ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵੱਲੋ ਪ੍ਰਚਾਰ ਵੈਨ ਕੀਤਾ ਜਾਵੇਗਾ ਜਾਗਰੂਕ

Spread the love
ਪਿੰਡ ਵਿੱਚ ਚਲਾਈ ਜਾਵੇਗੀ 18 ਅਪ੍ਰੈਲ ਤੱਕ ਵਿਸੇਸ਼ ਮੁਹਿੰਮ।
ਬਠਿੰਡਾ , 4 ਅਪ੍ਰੈਲ (ਰਾਮ ਸਿੰਘ ਕਲਿਆਣ) ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸਹਿਤ ਚੇਅਰਮੈਨ ਜਿਲ੍ਹਾ ਕਨੂੰਨੀ ਸੇਵਾਵਾ ਅਤੇ ਸਿਵਲ ਜੱਜ (ਐਸਡੀ)/ਸੀਜੇਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਪਿੰਡਾ ਵਿੱਚ ਮੋਬਾਇਲ ਪ੍ਰਚਾਰ ਵੈਨ ਰਾਹੀ ਜਿਲ੍ਹਾ ਕਨੂੰਨੀ ਸੇਵਾਵਾ ਅਥਾਰਟੀ ਬਠਿੰਡਾ ਵੱਲੋ ਜਾਗਰੂਕ ਮੁਹਿੰਮ ਚਲਾਈ ਜਾ ਰਹੀ ਹੈ ਜੋ 18 ਅਪ੍ਰੈਲ ਤੱਕ ਜਾਰੀ ਰਹੇਗੀ । ਕਾਨੂੰਨੀ ਸਾਖਰਤਾ ਮੁਹਿੰਮ ਤਹਿਤ ਜਿਲ੍ਹਾ ਬਠਿੰਡਾ ਦੇ ਵੱਖ-ਵੱਖ ਪਿੰਡਾਂ ਵਿੱਚ ਆਮ ਲੋਕਾਂ ਨੂੰ ਰਾਸਟਰੀ ਕਨੂੰਨੀ ਸੇਵਾਵਾ ਅਥਾਰਟੀ ਦੀਆਂ ਸਕੀਮਾਂ ਸਬੰਧੀ ਜਾਗਰੂਕ ਕਰਨ ਲਈ ਡਿਫੈਂਸ ਕਾਉਂਸਲ, ਪੈਨਲ ਦੇ ਵਕੀਲ ਸਹਿਬਾਨ ਅਤੇ ਪੈਰਾ ਲੀਗਲ ਵਲੰਟੀਅਰ ਦੀ ਡਿਊਟੀ ਨਿਭਾਉਣਗੇ ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐੱਸ. ਨਗਰ ਮੋਹਾਲੀ ਜੀਆਂ ਦੇ ਪੱਤਰਾਂ ਅਨੁਸਾਰ ਮੋਬਾਇਲ ਵੈਨ ਰਾਹੀਂ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕਾਨੂੰਨੀ ਸਾਖਰਤਾ ਮੁਹਿੰਮ ‘ ਚਲਾਈ ਜਾ ਰਹੀ ਹੈ ।
ਇਸ ਦੌਰਾਨ ਕਾਨੂੰਨੀ ਸਹਾਇਤਾ ਸਕੀਮ, ਲੋਕ ਅਦਾਲਤਾਂ, ਪੰਜਾਬ/ਨਾਲਸਾ ਅਪਰਾਧ ਪੀੜਤ ਮੁਆਵਜਾ ਸਕੀਮ 2017/2018, ਔਰਤਾਂ ਦੇ ਹੱਕਾਂ ਬਾਰੇ, ਪੌਕਸੋ ਐਕਟ ਬਾਰੇ, ਸੀਨੀਅਰ ਸਿਟੀਜਨ ਦੇ ਹੱਕਾਂ ਬਾਰੇ, ਨਸ਼ਾ ਵਿਰੋਧੀ ਸਕੀਮਾਂ ਬਾਰੇ, ਮਾਨਸਿਕ ਰੂਪ ਨਾਲ ਬਿਮਾਰ/ਦਿਵਿਆਂਗ ਵਿਕਤੀਆਂ ਬਾਰੇ, ਅਸੰਗਠਿਤ ਸੈਕਟਰ, ਦੇ ਕਾਮਿਆਂ ਸਬੰਧੀ ਸਕੀਮਾਂ, ਬੱਚਿਆਂ ਦੇ ਮੌਲਿਕ ਅਧਿਕਾਰਾਂ, ਬਾਲ ਵਿਆਹ, ਆਸ਼ਾ ਸਕੀਮ, ਡਾਨ ਸਕੀਮ, ਜਾਗ੍ਰਿਤੀ, ਸੰਵਾਦ ਆਦਿ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ।
ਇਸ ਦੌਰਾਨ 6 ਅਪ੍ਰੈਲ ਨੂੰ ਪਿੰਡ ਚੁੱਘੇ ਖੁਰਦ, ਚੁੱਘੇ ਕਲਾਂ, ਬੀੜ ਬਹਿਮਣ, ਤਿਓਣਾ, ਝੁੰਬਾ, 7 ਅਪ੍ਰੈਲ ਨੂੰ ਵਿਰਕ ਕਲਾਂ, ਵਿਰਕ ਖੁਰਦ, ਭੀਸੀਆਣਾ, ਦਿਓਣ ਖੁਰਦ ,8 ਅਪ੍ਰੈਲ ਨੂੰ ਬਾਹੋ ਯਾਤਰੀ, ਬਾਹੋ ਸਿਵੀਆਂ ਨਰੂਆਣਾ, ਜੋਧਪੁਰ ਰੋਮਾਣਾ ਗਹਿਰੀ ਭਾਗੀ, 9 ਅਪ੍ਰੈਲ ਨੂੰ ਹਰਰਾਏਪੁਰ, ਜੰਡਾਵਾਲਾ, ਜੀਦਾ, ਖੇਮੂਆਣਾ, ਖਿਆਲੀਵਾਲਾ,10 ਅਪ੍ਰੈਲ ਨੂੰਭੋਖੜਾ, ਅਮਰਗੜ੍ਹ, ਬਲਾਹੜ ਬਿੰਝੂ, ਭੋਖੜਾ, ਗਿੱਲ ਪੱਤੀ,13 ਅਪ੍ਰੈਲ ਨੂੰ ਬੱਲੂਆਣਾ, ਬਹਿਮਣ ਦੀਵਾਨਾ, ਬੁਲਾਡੇਵਾਲਾ, ਦਿਓਣ, ਬੁਰਜ ਮਹਿਮਾ ,15 ਅਪ੍ਰੈਲ ਨੂੰ ਬੁਰਜ ਸੇਮਾ, ਮਾਨਸਾ ਕਲਾ, ਮਾਣਕ ਖਾਨਾ, ਭਾਈ ਬਖਤੌਰ, ਘਸੋਖਾਨਾ, 16 ਅਪ੍ਰੈਲ ਨੂੰ ਲਾਲੇਆਣਾ, ਗੁਰੂਸਰ, ਜਗਾ, ਮਲਕਾਣਾ, ਮਾਹੀਨੰਗਲ, ਜੱਜਲ, 17 ਅਪ੍ਰੈਲ ਨਿਉਰ, ਕੇਸਰ ਸਿੰਘ ਵਾਲਾ, ਹਾਕਮ ਸਿੰਘ ਵਾਲਾ, ਗੁਰੂਸਰ, ਬੁਰਜ ਥਰੋੜ, 18 ਅਪ੍ਰੈਲ ਨੂੰ ਧੰਨ ਸਿੰਘ ਖਾਨਾ, ਚਨਾਰਥਲ, ਮਾਈਸਰਖਾਨਾ, ਰਾਏ ਖਾਨਾ, ਗਹਿਰੀ ਬਾਰਾ ਸਿੰਘ ਵਿਖੇ ਮੋਬਾਇਲ ਵੈਨ ਰਾਹੀ ਜਾਗਰੂਕ ਮੁਹਿੰਮ ਚਲਾਈ ਜਾਵੇਗੀ ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *