ਆਖਰਕਾਰ ਕੁਰਾਲੀ ‘ਚ  ਗਠਬੰਧਨ ਦੀ ਬਣੀ ਕਮੇਟੀ :— ਕੰਗ।

Spread the love
ਨਿਊ ਚੰਡੀਗੜ੍ਹ, 6 ਜੁਲਾਈ (ਬਜੀਦਪੁਰ) – ​​ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਪੰਜਾਬ ਸ. ਜਗਮੋਹਨ ਸਿੰਘ ਕੰਗ ਨੇ ਮਿਊਂਸੀਪਲ ਕਮੇਟੀ ਕੁਰਾਲੀ ਦੀ ਚੋਣ ਜਿਸ ਵਿੱਚ ਵਿੱਚ ਆਮ ਆਦਮੀ ਪਾਰਟੀ ਦੇ ਬਹਾਦਰ ਸਿੰਘ ਓਕੇ ਪ੍ਰਧਾਨ ਅਤੇ ਆਜ਼ਾਦ ਐਮ.ਸੀ. ਸ਼੍ਰੀਮਤੀ ਸ਼ਮਾ ਕਾਲੀਆ ਮੀਤ ਪ੍ਰਧਾਨ ਚੁਣੇ ਗਏ ਹਨ। ਉਸ ਬਾਰੇ ਕਿਹਾ ਕਿ ਇਨ੍ਹਾਂ ਦੋਵੇਂ ਚੁਣੇ ਆਗੂਆਂ ਨੂੰ ਮੈਂ ਸ਼ਿਸ਼ਟਾਚਾਰ ਤਹਿਤ ਅਤੇ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਵਧਾਈ ਅਤੇ ਸ਼ੁੱਭ ਇੱਛਾਵਾਂ ਦਿੰਦਾ ਹਾਂ। ਇਸ ਬਾਰੇ ਹੋਰ ਹੋਰ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ​ਪ੍ਰੈਸ ਮੁਤਾਬਕ ਪ੍ਰਧਾਨ ਨੂੰ ਕੁੱਲ 17 ਵਿੱਚੋਂ 12 ਵੋਟਾਂ ਪਈਆਂ ਹਨ, ਜਿਨ੍ਹਾਂ ਵਿੱਚ 6 ਵੋਟਾਂ ਆਮ ਆਦਮੀ ਪਾਰਟੀ ਦੇ ਐਮ.ਸੀ. ਸਾਹਿਬਾਨ ਦੀਆਂ, 7ਵੀਂ ਵੋਟ ਐਮ.ਐਲ.ਏ. ਦੀ, 1 ਵੋਟ ਆਜ਼ਾਦ ਉਮੀਦਵਾਰ ਦੀ, 1 ਵੋਟ ਸ਼ਿਰੋਮਣੀ ਅਕਾਲੀ ਦਲ ਦੀ ਅਤੇ 3 ਵੋਟਾਂ ਕਾਂਗਰਸ ਦੇ ਐਮ.ਸੀ. ਸਾਹਿਬਾਨ ਨੇ ਪਾਈਆਂ ਸਨ। ਮੀਤ ਪ੍ਰਧਾਨ ਨੂੰ 17 ਵਿੱਚੋਂ 11 ਵੋਟਾਂ ਮਿਲੀਆਂ, ਯਾਨੀ ਕਿ ਕੁੱਲ ਮਿਲਾਕੇ ਕੁਰਾਲੀ ਮਿਊਂਸੀਪਲ ਕਮੇਟੀ ਚੋਣਾਂ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਸੀ ਮਿਲਿਆ। ਪਰ ਸੂਤਰਾਂ ਮੁਤਾਬਕ ਸਾਰੇ ਸਬੰਧਤ ਐਮ.ਸੀ. ਸਾਹਿਬਾਨ ਨੂੰ ਸ਼ਹਿਰ ਦੇ ਸਰਬ-ਪੱਖੀ ਵਿਕਾਸ ਅਤੇ ਭਾਈਚਾਰੇ ਦੇ ਹਿੱਤ ਵਿੱਚ ਮਜਬੂਰਨ ਗੱਠਜੋੜ ਕਰਨਾ ਪਿਆ। ​ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਜਿੱਥੋਂ ਤੱਕ ਸਵਾਲ ਹੈ ਕਾਂਗਰਸ ਪਾਰਟੀ ਦਾ, ਉਸ ਮੁਤਾਬਿਕ ਸ਼ਾਇਦ ਕੁਝ ਹੋਰ ਆਜ਼ਾਦ ਅਤੇ ਭਾਜਪਾ ਆਦਿ ਮੈਂਬਰ ਰਲਕੇ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਦਾ ਸੀ। ਪ੍ਰੰਤੂ ਕਾਂਗਰਸ ਮੈਂਬਰਾਂ ਵਿੱਚ ਆਪਸੀ ਢੁਕਵਾਂ ਬਣਦਾ ਤਾਲਮੇਲ ਨਹੀਂ ਬਣ ਸਕਿਆ, ਜੋ ਕਿ ਮੰਦਭਾਗਾ ਰਿਹਾ। ਸ. ਕੰਗ ਨੇ ਕਿਹਾ ਕਿ ਮੈਨੂੰ ਸ਼ਹਿਰ ਤੋਂ ਵੀ ਕਈ ਫ਼ੋਨ ਆਏ ਕਿ ਕੰਗ ਸਾਹਿਬ, ਚਾਹੇ ਹੋਵੇ ਸਾਡਾ ਹਲਕਾ ਖਰੜ ਜਾਂ ਕੁਰਾਲੀ ਸ਼ਹਿਰ, 2022 ਤੋਂ ਬਾਅਦ ਢੁਕਵੀਂ ਅਸਰਦਾਰ ਲੀਡਰਸ਼ਿਪ ਅਤੇ ਵਿਊਂਤਬੰਦੀ ਤੋਂ ਬਿਨ੍ਹਾਂ ਕੁਰਾਲੀ ਸ਼ਹਿਰ ਵਿੱਚ ਇੰਝ ਹੋਇਆ ਹੈ, ਜੋ ਕਿ ਪਹਿਲਾਂ ਬਲਾਕ ਸੰਮਤੀਆਂ ਵਿੱਚ ਵੀ ਹੁਣੇ-ਹੁਣੇ ਹੋ ਕੇ ਹਟਿਆ ਹੈ। ​ਸਾਬਕਾ ਮੰਤਰੀ ਨੇ ਖੁੱਲ੍ਹੇ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕੁਰਾਲੀ ਵਿਖੇ ਕਾਂਗਰਸ ਦੀ ਕਮੇਟੀ ਬਣਦੀ ਤਾਂ ਸਾਡੇ/ਕਾਂਗਰਸ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਕਿਉਂਕਿ ਮੈ 1992 ਤੋਂ ਲੈ ਕੇ ਅੱਜ ਤੱਕ ਸਭਨੂੰ ਨਾਲ ਲੈ ਕੇ ਬਣਦਾ ਮਾਣ-ਸਨਮਾਨ ਦਿੱਤਾ ਅਤੇ ਜ਼ਿਆਦਾਤਰ ਕਮੇਟੀਆਂ ਕਾਂਗਰਸ ਦੀਆਂ ਹੀ ਬਣਦੀਆਂ ਰਹੀਆਂ ਹਨ, ਪ੍ਰੰਤੂ ਹੁਣ ਪ੍ਰਧਾਨ ਨੂੰ ਚਾਹੀਦਾ ਹੈ ਕਿ ਉਹ ਬਿਨ੍ਹਾਂ ਕਿਸੇ ਭੇਦ ਭਾਵ ਅਤੇ ਵਿਤਕਰੇ ਤੋਂ ਸਾਰੇ ਐਮ.ਸੀ. ਸਾਹਿਬਾਨ ਨੂੰ ਨਾਲ ਲੈ ਕੇ ਚੱਲਣ ਤਾਂ ਜੋ ਵਿਊਂਤਬੰਦੀ ਨਾਲ ਕੁਰਾਲੀ ਸ਼ਹਿਰ ਦਾ ਸਰਬ-ਪੱਖੀ ਵਿਕਾਸ ਹੋ ਸਕੇ।
  • Related Posts

    ਨਗਰ ਕੌਂਸਲ ਤਪਾ ਦੇ ਬਲਜੀਤ ਬਾਸੀ ਪ੍ਰਧਾਨ ਅਤੇ ਮਨੀਸ਼ ਗਰਗ ਬਣੇ ਮੀਤ ਪ੍ਰਧਾਨ  , ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਰਾਇਆ ਮੂੰਹ ਮਿੱਠਾ   

    Spread the love

    Spread the loveਤਪਾ ਮੰਡੀ 06 ਜੁਲਾਈ ( ਸ਼ਰਮਾ) ਨਗਰ ਕੌਂਸਲ ਤਪਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਰਬ ਸੰਮਤੀ ਨਾਲ ਹੋ ਗਈ ਜਿਸ ਵਿੱਚ ਪ੍ਰਧਾਨ ਬਲਜੀਤ ਸਿੰਘ ਬਾਸੀ ਅਤੇ…

    ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਕਿਸਾਨ ਜਥੇਬੰਦੀ ਦੀ ਮੀਟਿੰਗ- ਕੇਂਦਰ ਤੇ ਪੰਜਾਬ ਸਰਕਾਰ ਅੱਗੇ ਚੁੱਕੀਆਂ ਅਹਿਮ ਮੰਗਾਂ

    Spread the love

    Spread the loveਸ੍ਰੀ ਮੁਕਤਸਰ ਸਾਹਿਬ, 6 ਜੁਲਾਈ (ਮਨਜੀਤ ਸਿੱਧੂ)- ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਕਿਸਾਨ ਜਥੇਬੰਦੀ ਭਾਰਤ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਜਸਵੀਰ ਸਿੰਘ ਬਰਾੜ ਦੀ ਅਗਵਾਈ ਹੇਠ ਭਾਈ…

    Leave a Reply

    Your email address will not be published. Required fields are marked *