ਗੁੱਜਰ ਸਮਾਜ ਵੱਲੋਂ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਮਾਣਯੋਗ ਰਾਜਪਾਲ ਨੂੰ ਸੋਂਪਿਆ ਗਿਆ ਮੰਗ ਪੱਤਰ

Spread the love
ਸ਼੍ਰੀ ਅਨੰਦਪੁਰ ਸਾਹਿਬ, 20 ਨਵੰਬਰ ( ਕੰਵਲ ਜੋਤ ਸਿੰਘ ) ਪੰਜਾਬ ਵਿੱਚ ਗੁੱਜਰ ਸਮਾਜ ਦਾ ਇੱਕ ਅਹਿਮ ਸਥਾਨ ਹੈ ਤੇ ਗੁੱਜਰ ਸਮਾਜ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਪੰਜਾਬ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਅਜ਼ਾਦੀ ਤੋਂ ਬਾਅਦ ਅਨੇਕਾਂ ਸਰਕਾਰਾਂ ਆਈਆਂ ਤੇ ਗਈਆਂ ਪ੍ਰੰਤੂ ਗੁੱਜਰ ਸਮਾਜ ਦੀਆਂ ਬੁਨਿਆਦੀ ਸਹੂਲਤਾਂ ਵੱਲ ਵੀ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਜੋ ਅਫਸੋਸ ਵਾਲੀ ਗੱਲ ਹੈ।ਇਨਾਂ ਵਿਚਾਰਾਂ ਦਾ ਅਖਿਲ ਭਾਰਤੀਯ ਗੁੱਜਰ ਮਹਾਂਸਭਾ ਦੇ ਪ੍ਰਧਾਨ ਬੱਚੂ ਸਿੰਘ ਬੈਂਸਲਾ ਤੇ ਸ਼੍ਰੀ ਰਤਨ ਕੁਮਾਰ ਧਨੇੜਾ ਪੰਜਾਬ ਪ੍ਰਧਾਨ ਨੇ ਅੱਜ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਗੁੱਜਰ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਤੇ ਉਨਾਂ ਦਾ ਹੱਲ ਕਰਨ ਸੰਬੰਧੀ ਇੱਕ ਮੰਗ ਪੱਤਰ ਸੋਪਿਆਂ।ਮਾਣਯੋਗ ਰਾਜਪਾਲ ਨੂੰ ਦਿੱਤੇ ਮੰਗ ਪੱਤਰ ਵਿੱਚ ਗੁੱਜਰ ਸਮਾਜ ਵੱੱਲੋਂ ਉਨਾਂ ਦੀਆਂ ਅਹਿਮ ਮੰਗਾਂ,ਜਿਨਾਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸ਼ਾਨਦਾਰ ਗੁੱਜਰ ਭਵਨ ਦਾ ਨਿਰਮਾਣ,ਜੰਗਲੀ ਜਾਨਵਾਰਾਂ ਤੋਂ ਫਸਲਾਂ ਨੂੰ ਬਚਾਉਣ ਲਈ ਖੇਤਾਂ ਦੇ ਆਲੇ ਦੁਆਲੇ ਕੰਟੀਲੀ ਤਾਰ ਦਾ ਲਗਾਉਣਾ ਤੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕਰਨਾ ਆਦਿ ਪ੍ਰਮੁੱਖ ਹਨ ।ਸ਼੍ਰੀ ਬੱਚੂ ਸਿੰਘ ਬੈਂਸਲਾ ਤੇ ਰਤਨ ਕੁਮਾਰ ਧਨੇੜਾ ਨੇ ਕਿਹਾ ਕਿ ਜਿਆਦਾਤਰ ਗੁੱਜਰ ਸਮਾਜ,ਪਹਾੜਾਂ ਤੇ ਜੰਗਲਾਂ ਦੇ ਆਸ ਪਾਸ ਵਸਿਆ ਹੋਇਆ ਜਿੱਥੇ ਜੰਗਲੀ ਜਾਨਵਾਰਾਂ ਦੀ ਬਹੁਤਾਤ ਹੈ।ਜੰਗਲਾਂ ਦੇ ਆਸ ਪਾਸ ਵਸੇ ਗੁੱਜਰਾਂ ਕੋਲ ਥੋੜੀ ਬਹੁਤ ਗੁਜਾਰੇ ਯੋਗ ਖੇਤੀ ਵਾਲੀ ਜਮੀਨ ਹੈ,ਜਿਸ ਵਿੱਚ ਉਹ ਮੱਕੀ,ਕਣਕ ਤੇ ਸਬਜੀਆਂ ਆਦਿ ਬੀਜ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਪ੍ਰੰਤੂ ਜੰਗਲੀ ਜਾਨਵਰ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਉਜਾੜਾ ਕਰ ਦਿੰਦੇ ਹਨ,ਜਿਸਦਾ ਗੁੱਜਰ ਸਮਾਜ ਕੋਲ ਕੋਈ ਠੋਸ ਹੱਲ ਨਹੀਂ।ਸ਼੍ਰੀ ਧਨੇੜਾ ਨੇ ਕਿਹਾ ਕਿ ਜੇਕਰ ਖੇਤਾਂ ਦੇ ਆਲੇ ਦੁਆਲੇ ਕੰਟੀਲੀਆਂ ਤਾਰਾਂ ਲੱਗਾ ਦਿੱਤੀਆਂ ਜਾਣ ਤਾਂ ਫਸਲਾਂ ਨੂੰ ਉਜਾੜੇ ਤੋਂ ਬਚਾਇਆ ਜਾ ਸਕਦਾ ਹੈ।ਉਨਾਂ ਕਿਹਾ ਕਿ ਦੇਸ਼ ਆਜ਼ਾਦ ਹੋਏ ਨੂੰ
ਰਾਜਪਾਲ ਨੂੰ ਮੰਗ ਪੱਤਰ ਸੌਪਣ ਸਮੇਂ ਗੁੱਜਰ ਸਮਾਜ
77 ਸਾਲ ਦਾ ਸਮਾਂ ਬੀਤ ਚੁੱਕਾ ਹੈ ਤੇ ਇਸ ਲੰੰਮੇ ਅਰਸੇ ਦੋਰਾਨ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੇ ਗੁੱਜਰ ਸਮਾਜ ਲਈ ਪੀਣ ਵਾਲੇ ਸਾਫ ਪਾਣੀ ਦੀ ਵਿਵਸਥਾ ਵੀ ਨਹੀਂ ਕੀਤੀ ਕਿਉਂਕਿ ਗੰਦੀ ਰਾਜਨੀਤੀ ਤੋਂ ਦੂਰ ਗੁੱਜਰ ਸਮਾਜ ਦੇ ਆਗੂ ਲੀਡਰਾਂ ਦੀਆਂ ਮੋਮੋਠੱਗਣੀਆਂ ਵਿੱਚ ਫਸਦੇ ਰਹੇ ਤੇ ਭਰੋਸਾ ਕਰਕੇ ਵੋਟਾਂ ਪਾਉਂਦੇ ਰਹੇ।ਉਨਾਂ ਕਿਹਾ ਕਿ ਹੁਣ ਗੁੱਜਰ ਸਮਾਜ ਜਾਗਰੂਕ ਹੋ ਚੁੱਕਾ ਹੈ ਤੇ ਲਾਰੇ ਲੱਪੇ ਲਗਾਉਣ ਵਾਲੇ ਲੀਡਰਾਂ ਨੂੰ ਹੁਣ ਮੂੰਹ ਨਹੀਂ ਲਗਾਵੇਗਾ।ਉਨਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਜਾਂ ਇਸਦੇ ਆਸਪਾਸ ਦੇ ਇਲਾਕੇ ਵਿੱਚ ਕਿਤੇ ਵੀ ਗੁੱਜਰ ਭਵਨ ਨਹੀਂ ਹੈ,ਇਸ ਲਈ ਪੰਜਾਬ ਦੀ ਵਸੋਂ ਦਾ 7.9% ਗੁੱਜਰ ਸਮਾਜ ਲਈ ਇੱਕ ਵਧੀਆ ਗੁੱਜਰ ਭਵਨ ਦਾ ਨਿਰਮਾਣ ਕਰਵਾਇਆ ਜਾਵੇ ਤੇ ਪੰਜਾਬ ਦੀ ਰਾਜਨੀਤੀ ਵਿੱਚ ਗੁੱਜਰ ਸਮਾਜ ਨੂੰ ਬਣਦੀ ਰਾਜਨੀਤਿਕ ਨੁਮਾਇੰਦਗੀ ਦਿੱਤੀ ਜਾਵੇ।ਇਸ ਮੋਕੇ ਉਨਾਂ ਨਾਲ ੳਮ ਪ੍ਰਕਾਸ਼ ਮੀਲੂ,ਪੰਮੀ ਸਰਪੰਚ, ਕਮਲ ਕਟਾਰੀਆ,ਮੁਕੇਸ਼ ਕੁਮਾਰ ਕੇਸ਼ਾਂ,ਸੰਜੀਵ ਕਟਾਰੀਆ,ਜਿਲ੍ਹਾ ਪ੍ਰਧਾਨ ਰਾਜ ਕੁਮਾਰ ਮੀਲੂ,ਦੋਲਤ ਮੀਲੂ ਆਦਿ ਮੋਜੂਦ ਸਨ।

 

 

 

More News

Youtube

Whatsapp

Facebook

 

  • Related Posts

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    ਮੋਹਾਲੀ ਸਥਿਤ ਫੇਜ਼-4 ਵਿਖੇ ਕਮਿਊਨਿਟੀ ਮਾਨਸਿਕ ਸਿਹਤ ਕਲੀਨਿਕ ਦਾ ਉਦਘਾਟਨ

    Spread the love

    Spread the loveਨਿਊ ਚੰਡੀਗੜ੍ਹ, 14 ਜੁਲਾਈ (ਬਜੀਦਪੁਰ) – ਮੋਹਾਲੀ ਦੇ ਫੇਜ਼-4 ਦੇ ਨਿਵਾਸੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼੍ਰੀ ਕਲਗੀਧਰ ਸਿੰਘ ਸਭਾ ਗੁਰਦੁਆਰਾ, ਫੇਜ਼-4,…

    Leave a Reply

    Your email address will not be published. Required fields are marked *