ਸ੍ਰੀਮਤੀ  ਸ਼ਿਆਮ ਰਤੀ ਦੇਵੀ ਦੇ ਅੰਤਿਮ ਅਰਦਾਸ ਵੇਲੇ ਦਿੱਤੀ ਗਈ ਸ਼ਰਧਾਂਜਲੀ – ਡਾਕਟਰ ਖੇੜਾ

Spread the love

 ਫਤਹਿਗੜ੍ਹ ਸਾਹਿਬ, 19 ਦਸੰਬਰ ( ਜੇ ਐਸ ਖੰਨਾ, ਜਤਿੰਦਰ ਕੁਮਾਰ )  ਮਨੁੱਖੀ ਅਧਿਕਾਰ ਮੰਚ ਦੀ ਸਮੁੱਚੀ ਟੀਮ ਡਾ. ਰਾਮੇਸ਼ ਕੁਮਾਰ ਦੇ ਮਾਤਾ ਸ੍ਰੀ ਮਤੀ ਸ਼ਿਆਮ ਰਤੀ ਦੇਵੀ ਜੋ ਕਿ ਪਿਛਲੇ ਦਿਨੀਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੇ ਨਮਿਤ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਮੌਕੇ ਸ਼ਰਧਾਂਜਲੀ ਭੇਂਟ ਕਰਨ ਸਮੇਂ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਧਰਮ ਰਾਜ ਸਿੰਘ ਚੇਅਰਮੈਨ ਅਡਵਾਈਜ਼ਰੀ ਕਮੇਟੀ ਚੰਡੀਗੜ੍ਹ, ਰਾਜੇਸ਼ ਕੁਮਾਰ ਉਪ ਚੇਅਰਮੈਨ ਸਲਾਹਕਾਰ ਕਮੇਟੀ, ਮੋਹਿਤ ਜੀਵਨਪੁਰੀ ਉਪ ਚੇਅਰਮੈਨ ਪੰਜਾਬ, ਰਮਨਜੀਤ ਕੌਰ ਸੈਕਟਰੀ ਇਸਤਰੀ ਵਿੰਗ ਪੰਜਾਬ, ਪਰਦੀਪ ਕੁਮਾਰ ਲਾਂਡਰਾਂ, ਹਰਦੀਪ ਸਿੰਘ ਜਨਰਲ ਸੈਕਟਰੀ, ਤਰਨਜੀਤ ਸਿੰਘ ਬੇਦੀ, ਕ੍ਰਿਸ਼ਨਾ, ਮੋਹਨ, ਰੋਸ਼ਨ, ਮੁਕੇਸ਼ ਪਟੇਲ, ਅਰਵਿੰਦ ਸਿੰਘ, ਅਨੁਰੋਧ ਮਿਸ਼ਰਾ, ਧਰਮ ਪਾਲ ਸਿੰਘ, ਰਾਮਾ ਸ਼ੰਕਰ ਸਿੰਘ, ਰਾਜੇਸ਼ ਸਿੰਘ, ਫ਼ੌਜਦਾਰ ਪ੍ਰਧਾਨ, ਕੇਦਾਰ ਪਰਜਾਪਤ, ਦੇਵ ਨਰਾਇਣ, ਜੋਗਿੰਦਰ , ਰਾਮਸਾਮਉਂਲ ,  ਉਮੇਸ਼ ਮੋਰੀਆ, ਰਾਜੇਸ਼, ਗ਼ੁਲਾਬ,ਪੱਪੂ ਕੁਲਦੀਪ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿਚ ਲੋਕ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਆਏ ਹੋਏ ਸਨ। ਸਭ ਨੇ ਦੁੱਖ ਵੰਡਾਉਂਦਿਆਂ ਹੋਏ ਆਪਣੀ ਹਾਜ਼ਰੀ ਲਗਵਾਈ। ਉਹ ਸਾਦਗੀ ਦਾ ਜੀਵਨ ਬਸਰ ਕਰਦੇ ਹੋਏ ਸੁਭਾਅ ਦੀ ਬਹੁਤ ਹੀ ਚੰਗੇ ਅਤੇ

ਮਿਲਾਪੜੇ ਸੁਭਾਅ ਦੀ ਮਾਲਕਣ ਸੀ। ਛੋਟੇ ਵੱਡਿਆਂ ਨਾਲ ਪਿਆਰ ਸਤਿਕਾਰ ਕਰਨਾ ਉਨ੍ਹਾਂ ਦੀ ਚੰਗੀ ਆਦਤ ਸੀ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।

  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *