ਗੁਰੂ ਨਾਨਕ ਦੇਵ ਹਸਪਤਾਲ ਦੀ ਪਾਰਕਿੰਗ ਸਟੈਂਡ ਦੇ ਵਿਵਾਦ ਦਾ ਮਾਮਲਾ ਹਾਈਕੋਰਟ ਪਹੁੰਚਿਆ 

Spread the love

 *ਐਮ.ਐਸ ਵੱਲੋਂ ਪਾਰਕਿੰਗ ਦਾ ਕੰਮ ਬੰਦ ਕਰਨ ਦੇ ਨੋਟਿਸ ਉੱਪਰੰਤ ਹਾਈ ਕੋਰਟ ਪਹੁੰਚੇ ਠੇਕੇਦਾਰ ਨੀਰਜ ਸ਼ਰਮਾ

*ਹੁਣ ਰਾਮ ਭਰੋਸੇ ਹੋਣਗੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਦਰ ਲੱਗਣ ਵਾਲੇ ਵਾਹਨ

 ਫ਼ਗਵਾੜਾ 03 ਦਸੰਬਰ (ਪ੍ਰੀਤ ਕੋਰ ਪ੍ਰੀਤੀ) ਹੁਣ ਗੁਰੂ ਨਾਨਕ ਦੇਵ ਹਸਪਤਾਲ ਪਾਰਕਿੰਗ ਵਿੱਚ ਕਿਸੇ ਵੀ ਗੱਡੀ ਦੀ ਕੋਈ ਵੀ ਜਿੰਮੇਵਾਰ ਨਹੀਂ ਹੈ। ਸਾਈਕਲ ਅਤੇ ਸਕੂਟਰ ਕਾਰ ਪਾਰਕਿੰਗ ਸਟੈਂਡ ਰਾਮ ਭਰੋਸੇ ਹੀ ਚੱਲੇਗਾ। ਮੈਡੀਕਲ ਕਾਲਜ ਦੇ ਪ੍ਰਸ਼ਾਸਨਿਕ ਅਧਿਕਾਰੀਆਂ  ਵਲੋਂ ਜਾਰੀ ਨੋਟਿਸ ਤੋਂ ਬਾਅਦ ਪਾਰਕਿੰਗ ਸਟੈਂਡ ਦੀ ਜਿੰਮੇਵਾਰੀ ਨਾ ਠੇਕੇਦਾਰਾਂ ਕੋਲ ਹੈ ਅਤੇ ਨਾ ਹੀ  ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧਕਾਂ ਦੀ ਕੋਈ ਜਿੰਮੇਵਾਰੀ  ਹੋਵੇਗੀ। ਲੋਕ ਖੁਦ ਆਪਣੇ ਦੋ ਅਤੇ ਚਾਰ ਪਹੀਆ ਵਾਹਨਾਂ ਦੇ ਖੁਦ ਜਿੰਮੇਦਾਰ ਹੋਣਗੇ। ਦੂਸਰੇ ਪਾਸੇ ਦੇਖਿਆ ਜਾਵੇ ਤਾਂ ਪਿਛਲੇ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਠੇਕੇਦਾਰ ਨੀਰਜ ਸ਼ਰਮਾ ਵੀ ਹਾਈ ਕੋਰਟ ਦੀ ਸ਼ਰਨ ਵਿੱਚ ਜਾ ਚੁੱਕੇ ਹਨ। ਗੁਰੂ ਨਾਨਕ ਦੇਵ ਹਸਪਤਾਲ ਸਾਇਕਲ ਸਕੂਟਰ,ਕਾਰ ਪਾਰਕਿੰਗ ਸਟੈਂਡ ਦਾ ਵਿਵਾਦ  ਹਾਈਕੋਰਟ ਪਹੁੰਚ ਚੁੱਕਾ ਹੈ। ਬੀਤੇ ਕੁਝ ਸਾਲਾਂ ਤੋਂ ਸਾਈਕਲ ਸਕੂਟਰ,ਕਾਰ ਪਾਰਕਿੰਗ ਸਟੈਂਡ ਦੀ ਬੋਲੀ ਨਾ ਹੋਣ ਕਾਰਨ ਮੈਡੀਕਲ ਸੁਪਰੀਡੈਂਟ ਵੱਲੋਂ ਜਾਰੀ ਨੋਟਿਸ ਦੇ ਮੁਤਾਬਿਕ 1 ਦਸੰਬਰ 2024 ਤੋਂ ਸਾਈਕਲ,ਸਕੂਟਰ,ਕਾਰ ਪਾਰਕਿੰਗ ਸਟੈਂਡ ਦਾ ਠੇਕਾ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਮੈਡੀਕਲ ਸੁਪਰੀਡੈਂਟ  ਵੱਲੋਂ ਆਦੇਸ਼ ਜਾਰੀ ਕੀਤੇ ਕਿ ਕਾਰ,ਸਕੂਟਰ,ਸਾਈਕਲ ਸਟੈਂਡ ਦੀ ਕੋਈ ਵੀ ਫੀਸ ਠੇਕੇਦਾਰ ਜਾਂ ਉਸ ਦੇ ਕਰਮਚਾਰੀਆਂ ਵੱਲੋਂ ਨਹੀਂ ਲਈ ਜਾਵੇਗੀ। ਅਗਰ ਕੋਈ ਪਾਰਕਿੰਗ ਸਟੈਂਡ ਨੂੰ ਲੈ ਕੇ ਕਿਸੇ ਕੋਲੋਂ ਕੋਈ ਪੈਸਾ ਲੈਂਦਾ ਹੈ ਤਾਂ ਉਸ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜਾਣਕਾਰੀ ਮੁਤਾਬਿਕ ਕਰੋਨਾ ਕਾਲ ਤੋਂ ਪਹਿਲਾਂ ਸਲਾਨਾ ਠੇਕਾ 30 ਲੱਖ ਰੁਪਏ ਸਲਾਨਾ ਸੀ। ਕਰੋਨਾ ਦੌਰਾਨ ਤੋਂ ਬਾਅਦ ਸਟੈਂਡ ਦਾ ਠੇਕਾ ਹੋ ਗਿਆ 24 ਲੱਖ ਰੁਪਏ ਸਲਾਨਾ ਸੀ,ਪਰ ਪਿਛਲੇ ਤਿੰਨਾਂ ਸਾਲਾਂ ਤੋਂ ਬੋਲੀ ਨਹੀਂ ਹੋਈ। ਜਿਸ ਦੇ ਚੱਲਦਿਆਂ ਸਾਈਕਲ ਸਟੈਂਡ ਦੇ ਠੇਕੇਦਾਰ ਅਤੇ ਮੈਡੀਕਲ ਸੁਪਰੀਡੈਂਟ ਵਿੱਚ ਚੱਲ ਰਿਹਾ ਕਾਗਜੀ ਪੱਤਰੀ ਵਿਵਾਦ ਤੋਂ ਬਾਅਦ 2 ਦਸੰਬਰ 2024 ਨੂੰ ਮੈਡੀਕਲ ਸੁਪਰੀਡੈਂਟ ਗੁਰੂ ਨਾਨਕ ਦੇਵ ਹਸਪਤਾਲ ਵੱਲੋਂ ਸਮੁੱਚੇ ਹਸਪਤਾਲ ਵਿੱਚ ਪੋਸਟਰ ਲਗਾ ਦਿੱਤੇ ਗਏ ਹਨ ਕਿ ਹੁਣ ਕੋਈ ਵੀ ਪੈਸਾ ਮਰੀਜ਼ਾਂ ਜਾਂ ਉਹਨਾਂ ਦੇ ਵਾਰਸਾਂ ਵੱਲੋਂ ਸਾਈਕਲ ਸਕੂਟਰ ਕਾਰ ਪਾਰਕਿੰਗ ਸਟੈਂਡ ਦੀ ਦੇਣ ਦੀ ਜਰੂਰਤ ਨਹੀਂ ਹੈ।

