ਆਪ ਪਾਰਟੀ ਦੇ ਵਰਕਰ ਹਰਤੇਜ ਭੁੱਲਰ ਘੁੱਦਾ ਖਿਲਾਫ਼ ਡੀਆਈਜੀ ਬਠਿੰਡਾ ਨੂੰ ਸ਼ਿਕਾਇਤ 

Spread the love
 ਵੀਡੀਓ ਬਣਾ ਕੇ ਮੈਨੂੰ ਬਲੈਕਮੇਲ ਕਰ ਰਿਹਾ ਸੀ ਹਰਤੇਜ ਭੁੱਲਰ : ਰੀਨਾ ਤਿਵਾੜੀ
ਬਠਿੰਡਾ 2 ਅਪ੍ਰੈਲ (ਸੁਰਿੰਦਰਪਾਲ ਸਿੰਘ): ਸਿਵਲ ਹਸਪਤਾਲ ਦੀ ਮੁਲਾਜ਼ਮ ਰੀਨਾ ਤਵਾੜੀ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰ ਹਰਤੇਜ ਸਿੰਘ ਭੁੱਲਰ ਦੇ ਖਿਲਾਫ ਥਾਣਾ ਕੈਨਾਲ ਕਲੋਨੀ ਬਠਿੰਡਾ ਵਿਖੇ ਲਿਖਤੀ ਸ਼ਿਕਾਇਤ ਕੀਤੀ ਸੀ ਤੇ ਹੁਣ ਵੱਡੇ ਪੱਧਰ ‘ਤੇ ਜਥੇਬੰਦੀਆਂ ਨੇ ਡੀਆਈਜੀ ਬਠਿੰਡਾ ਨੂੰ ਲਿਖਤੀ ਸ਼ਿਕਾਇਤ ਕਰਕੇ ਹਰਤੇਜ ਸਿੰਘ ਭੁੱਲਰ ਦੇ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਦੇ ਵਿੱਚ ਰੀਨਾ ਤਿਵਾੜੀ ਨੇ ਜ਼ਿਕਰ ਕੀਤਾ ਕਿ ਆਪ ਪਾਰਟੀ ਦਾ ਵਰਕਰ ਹਰਤੇਜ ਭੁੱਲਰ ਮੇਰੇ ‘ਤੇ ਪਿਛਲੇ ਲੰਬੇ ਸਮੇਂ ਤੋਂ ਗਲਤ ਨਿਗ੍ਹਾ ਰੱਖ ਰਿਹਾ ਸੀ। ਜਦੋਂ ਮੈਂ ਹਸਪਤਾਲ ਵਿੱਚੋਂ ਘਰ ਜਾਂਦੀ ਸੀ ਤਾਂ ਮੇਰਾ ਪਿੱਛਾ ਕਰਦਾ ਸੀ। ਜਦੋਂ ਇਸ ਨੂੰ ਮੈਂ ਦੋਸਤੀ ਕਰਨ ਤੋਂ ਮਨਾ ਕਰ ਦਿੱਤਾ ਤਾਂ ਹਰਤੇਜ ਘੁੱਦਾ ਨੇ ਮੇਰੀ ਪਰਚੀਆਂ ਕੱਟਦੀ ਦੀ ਵੀਡੀਓ ਬਣਾ ਕੇ ਮੈਨੂੰ ਬਲੈਕ ਮੇਲ ਕਰਨ ਸ਼ੁਰੂ ਕਰ ਦਿੱਤਾ।ਹਰਤੇਜ ਭੁੱਲਰ ਨੇ ਕਿਹਾ ਕਿ ਜੇਕਰ ਤੂੰ ਮੇਰੇ ਨਾਲ ਦੋਸਤੀ ਨਾ ਕੀਤੀ ਤਾਂ ਮੈਂ ਤੈਨੂੰ ਵਿਜੀਲੈਂਸ ਜ਼ਰੀਏ ਫਸਾ ਦੇਵੇਂਗਾ ਕਿਉਂਕਿ ਮੈਂ ਪਹਿਲਾਂ ਵੀ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਨੂੰ ਵਿਜੀਲੈਂਸ ਕੋਲ ਫਸਾ ਰੱਖਿਆ ਹੈ। ਰੀਨਾ ਤਿਵਾੜੀ ਨੇ ਦੱਸਿਆ ਕਿ ਉਹ ਇਕ ਵਿਧਵਾ ਔਰਤ ਹੈ ਤੇ ਸਿਵਲ ਹਸਪਤਾਲ ਵਿਖੇ ਠੇਕਾ ਆਧਾਰਤ ਨੌਕਰੀ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੀ ਹੈ ਪਰ ਹਰਤੇਜ ਸਿੰਘ ਭੁੱਲਰ ਉਸ ਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ, ਜਿਸ ਕਰਕੇ ਉਸ ਨੂੰ ਮਾਨਸਿਕ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਸਲੇ ‘ਤੇ ਵੱਖ-ਵੱਖ ਜਥੇਬੰਦੀਆਂ ਜਿਨਾਂ ਵਿੱਚ ਤਾਲਮੇਲ ਕਮੇਟੀ ਪੈਰਾਮੈਡੀਕਲ ਤੋਂ ਗਗਨਦੀਪ ਸਿੰਘ ਭੁੱਲਰ,ਦਿਹਾਤੀ ਕਿਰਤੀ ਕਿਸਾਨ ਯੂਨੀਅਨ ਤੋਂ ਸਵਰਨ ਸਿੰਘ ਪੂਹਲੀ,ਪੰਜਾਬ ਪੈਨਸ਼ਨਰਜ ਐਸੋਸੀਏਸ਼ਨ ਤੋਂ ਦਰਸ਼ਨ ਸਿੰਘ ਮੌੜ, ਬਲਦੇਵ ਸਿੰਘ, ਝੰਡਾ ਸਿੰਘ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਲਸ਼ਮਣ ਸਿੰਘ ਸੇਵੇਵਾਲਾ, ਮੰਗਾ ਆਜਾਦ, ਜ਼ੋਰਾ ਸਿੰਘ ਨਸਰਾਲੀ, ਅਮਨਦੀਪ ਸਿੰਘ ਖਿਓਵਾਲੀ, ਰਜਿੰਦਰ ਸਿੰਘ, ਮੁਕੇਸ਼ ਮਲੌਦ ਬਲਤੇਜ ਸਿੰਘ ਵਾਂਦਰ, ਸਵਰਾਜਬੀਰ ਸਿੰਘ, ਕਾਕਾ ਸਿੰਘ ਗੁਰਦੀਪ ਸਿੰਘ, ਸ਼ਵਿੰਦਰ ਸਿੰਘ ਤੋਤਾ ਸਿੰਘ, ਵਜੀਰ ਸਿੰਘ, ਜਗਸੀਰ ਸਿੰਘ ਆਦਿ ਲਗਭਗ 15 ਜਥੇਬੰਦੀਆਂ ਦੇ ਆਗੂਆਂ ਨੇ ਡੀਆਈਜੀ ਨੂੰ ਮਿਲ ਕੇ ਹਰਤੇਜ ਭੁੱਲਰ ਦੇ ਖਿਲਾਫ ਸਖਤ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ। ਆਗੂਆਂ ਦਾ ਕਹਿਣਾ ਹੈ ਕਿ ਅਜਿਹੇ ਸ਼ਰਾਰਤੀ ਅਨਸਰ ਸਮਾਜ ਵਿੱਚ ਮਾਹੌਲ ਖਰਾਬ ਕਰ ਰਹੇ ਹਨ ਤੇ ਵਿਧਵਾ ਔਰਤ ਨੂੰ ਆਪਣੀ ਰੋਜ਼ੀ ਰੋਟੀ ਕਮਾ ਕੇ ਪਰਿਵਾਰ ਪਾਲਣਾ ਵੀ ਦੁੱਬਰ ਕਰ ਰਹੇ ਹਨ। ਆਗੂਆਂ ਦਾ ਕਹਿਣਾ ਹੈ ਕਿ ਹਰਤੇਜ ਭੁੱਲਰ ਦਾ ਪਹਿਲਾਂ ਵੀ ਰਿਕਾਰਡ ਮਾੜਾ ਹੀ ਹੈ ਕਿਉਂਕਿ ਪਹਿਲਾਂ ਵੀ ਸਰਕਾਰੀ ਹਸਪਤਾਲ ਵਿੱਚ ਕੰਮ ਕਰਦੀਆਂ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਫਿਰ ਇੱਕ ਵਾਰ ਲਿਖਤੀ ਮੁਆਫ਼ੀ ਵੀ ਮੰਗ ਚੁੱਕਾ ਹੈ। ਇਸ ਸਬੰਧੀ ਜਦੋਂ ਹਰਤੇਜ ਸਿੰਘ ਭੁੱਲਰ ਦਾ ਪੱਖ ਜਾਣਿਆ ਤਾਂ ਉਹਨਾਂ ਕਿਹਾ ਕਿ ਉਸ ਵੱਲੋਂ ਸਿਵਲ ਹਸਪਤਾਲ ਬਠਿੰਡਾ ਦੇ 2 ਕੇਸ ਵਿਜੀਲੈਂਸ ਵਿਭਾਗ ਕੋਲ ਚੱਲ ਰਹੇ ਹਨ, ਇਸ ਕਰਕੇ ਉਸ ਦੇ ਖਿਲਾਫ ਇਹ ਸਾਰਾ ਏਜੰਡਾ ਚਲਾਇਆ ਜਾ ਰਿਹਾ ਹੈ ਪਰ ਉਹ ਹਰ ਜਾਂਚ ਲਈ ਤਿਆਰ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹੁਣ ਹਰਤੇਜ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਵੱਡੀ ਪੱਧਰ ਤੇ ਇਸ ਤਰਾਂ ਜਥੇਬੰਦੀਆਂ ਦਾ ਇਕੱਠੇ ਹੋ ਕੇ ਸੰਘਰਸ਼ ਦੇ ਰਾਹ ਪੈਣਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *