਵਰੇ ਪੰਜਾਬ ‘ਚ ਸਤਲੁਜ , ਰਾਵੀ, ਤੇ ਬਿਆਸ ਵਿੱਚ ਆਏ ਭਾਰੀ ਹੜ੍ਹਾਂ ਕਾਰਨ 91 ਥਾਵਾਂ ‘ਤੇ ਧੁੱਸੀ ਬੰਨ੍ਹਾਂ ‘ਚ ਪਾੜ ਪੈਣ, ਦਰਿਆਵਾਂ ਦੇ ਸੁਰੱਖਿਆ ਅਤੇ ਨਿਕਾਸੀ ਢਾਂਚੇ ਨੂੰ ਨੁਕਸਾਨ ਪੁੱਜਣ ਕਾਰਣ 86,000 ਹੈਕਟੇਅਰ ਤੋਂ ਵੱਧ ਖੇਤੀ ਰਕਬਾ ਤੇ ਹੋਰ ਬੁਨਿਆਦੀ ਢਾਂਚਾ ਪ੍ਰਭਾਵਿਤ ਹੋਣ ਕਾਰਣ 20 ਹਜਾਰ ਕਰੋੜ ਰੁਪਏ ਦੇ ਕਰੀਬ ਪੰਜਾਬ ‘ਚ ਵਿੱਤੀ ਨੁਕਸਾਨ ਹੋਇਆ ਸੀ , ਜਿਸ ਦੀ ਭਰਪਾਈ ਲਈ ਊਠ ਤੋਂ ਛਾਨਣੀ ਲਾਹੁਣ ਦੇ ਬਰਾਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਹੜ ਪੀੜਤਾਂ ਦੀ ਸਾਰ ਲੈਦਿਆਂ 1600 ਕਰੋੜ ਰੁਪਏ ਦਾ ਵਿੱਤੀ ਪੈਕੇਜ ਦੇਣ ਦਾ ਐਲਾਨ ਕੀਤਾ ਸੀ। ਜਿਸ ਵਿੱਚੋਂ ਅੱਜ ਤੱਕ ਵੀ ਪੰਜਾਬ ਨੂੰ 1 ਰੁਪਿਆ ਵੀ ਨਹੀਂ ਹਾਸਲ ਹੋਇਆ। ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਦਾ ਹੜਾਂ ‘ਚ ਕੀਤਾ ਗਿਆ ਦੌਰਾ ਪੰਜਾਬ ਵਾਸੀਆਂ ਨਾਲ ਇਕ ਧੋਖਾ ਹੀ ਸਾਬਿਤ ਹੋਇਆ ਹੈ। ਸ. ਧਾਲੀਵਾਲ ਨੇ  ਸਪੱਸ਼ਟ ਕੀਤਾ ਕਿ ਉੱਝ ਦਰਿਆ ਕਾਰਣ ਰਾਵੀ ਦਰਿਆ ‘ਚ ਆਏ ਹੜ ਦੇ ਮੱਦੇਨਜ਼ਰ ਪਿਛਲੇ ਸਾਲ ਅਜਨਾਲਾ ਖੇਤਰ ‘ਚ 23 ਥਾਵਾਂ ‘ਚ ਧੁੱਸੀ ਬੰਨ੍ਹਾਂ ‘ਚ ਪਾੜ ਪਏ ਜਿਸ ਕਾਰਣ 198 ਪਿੰਡ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਏ, 10 ਵਿਅਕਤੀਆਂ ਦੀ ਮੌਤ ਹੋਈ , 59,793 ਏਕੜ ਫਸਲ ਪੂਰੀ ਤਰ੍ਹਾਂ ਤਬਾਹ ਹੋਈ, 307 ਪਸ਼ੂ ਹੜਾਂ ਦੀ ਭੇਟਾ ਚੜੇ ਸਨ। ਸ. ਧਾਲੀਵਾਲ ਨੇ ਕਿਹਾ ਕਿ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਿੱਥੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸੰਭਾਵੀ ਹੜ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ, ਉਥੇ ਅਜਨਾਲਾ ਹਲਕੇ ਚੋਂ ਲੰਘਦੇ ਕੌਮਾਂਤਰੀ ਦਰਿਆ ਰਾਵੀ ਚ ਪਿਛਲੇ ਵਰ੍ਹੇ ਭਿਅੰਕਰ ਹੜ੍ਹ ਕਾਰਨ 23 ਥਾਵਾਂ ‘ਤੇ ਆਏ ਧੁੱਸੀ ਬੰਨ੍ਹ ਦੇ ਪਾੜ ਦੀ ਮੁਰੰਮਤ, ਮਜ਼ਬੂਤੀ ਤੇ ਪੱਥਰਾਂ ਆਦਿ ਨਾਲ ਸਪਰ ਬੰਨ੍ਹਣ ਆਦਿ ਸਮੇਤ ਦਰਿਆਵਾਂ, ਨਦੀਆਂ, ਨਾਲਿਆਂ ਦੀ ਸਾਫ ਸਫ਼ਾਈ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤੇ ਪਾਣੀ ਚ ਵੀ ਪ੍ਰਭਾਵਿਤ ਜ਼ਮੀਨੀ ਖੇਤਰ ‘ਤੇ ਚਲਣ ਵਾਲੀਆਂ ਉੱਨਤ ਕਿਸਮ ਦੀਆਂ ਮਸ਼ੀਨਾਂ ਆਦਿ ਸਮੁੱਚੇ ਅਗਾਊਂ ਪ੍ਰਬੰਧਾਂ ਤੇ 600 ਕਰੋੜ ਰੁਪਏ ਖਰਚ ਕੀਤੇ ਗਏ ਹਨ। ਜਿਸ ਵਿੱਚ ਘੋਹਨੇਵਾਲਾ-ਧਰਮਕੋਟ ਵਿੱਖੇ ਦਰਿਆ ਰਾਵੀ ਦੇ ਪਾਣੀ ਦੇ ਵਹਾਅ ‘ਚ ਤੇਜ਼ੀ ਲਿਆਉਣ ਲਈ ਦਰਿਆ ‘ਚ ਵੱਡੀ ਮਾਤਰਾ ਵਿੱਚ ਗਾਰ ਅਤੇ ਰਿਵਰ ਬੈਡ ਮਟੀਰੀਅਲ ਕੱਢਣ ਲਈ ਵਿਿਗਆਨਕ ਤੇ ਤਕਨੀਕੀ ਪੱਧਰ ਤੇ ਡੀ –ਸਿਲਟਿੰਗ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਤੇ ਵਿਭਾਗੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜਨਾਲਾ ਹਲਕੇ ‘ਚੋਂ ਵਹਿੰਦੇ ਕੌਮਾਂਤਰੀ ਰਾਵੀ ਦਰਿਆ ‘ਚ ਹੜ ਦੇ ਖਤਰੇ ਵਾਲੀ ਕੋਈ ਹਾਲਤ ਨਹੀਂ ਹੈ, ਕਿਉਂਕਿ ਇਸ ਵੇਲੇ ਸਵਾ ਲੱਖ ਕਿਉਸਿਕ ਦੇ ਕਰੀਬ ਪਾਣੀ ਦਾ ਵਹਾਅ ਦਰਜ ਕੀਤਾ ਗਿਆ ਹੈ। ਅਤੇ ਵਹਾਅ ਦੀ ਸਮਰੱਥਾ 6 ਲੱਖ ਕਿਉਸਿਕ ਦੇ ਕਰੀਬ ਵਿਭਾਗ ਵਲੋਂ ਮੰਨੀ ਜਾਂਦੀ ਹੈ।
ਕੈਪਸ਼ਨ: ਉੱਝ ਦਰਿਆ ਦੇ ਬਿਰਾਜ ਬੰਨ੍ਹ (ਜੰਮੂ ਕਸ਼ਮੀਰ) ਵਿਖੇ ਸੰਭਾਵੀ ਹੜਾਂ ਦੀ ਤਾਜ਼ਾ ਸਥਿਤੀ ਦਾ ਉੱਚ ਅਧਿਕਾਰੀਆਂ ਨਾਲ ਜਾਇਜ਼ਾ ਲੈਂਦੇ ਹੋਏ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ।
  • Related Posts

    ਬਿਜਲੀ ਦਫਤਰ ਭਾਦਸੋਂ ਵਿਖੇ ਬਿਜਲੀ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਦਿੱਤਾ ਰੋਸ ਧਰਨਾ ।

    Spread the love

    Spread the love ਭਾਦਸੋਂ,22 ਜੁਲਾਈ (ਜਗਜੀਤ ਸਿੰਘ ਕੈਂਥ) :- ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ਤੇ ਅੱਜ ਸਬ ਡਵੀਜ਼ਨ ਭਾਦਸੋਂ ਦੇ ਮੁਲਾਜ਼ਮ,ਸਬ ਡਵੀਜ਼ਨ ਸਮਸਪੁਰ ਸਬ ਡਵੀਜ਼ਨ ਅਮਲੋਹ, ਸਬ ਡਵੀਜ਼ਨ…

    ਬਰਸਾਤ ਦਾ ਮੌਸਮ ਸਿਰ ਪਰ ਚੌਏ ਚ ਫਸੀ ਜੰਗਲੀ ਬੂਟੀ ਦੀ ਨਹੀ ਹੋਈ ਸਫਾਈ -ਧਰਮਸੋਤ

    Spread the love

    Spread the love ਭਾਦਸੋਂ, 22 ਜੁਲਾਈ ( ਜਗਜੀਤ ਸਿੰਘ ਕੈਂਥ ) ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੇ ਬੀਤੇ ਦਿਨੀ ਭਾਦਸੋਂ ਸਰਹੰਦ ਚੋਅ ਵਿਖੇ ਦੌਰਾ ਕੀਤਾ ਅਤੇ…

    Leave a Reply

    Your email address will not be published. Required fields are marked *