Samsung F54

 ਦੂਸਰੇ ਪਾਸੇ  ਪਾਰਕਿੰਗ ਦੇ ਠੇਕੇਦਾਰ ਹਾਈ ਕੋਰਟ ਸਟੇ ਲੈਣ ਲਈ ਹਾਈਕੋਰਟ ਤੱਕ ਸਟੇ ਲਈ ਪਹੁੰਚ ਗਏ ਹਨ। ਠੇਕੇਦਾਰ ਨੀਰਜ ਸ਼ਰਮਾ ਨੇ ਦੱਸਿਆ ਕਿ ਮੈਡੀਕਲ ਸੁਪਰੀਡੈਂਟ ਵੱਲੋਂ 26 ਨਵੰਬਰ ਨੂੰ ਜਾਰੀ ਪੱਤਰ ਵਿੱਚ ਦੱਸਿਆ ਕਿ ਪਾਰਕਿੰਗ ਦਾ ਠੇਕਾ ਰੱਦ ਕੀਤਾ ਜਾਂਦਾ ਹੈ। ਜਿਸ ਦਾ ਲਿਖਤ ਜਵਾਬ ਵੀ ਦੇ ਦਿੱਤਾ ਗਿਆ ਹੈ। ਨੀਰਜ ਸ਼ਰਮਾ ਨੇ ਕਿਹਾ ਕਿ ਉਹ ਲੋਕ ਹਤੈਸ਼ੀ ਸਹੂਲਤਾਂ ਨੂੰ ਦੇਖਦਿਆਂ ਸੁਚੱਜੇ ਤਰੀਕੇ ਦੇ ਨਾਲ ਪਾਰਕਿੰਗ ਸਟੈਂਡ ਦਾ ਕੰਮ ਦੇਖ ਰਹੇ ਹਨ। ਪਹਿਲਾਂ ਰਹੇ ਮੈਡੀਕਲ ਸੁਪਰਡੈਂਟ ਜੇ.ਪੀ ਅੱਤਰੀ ਦੇ ਸਮੇਂ ਲਿਖਤ ਜਾਰੀ ਕੀਤੀ ਗਈ ਸੀ ਕਿ ਜਦੋਂ ਤੱਕ ਪਾਰਕਿੰਗ ਸਟੈਂਡ ਦੀ ਬੋਲੀ ਨਹੀਂ ਹੋ ਜਾਂਦੀ ਜਾਂ ਕੋਈ ਨਵਾਂ ਠੇਕੇਦਾਰ ਨਹੀਂ ਆਉਂਦਾ ਤਾਂ ਪਾਰਕਿੰਗ ਸਟੈਂਡ ਦਾ ਕੰਮ ਪਹਿਲਾ ਠੇਕੇਦਾਰ ਹੀ ਦੇਖੇਗਾ। ਉਹਨਾਂ ਨੇ ਕਿਹਾ ਕਿ ਯਾਰੀ ਨੋਟਿਸ ਨੂੰ ਦੇਖਦਿਆਂ ਹਾਈਕੋਰਟ ਵਿੱਚ ਰਿਟ ਦਾਖਲ ਕਰ ਦਿੱਤੀ ਗਈ ਹੈ।

More News

Youtube

Facebook

Whatsapp

Home

 

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *