ਅਜਾਦ ਕਿਸਾਨ ਮੋਰਚਾ ਪੰਜਾਬ ਏ.ਕੇ.ਐਮ ਫੋਰਮ ਦਾ ਹੋਇਆ ਰਸਮੀ ਐਲਾਨ

Spread the love
 ਏ ਕੇ ਐਮ ਨੇ ਪੰਜਾਬ ਚ ਖਸ-ਖਸ ਦੀ ਖੇਤੀ ਅਤੇ ਚਿੱਟੇ ਦਾ ਬਦਲ ਅਫੀਮ-ਭੁੱਕੀ ਦੇ ਠੇਕੇ ਖੋਲਣ ਦੀ ਕੀਤੀ ਮੰਗ
ਪੱਟੀ ਸਦੀਕ, 25 ਮਾਰਚ (ਪੱਤਰ ਪ੍ਰੇਰਕ)- “ਅਜਾਦ ਕਿਸਾਨ ਮੋਰਚਾ ਪੰਜਾਬ” (ਏ.ਕੇ.ਐਮ) ਵੱਲੋਂ ਅੱਜ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਏ.ਕੇ.ਐਮ ਫੋਰਮ ਦੇ ਰਸਮੀ ਐਲਾਨ ਦੀ ਘੋਸ਼ਣਾ ਕੀਤੀ ਗਈ। ਇਸ ਫੋਰਮ ਵਿੱਚ ਪੰਜਾਬ ਦੀਆਂ 11 ਸੰਘਰਸ਼ਸ਼ੀਲ ਜਥੇਬੰਦੀਆਂ ਨੇ ਇਕੱਠਿਆਂ ਹੋ ਕੇ ਕਿਸਾਨਾਂ, ਮਜ਼ਦੂਰਾਂ ਅਤੇ ਸਮੂਹ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਸਾਂਝੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਇਸ ਫੋਰਮ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਸੰਧੂ ਹਰੀਕੇ,ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ,ਬਾਗੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ ਕਪੂਰਥਲਾ,ਸ਼ੇਰੇ ਪੰਜਾਬ ਕਿਸਾਨ ਮਜਦੂਰ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਕਪੂਰਥਲਾ,ਸਰਬੱਤ ਦਾ ਭਲਾ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਪ ਸਿੰਘ ਖਾਲਸਾ ਮੋਗਾ,ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਦੇ ਸੂਬਾ ਪ੍ਰਧਾਨ ਸ਼ਰਨਜੀਤ ਸਿੰਘ ਸਰਾਂ ਫਰੀਦਕੋਟ,ਭਾਰਤੀ ਕਿਸਾਨ ਯੂਨੀਅਨ ਬੰਬ ਦੇ ਸੂਬਾ ਪ੍ਰਧਾਨ ਸਾਰਜ ਸਿੰਘ ਜੀਰਾ,ਭਾਰਤੀ ਕਿਸਾਨ-ਮਜਦੂਰ ਯੂਨੀਅਨ ਦੀਪ ਸਿੱਧੂ ਦੇ ਸੂਬਾ ਪ੍ਰਧਾਨ ਸਵਰਨ ਸਿੰਘ ਕੋਟ ਕਰੋੜ ਫਿਰੋਜਪੁਰ,ਇਨਸਾਫ਼ ਟੀਮ ਖਸ-ਖਸ ਖੇਤੀ ਦੀ ਮੰਗ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਜੱਗਾ,ਸ਼ੰਕਰ ਸਿੰਘ ਚੰਡੀਗੜ੍ਹ,ਸ਼ੇਰੇ ਪੰਜਾਬ ਟੋਲ ਪਲਾਜਾ ਵਰਕਰ ਯੂਨੀਅਨ ਦੇ ਚੇਅਰਮੈਨ ਰਾਹੁਲ ਖੁੱਲਰ ਨੇ ਇਕੱਠੇ ਹੋਕੇ ਐਲਾਨ ਕੀਤਾ ਕੇ ਪੰਜਾਬ ਦੀਆਂ ਮੁੱਖ ਮੰਗਾਂ ਪੰਜਾਬ ਚ ਖਸ ਖਸ ਦੀ ਖੇਤੀ ਸ਼ੁਰੂ ਕਰਵਾਉਣ ਅਤੇ ਚਿੱਟੇ ਵਰਗੇ ਭਿਅੰਕਰ ਨਸ਼ੇ ਦਾ ਬਦਲ ਭੁੱਕੀ-ਅਫ਼ੀਮ ਦੇ ਠੇਕੇ ਖੋਲਣ ਦੀ ਮੰਗ,ਹੜ੍ਹ ਪੀੜਤਾਂ ਦੇ ਮੁਆਵਜ਼ੇ ਦਾ ਬਕਾਇਆ ਜਲਦ ਖਾਤਿਆਂ ਚ ਪਾਉਣ ਦੀ ਮੰਗ,ਅਬਾਦਕਾਰ ਕਿਸਾਨਾਂ ਨੂੰ ਜਮੀਨਾਂ ਦਾ ਮਾਲਕਿਨ ਹੱਕ ਦਵਾਉਣਾ,ਪੰਜਾਬ ਚ ਬੈਂਕਾਂ ਦੇ ਕਰਜੇ ਨੂੰ ਲੈਕੇ ਕਿਸਾਨਾਂ ਦੀਆਂ ਕੁਰਕੀਆਂ ਕਰਨ ਦਾ ਜੋ ਸਰਕਾਰ ਨੇ ਫੇਸਲਾ ਲਿਆ ਉਸ ਖਿਲਾਫ ਸਖਤ ਲੜਾਈ ਲੜਨ ਦਾ ਐਲਾਨ,ਬੰਦੀ ਸਿੰਘਾਂ ਦੀ ਰਿਹਾਈ ਅਤੇ ਚਾਰੋਂ ਗ੍ਰੰਥਾਂ ਦੀਆਂ ਬੇਅਦਬੀਆਂ ਤੇ ਸਖਤ ਕਾਨੂੰਨ ਬਣਾਉਣ ਦੀ ਮੰਗ,ਪੰਜਾਬ ਦੇ ਕਿਸਾਨ-ਮਜਦੂਰ ਦਾ ਸਮੁੱਚਾ ਕਰਜਾ ਮੁਆਫ਼ ਕਰਨ ਦੀ ਕੀਤੀ ਮੰਗ,ਬਿਜਲੀ ਸੋਧ ਬਿੱਲ ਦਾ ਵਿਰੋਧ ਅਤੇ ਚਿੱਪ ਵਾਲੇ ਮੀਟਰ ਪੁੱਟਕੇ ਬਿਜਲੀ ਘਰ ਜਮਾਂ ਕਰਵਾਉਣ ਲਈ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ,ਝੋਨੇ ਦੀ ਪਰਾਲੀ ਸਾੜਨ ਨੂੰ ਲੈਕੇ ਕੀਤੇ ਪਰਚੇ ਰੱਦ ਕਰਨ ਦੀ ਮੰਗ,ਪ੍ਰਾਈਵੇਟ ਸਕੂਲ ਅਤੇ ਪ੍ਰਾਈਵੇਟ ਹਸਪਤਾਲ ਮਾਫੀਆ ਨੂੰ ਨੱਥ ਪਾਉਣ ਦੀ ਮੰਗ,ਪਾਣੀ ਅਤੇ ਹਵਾ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆ ਤੇ ਨਕੇਲ ਕੱਸਣ ਦੀ ਮੰਗ,ਪੰਜਾਬ ਵਿੱਚ ਆਏ ਦਿਨ ਹੋ ਰਹੇ ਫੇਕ ਇੰਨਕਾਊਂਟਰ ਤੇ ਰੋਕ ਲਾਉਣ ਦੀ ਮੰਗ, ਡੀ ਐਮ ਗਗਨਦੀਪ ਸਿੰਘ ਰੰਧਾਵਾ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਅਤੇ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਮੰਗ ਰੱਖੀ ਗਈ,ਇਸ ਮੌਕੇ ਏ.ਕੇ.ਐਮ ਦੇ ਆਗੂਆਂ ਨੇ ਕਿਹਾ ਕਿ
ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਵਰਗ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੇਖਦਿਆਂ ਇਕੱਠ ਹੋਣਾ ਸਮੇਂ ਦੀ ਲੋੜ ਸੀ। ਉਨ੍ਹਾਂ ਦੱਸਿਆ ਕਿ ਇਹ ਫੋਰਮ ਲੋਕਾਂ ਦੇ ਮੁੱਖ ਮਸਲਿਆਂ ਨੂੰ ਉੱਠਾਉਣ ਅਤੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਕਰਨ ਲਈ ਵਚਨਬੱਧ ਰਹੇਗਾ,ਫੋਰਮ ਵੱਲੋਂ ਪੰਜਾਬ ਵਿੱਚ ਖਸ-ਖਸ (ਪੋਸਤ) ਦੀ ਖੇਤੀ ਨੂੰ ਕਾਨੂੰਨੀ ਦਰਜਾ ਦੇਣ ਅਤੇ ਚਿੱਟੇ (ਨਸ਼ੇ) ਦੇ ਬਦਲ ਵਜੋਂ ਅਫੀਮ-ਭੁੱਕੀ ਦੇ ਠੇਕੇ ਖੋਲ੍ਹਣ ਦੀ ਮੰਗ ਵੀ ਕੀਤੀ ਗਈ। ਆਗੂਆਂ ਦਾ ਮੰਨਣਾ ਹੈ ਕਿ ਇਸ ਨਾਲ ਨਸ਼ੇ ਦੀ ਸਮੱਸਿਆ ਨੂੰ ਕਾਬੂ ਕਰਨ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਸਕਦਾ ਹੈ,ਏ.ਕੇ.ਐਮ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ,ਅੰਤ ਵਿੱਚ, ਫੋਰਮ ਨੇ ਸਪਸ਼ਟ ਕੀਤਾ ਕਿ ਉਹ ਪੰਜਾਬ ਦੇ ਹਰੇਕ ਵਰਗ ਦੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਕਰਦਾ ਰਹੇਗਾ ਅਤੇ ਲੋਕ-ਹਿੱਤ ਮੁੱਦਿਆਂ ‘ਤੇ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ,ਇਸ ਮੌਕੇ ਕੋਰ ਕਮੇਟੀ ਮੈਂਬਰ ਪੰਜਾਬ ਗੁਰਨਾਮ ਸਿੰਘ ਸੰਧੂ ਸ੍ਰੀ ਮੁਕਤਸਰ ਸਾਹਿਬ ਮਹਿਲਾ ਵਿੰਗ ਪ੍ਰਧਾਨ ਗੁਰਵਿੰਦਰ ਕੌਰ ਧਾਲੀਵਾਲ, ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਪ੍ਰਧਾਨ ਦਤਾਰ ਸਿੰਘ ਕਬਰਵਾਲਾ ਫਾਜ਼ਿਲਕਾ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਭੋਲਾ ਲਵਪ੍ਰੀਤ ਸਿੰਘ ਸੰਧੂ ਬਕੈਨਵਾਲਾ ਦਲਜੀਤ ਸਿੰਘ ਸਰਪੰਚ ਜ.ਸਕੱਤਰ ਬੀਕੇਯੂ ਤੋਤੇਵਾਲ,ਜੱਜਬੀਰ ਸਿੰਘ ਭਿੱਖੀ ਵਿੰਡ ਮਝੈਲ, ਗੁਰਦੀਪ ਸਿੰਘ ਭੰਡਾਲ ਬਾਗੀ ਕਿਸਾਨ ਯੂਨੀਅਨ ਦੁਆਬਾ, ਭਜਨ ਸਿੰਘ, ਮਨਪ੍ਰੀਤ ਸਿੰਘ ਚਾਹਲ, ਸੁਰਜੀਤ ਸਿੰਘ ਵਰਪਾਲ, ਸੇਵਾ ਸਿੰਘ ਚੰਡੀਗੜ੍ਹ ਜਿਲ੍ਹਾ ਪ੍ਰਧਾਨ ਬੀਕੇਯੂ ਤੋਤੇਵਾਲ,ਜਸਵਿੰਦਰ ਸਿੰਘ, ਬਲਜਿੰਦਰ ਸਿੰਘ ਹੜ ਪੀੜਤ, ਪਰਮਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਜਿੰਦਰ ਸਿੰਘ, ਰਣਜੀਤ ਸਿੰਘ ਚੱਕ ਤਾਰੇਵਾਲਾ ਬੀਕੇਯੂ ਤੋਤੇਵਾਲ, ਪਿੱਪਲ ਸਿੰਘ, ਕੁਲਜੀਤ ਸਿੰਘ ਰੌਂਤਾ ਯੂਥ ਜਿਲ੍ਹਾ ਪ੍ਰਧਾਨ ਮੋਗਾ ਬੀਕੇਯੂ ਤੋਤੇਵਾਲ, ਚੰਦਨਦੀਪ ਸਿੰਘ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਬੀਕੇਯੂ ਤੋਤੇਵਾਲ ਰਣਜੀਤ ਸਿੰਘ ਚੱਕ ਪਹਿਰੇਵਾਲਾ ਵਾਲਾ ਤਹਿਸੀਲ ਪ੍ਰਧਾਨ ਧਰਮਕੋਟ ਕੁਲਜੀਤ ਸਿੰਘ ਰੋਮਤਾ ਜਿਲਾ ਯੂਥ ਪ੍ਰਧਾਨ ਮੋਗਾ ਚੰਦਨਦੀਪ ਮਹਿਤਾ ਬਲਾਕ ਪ੍ਰਧਾਨ ਨਿਹਾਲ ਸਿੰਘ ਆਦਿ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *