ਚੌਥੇ ਬੈਚ ਤਹਿਤ 11 ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਦੀ 3 ਰੋਜ਼ਾ ਟੇ੍ਰਨਿੰਗ ਸੰਪੰਨ

Spread the love

 ਨੂਰਪੁਰਬੇਦੀ, 19 ਦਸੰਬਰ (ਦਲਜੀਤ ਚਨੌਲੀ)- ਪੰਚਾਇਤੀ ਰਾਜ ਵਿਭਾਗ ਵੱਲੋਂ ਬਲਾਕ ਨੂਰਪੁਰਬੇਦੀ ਦੀਆਂ ਸਮੁੱਚੀਆਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ  ਵਿਸ਼ੇਸ਼ ਸਿਖਲਾਈ ਦੇਣ ਲਈ ਆਰੰਭ ਕੀਤੇ ਗਏ ਪ੍ਰੋਗਰਾਮ ਤਹਿਤ ਅੱਜ ਨੂਰਪੁਰਬੇਦੀ ਵਿਖੇ ਚੌਥੇ ਬੈਚ ਦੌਰਾਨ 11 ਗ੍ਰਾਮ ਪੰਚਾਇਤਾਂ ਦਾ 3 ਰੋਜ਼ਾ ਟੇ੍ਰਨਿੰਗ ਪ੍ਰੋਗਰਾਮ ਸੰਪੰਨ ਹੋ ਗਿਆ | ਜਿਸ ਵਿਚ 68 ਪੰਚਾਂ ਤੇ ਸਰਪੰਚਾਂ ਨੇ ਭਾਗ ਲਿਆ | ਇਸ ਟੇ੍ਰਨਿੰਗ ਪ੍ਰੋਗਰਾਮ ਦੇ ਆਖਿਰੀ ਦਿਨ ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਤੋਂ ਪਹੁੰਚੇ ਮਾਸਟਰ ਟੇ੍ਰਨਰ ਐਡਵੋਕੇਟ ਮਨਦੀਪ ਸਿੰਘ ਨੇ ਸਰਪੰਚਾਂ-ਪੰਚਾਂ ਨੂੰ  73ਵੀਂ ਸੋਧ ਦੀਆਂ ਵਿਸ਼ੇਸ਼ਤਾਵਾਂ, ਗ੍ਰਾਮ ਪੰਚਾਇਤ ਦੇ ਪ੍ਰਬੰਧਕੀ ਸਥਾਨ, ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤ ਦੀ ਬਣਤਰ, ਮੀਟਿੰਗ, ਕੋਰਮ, ਮਤਾ, ਬਜਟ, ਸਾਲਾਨਾ ਰਿਪੋਰਟ, ਸਰਪੰਚ ਦੇ ਕੰਮ, ਸ਼ਕਤੀਆਂ, ਜਿੰਮੇਵਾਰੀਆਂ, ਪੰਚਾਇਤ ਸਕੱਤਰ, ਪੰਚਾਇਤ ਅਫਸਰ, ਵੀ.ਡੀ.ਓ. ਤੇ ਹੋਰਨਾਂ ਕਰਮਚਾਰੀਆਂ ਦੀ ਭੂਮਿਕਾ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਸਕੀਮਾਂ, ਮਹਿਲਾਵਾਂ ਤੇ ਬੱਚਿਆਂ ਸਬੰਧੀ ਕਾਨੂੰਨਾਂ, ਪੰਚਾਇਤ ਦੀਆਂ ਜਾਇਦਾਦਾਂ, ਫੰਡ, ਆਮਦਨ ਦੇ ਸਾਧਨ, ਖਰਚ, ਖਾਤਿਆਂ ਦੇ ਲੇਖਾ-ਜੋਖਾ ਅਤੇ ਐੱਸ.ਆਰ.ਐੱਲ.ਐੱਮ. ਸਕੀਮ ਤੇ ਪੰਚਾਇਤਾਂ ਦੀ ਭੂਮਿਕਾ ਸਬੰਧੀ ਦੱਸਿਆ | ਜਦਕਿ ਮਾਸਟਰ ਟੇ੍ਰਨਰ ਰਮਨਦੀਪ ਕੌਰ ਨੇ ਮਗਨਰੇਗਾ ਸਕੀਮ, 17 ਟਿਕਾਊ ਵਿਕਾਸ ਟੀਚਿਆਂ ਦੀਆਂ 9 ਥੀਮਾਂ, ਗਰੀਬੀ ਮੁਕਤ ਤੇ ਉੱਨਤ ਆਜੀਵਿਕਾ ਵਾਲਾ ਪਿੰਡ, ਵਿਲੇਜ਼ ਕਾਮਨ ਲੈਂਡ ਐਕਟ 1961, ਪੰਚਾਇਤੀ ਐਕਟ ਤਹਿਤ ਨਾਜਾਇਜ਼ ਕਬਜ਼ੇ ਹਟਾਉਣ ਅਤੇ ਸਿਹਤ ਸਕੀਮਾਂ ਸਬੰਧੀ ਦੱਸਿਆ |  ਬੀ.ਡੀ.ਪੀ.ਓ. ਨੂਰਪੁਰਬੇਦੀ ਰਾਜਵਿੰਦਰ ਸਿੰਘ ਨੇ ਪੰਚਾਇਤਾਂ ਦਾ ਨੁਮਾਇੰਦਿਆਂ ਨੂੰ  ਟੇ੍ਰਨਿੰਗ ਦੌਰਾਨ ਹਾਸਿਲ ਕੀਤੀ ਜਾਣਕਾਰੀ ਦਾ ਭਰਪੂਰ ਲਾਭ ਉਠਾ ਕੇ ਤਨਦੇਹੀ ਨਾਲ ਪੰਚਾਇਤੀ

ਕਾਰਜਾਂ ‘ਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸਾਹਿਤ ਕੀਤਾ | ਜਦਕਿ ਸੁਪਰਿੰਟੈਂਡੈਂਟ ਰਮਾਂਕਾਂਤ, ਜੂਨੀਅਰ ਸਹਾਇਕ ਨਿਰਮਲ ਚੰਦਰ ਅਤੇ ਪੰਚਾਇਤ ਅਫਸਰ ਸੋਮਨਾਥ ਨੇ ਪੰਚਾਇਤੀ ਨੂੰ  ਅਹਿਮ ਵਿਸ਼ਿਆਂ ਦੀ ਜਾਣਕਾਰੀ ਦਿੱਤੀ |  ਇਸ ਟੇ੍ਰਨਿੰਗ ਦੌਰਾਨ ਭੌਲੇਵਾਲ, ਚੰਦਪੁਰ ਅਸਮਾਨੀ, ਭੋਗੀਪੁਰ, ਭਟੌਲੀ, ਛੱਜਾ, ਭੱਟੋਂ, ਚੌਂਤਾ, ਚਬਰੇਵਾਲ, ਬੂੰਗੜੀ, ਬੂਥਗੜ੍ਹ ਤੇ ਚੈਹਿੜਮਜਾਰਾ  ਦੇ ਪੰਚਾਇਤੀ ਨੁਮਾਇੰਦਿਆਂ ਨੇ ਭਾਗ ਲਿਆ |

  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *