ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੱਖ-ਵੱਖ ਸਮਾਗਮਾਂ ’ਚ ਕੀਤੀ ਸ਼ਿਰਕਤ

Spread the love
ਕੋਟਕਪੂਰਾ, 6 ਜੁਲਾਈ (ਟਿੰਕੂ ਕੁਮਾਰ) :- ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਹਮੇਸ਼ਾ ਵਾਂਗ ਆਪਣੇ ਨਿੱਜੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਅੱਜ ਹਲਕੇ ਦੇ ਵੱਖ-ਵੱਖ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਪਿੰਡ ਚੱਕ ਕਲਿਆਣ ਵਿਖੇ ਬਾਬਾ ਪੂਰਨ ਦਾਸ ਜੀ ਦੀ ਬਰਸੀ ਵਿਚ ਸ਼ਿਰਕਤ ਕਰਨ ਉਪਰੰਤ ਗੁਰਦੁਆਰਾ ਦਸ਼ਮੇਸ਼ ਪਿਤਾ ਮੁਹੱਲਾ ਖੋਖਰਾਂ ਵਾਲਾ ਫਰੀਦਕੋਟ ਵਿਖੇ ਸ਼੍ਰੀ ਮੋਹਨ ਲਾਲ ਸਾਬਕਾ ਐਮ.ਸੀ. ਦੇ ਭੋਗ ਸਮਾਗਮ ਵਿੱਚ ਅਤੇ ਗੁਰਦੁਆਰਾ ਪੁਲਿਸ ਲਾਈਨ ਫਰੀਦਕੋਟ ਵਿਖੇ ਸ. ਸੁਖਦੀਪ ਸਿੰਘ ਦੀ ਯਾਦ ਵਿੱਚ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਕਿਸੇ ਜੀਅ ਦਾ ਘਰ ਪਰਿਵਾਰ ਵਿੱਚੋਂ ਚਲੇ ਜਾਣਾ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰੱਬ ਪਰਿਵਾਰਾਂ ਨੂੰ ਇਸ ਦੁੱਖ ਨੂੰ ਸਹਿਣ ਦਾ ਬੱਲ ਬਖਸੇ ਅਤੇ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਆਪਣੇ ਚਰਨਾਂ ਵਿੱਚ ਨਿਵਾਜੇ। ਇਸ ਮੌਕੇ ਪਰਿਵਾਰ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

  • Related Posts

    “ਆਪ” ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੰਜੀਵ ਚੌਧਰੀ ਚੇਚੀ, ਹਲਕਾ ਇੰਚਾਰਜ ਰੋਬੀ ਕੰਗ ਤੇ ਵਿਧਾਇਕ ਡਾ. ਸੁੱਖੀ ਨੌਜਵਾਨ ਸਾਥੀਆਂ ਸਮੇਤ ਸ਼ਹੀਦੇ ਆਜ਼ਮ ਦੀ ਜਨਮ ਭੂਮੀ ਖਟਕੜ ਕਲਾਂ ਵਿਖੇ ਨਤਮਸਤਕ ਸ਼ਹੀਦ ਭਗਤ ਸਿੰਘ ਦਾ ਜੀਵਨ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ : ਐਡਵੋਕੇਟ ਸੰਜੀਵ ਚੌਧਰੀ ਚੇਚੀ ਤੇ ਰੋਬੀ ਕੰਗ

    Spread the love

    Spread the love ਨਵਾਂਸ਼ਹਿਰ /ਬੰਗਾ , 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਪਵਿੱਤਰ ਮੌਕੇ ‘ਤੇ ਉਨ੍ਹਾਂ ਦੀ ਜਨਮ ਭੂਮੀ ਖਟਕੜ ਕਲਾਂ…

    ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪਿੰਡ ਰਡਿਆਲਾ ਵਿਖੇ ਕੀਤੀ ਗਈ ਭਰਵੀਂ ਮੀਟਿੰਗ  -ਦਰਜ਼ਨਾਂ ਲੋਕਾਂ ਨੇ ਜਥੇਬੰਦੀ ‘ਚ ਸ਼ਾਮਿਲ ਹੋਣ ਦਾ ਕੀਤਾ ਐਲਾਨ

    Spread the love

    Spread the love ਨਿਊ ਚੰਡੀਗੜ੍ਹ, 29 ਸਤੰਬਰ (ਬਜੀਦਪੁਰ) -ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਹਲਕਾ ਖਰੜ ਦੇ ਪਿੰਡ ਰਡਿਆਲਾ ਵਿਖੇ ਜਿਲਾ ਯੂਥ ਪ੍ਰਧਾਨ ਸ. ਹਰਜਿੰਦਰ ਸਿੰਘ ਦੇਸੂ ਮਾਜਰਾ ਦੀ ਅਗਵਾਈ ਵਿੱਚ…

    Leave a Reply

    Your email address will not be published. Required fields are marked *