ਐੱਮ ਐਲ ਪੁਰੀ ਸੀਨੀਅਰ ਸੈਕੰਡਰੀ ਸਕੂਲ ਦੇ 24 ਸਾਲ ਹੋਣ ਤੇ ਪੁਰੀ ਪਰਿਵਾਰ ਨੇ ਵਿਦੇਸ਼ ਤੋਂ ਆਕੇ ਕੀਤਾ ਵਿਸ਼ੇਸ ਦੌਰਾ

Spread the love
ਨਿਊ ਚੰਡੀਗੜ੍ਹ, 22 ਜੁਲਾਈ (ਬਜੀਦਪੁਰ) -ਮੁੱਲਾਂਪੁਰ ਗਰੀਬਦਾਸ ਸਥਿਤ  ਐਮ ਐਲ ਪੁਰੀ ਸੀਨੀਅਰ ਸੈਕੰਡਰੀ ਸਕੂਲ ਦੇ 24 ਸਾਲ ਪੂਰੇ ਹੋਣ ‘ਤੇ ਸਕੂਲ ਦੇ ਬਾਨੀ ਪੁਰੀ ਪਰਿਵਾਰ ਵੱਲੋਂ ਵਿਸ਼ੇਸ ਤੌਰ ਤੇ ਸਕੂਲ ਦਾ ਦੌਰਾ ਕੀਤਾ ਗਿਆ। ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੀ ਮੈਰੀ ਮੈਕਮਿਨ ਪੁਰੀ ਨੇ ਆਪਣੇ ਪੁੱਤਰ ਸੰਜੇ ਪੁਰੀ ਅਤੇ ਅਲੀਸ਼ਾ ਸਮੇਤ ਸਕੂਲ ਦਾ ਨਿਰੀਖਣ ਕੀਤਾ। ਇਸ ਮੌਕੇ ਨਥੂਰਾਮ ਪੁਰੀ ਦੇ ਭਰਾ ਕਾਲੀ ਚਰਨ ਦੇ ਬੇਟੇ ਅਰਵਿੰਦ ਪੂਰੀ ਦੀ ਯਾਦ ਵਿੱਚ ਨੀਹ ਪੱਥਰ ਦਾ ਉਦਘਾਟਨ ਕੀਤਾ। ਇਸ ਮੌਕੇ ਟਰੱਸਟ ਦੇ ਚੇਅਰਮੈਨ ਅਰਵਿੰਦ ਪੁਰੀ ਨੇ ਇੰਗਲੈਂਡ ਤੋਂ ਆਏ ਮਹਿਮਾਨਾਂ ਨੂੰ ਸਕੂਲ ਦੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਲ 2002 ‘ਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ  ਸਰਕਾਰ ਵੇਲੇ ਨੱਥੂ ਰਾਮ ਪੁਰੀ ਨੇ ਆਪਣੇ ਪਿਤਾ ਮੁੰਨਾ ਲਾਲ ਪੁਰੀ ਦੀ ਯਾਦ ‘ਚ ਇਸ ਸਕੂਲ ਦਾ ਉਦਘਾਟਨ ਕਰਵਾਇਆ ਸੀ। ਸਕੂਲ ਦੀ ਪ੍ਰਿੰਸੀਪਲ ਜੋਤੀ ਸੋਨੀ ਨੇ ਦੱਸਿਆ ਕਿ ਪਿਛਲੇ 24 ਸਾਲਾਂ ‘ਚ ਸਕੂਲ ‘ਚੋਂ ਹਜ਼ਾਰਾਂ ਵਿਦਿਆਰਥੀ ਪੜ੍ਹ ਕੇ ਨਿਕਲੇ ਹਨ। ਜਿਨ੍ਹਾਂ ‘ਚੋਂ ਕਈ ਆਈ.ਏ.ਐਸ ਅਤੇ ਆਈ ਪੀ ਐਸ ਅਫ਼ਸਰ ਬਣਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਇੰਗਲੈਂਡ ਤੋਂ ਆਈ ਮੈਰੀ ਮੈਕਮਿਨ ਪੁਰੀ ਨੇ ਸਕੂਲ ਦੀ ਤਰੱਕੀ ਦੇਖਕੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ 24 ਸਾਲ ਪਹਿਲਾਂ ਹੋਏ ਉਦਘਾਟਨ ਨੂੰ ਯਾਦ ਕਰਕੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਟਰੱਸਟ ਦੇ ਉਪ ਚੇਅਰਮੈਨ ਹਿਮਾਸ਼ੂਪੁਰੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਸਮੇਤ ਪੰਚਾਇਤ ਮੈਂਬਰ ਲਾਲ ਸਿੰਘ, ਗੋਰਵ ਸ਼ਰਮਾ, ਜਗਤਾਰ ਸਿੰਘ,  ਰਿਸ਼ੀ ਕੁਮਾਰ ਗੁਪਤਾ, ਬੰਟੀ ਸੋਨੂੰ ਅਤੇ ਸਕੂਲ ਸਟਾਫ ਨੇ ਯਾਦਗਾਰੀ ਪੱਥਰ ‘ਤੇ ਫੁੱਲ ਭੇਟ ਕਰਕੇ ਮੁੰਨਾ ਲਾਲ ਪੁਰੀ ਅਤੇ ਅਰਵਿੰਦ ਪੁਰੀ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪੁਰੀ ਪਰਿਵਾਰ ਦੇ ਵੱਲੋਂ ਯਾਦ ਨੂੰ ਤਾਜ਼ਾ ਕਰਦੇ ਹੋਏ ਸਕੂਲ ਵਿੱਚ ਪੌਦੇ ਵੀ ਲਗਾਏ ਗਏ।
  • Related Posts

    ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਸਾਲਾਂ ਤੋਂ ਬਣਿਆ ਛੱਪੜ ਬਣਿਆ ਖਤਰਾ, ਵਨ ਰੇਂਜ ਅਫਸਰ ਨੇ ਸਖ਼ਤ ਕਾਰਵਾਈ ਦਾ ਦਿੱਤਾ ਭਰੋਸਾ

    Spread the love

    Spread the love ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ ਰੋਡ (ਰਣਜੀਤ ਸਿੰਘ ਚੰਦੀ):=ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆਂ ਰੋਡ ‘ਤੇ ਇੱਕ ਨਿੱਜੀ ਸਕੂਲ ਦੇ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਸਾਲਾਂ ਤੋਂ ਬਣਿਆ…

    ਬੈਂਕ ਆਫ਼ ਇੰਡੀਆ ਨੇ ‘ਕਿਸਾਨ ਮਹੀਨੇ’ ਦੇ ਹਿੱਸੇ ਵਜੋਂ ਕਿਸਾਨ ਦਿਵਸ ਮਨਾਇਆ,  ਕਿਸਾਨਾਂ ਨੂੰ ਖੇਤੀਬਾੜੀ, ਪ੍ਰਚੂਨ ਅਤੇ ਵਪਾਰਕ ਕਰਜ਼ੇ ਵਿੱਚ ₹100 ਕਰੋੜ ਵੰਡੇ*

    Spread the love

    Spread the love ਅੰਮ੍ਰਿਤਸਰ, 22 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਦੇਸ਼ ਦਾ ਪ੍ਰਮੁੱਖ ਜਨਤਕ ਖੇਤਰ ਦਾ ਬੈਂਕ, ਬੈਂਕ ਆਫ਼ ਇੰਡੀਆ, ਜੁਲਾਈ ਮਹੀਨੇ ਨੂੰ “ਕਿਸਾਨ ਮਹੀਨੇ” ਵਜੋਂ ਮਨਾ ਰਿਹਾ ਹੈ। ਇਸ ਜਸ਼ਨ…

    Leave a Reply

    Your email address will not be published. Required fields are marked *