ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਸਨੂੰ ਗੱਲਬਾਤ ਨਾਲ ਵੀ ਨਜਿੱਠਿਆ ਜਾ ਸਕਦਾ ਹੈ : ਬੇਗਮਪੁਰਾ ਟਾਈਗਰ ਫੋਰਸ

Spread the love
ਨਫ਼ਰਤ ਦੀ ਜੰਗ ਇਨਸਾਨ ਨੂੰ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਬੰਨ੍ਹੇ ਟਪਾ ਦਿੰਦੀ ਹੈ  : ਨੇਕੂ,ਹੈਪੀ,ਬੱਧਣ
ਹੁਸ਼ਿਆਰਪੁਰ 29  ਮਾਰਚ ( ਤਰਸੇਮ ਦੀਵਾਨਾ ) – ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੋਰਸ ਦੇ ਦੋਆਬਾ ਪ੍ਰਧਾਨ ਨੇਕੂ ਅਜਨੋਹਾਂ, ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ ਅਤੇ ਸਹਿਰੀ ਪ੍ਰਧਾਨ ਪਵਨ ਕੁਮਾਰ ਬੱਧਣ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਵਕਤ ਅਮਰੀਕਾ,ਈਰਾਨ,ਇਰਾਕ, ਇਜਰਾਇਲ ਆਦਿ ਦੇਸ਼ਾ ਵਿੱਚ ਜੰਗ ਲੱਗੀ ਹੋਈ ਹੈ ਮਨੁੱਖ ਦੁਆਰਾ ਮਨੁੱਖ ਨੂੰ ਹਥਿਆਰਾਂ ਨਾਲ ਮਾਰਿਆ ਜਾ ਰਿਹਾ ਹੈ ਨਫ਼ਰਤ ਦੀ ਇਹ ਜੰਗ ਇਨਸਾਨ ਨੂੰ ਹੈਵਾਨੀਅਤ ਦੀਆਂ ਹੱਦਾਂ ਬੰਨ੍ਹੇ ਟਪਾ ਰਹੀ ਹੈ। ਪਰ ਇਸ ਸਭ ਕਾਸੇ ਦਾ ਸਿੱਟਾ ਸਿਰਫ ਤੇ ਸਿਰਫ ਸਿਫਰ ਹੈ ! ਉਹਨਾਂ ਕਿਹਾ ਕਿ ਬੇਲੋੜਾ ਹਥਿਆਰਾਂ ਤੇ ਖ਼ਰਚਾ ਤੇ ਇਕ ਦੂਜੇ ਪ੍ਰਤੀ ਨਫ਼ਰਤ ਦੀ ਅੱਗ ਕੀ ਇਹੋ ਇਨਸਾਨੀਅਤ ਹੈ ਇਸ ਬਾਰੇ ਅੱਜ ਹਰ ਇਨਸਾਨ ਤੇ ਹਰ ਦੇਸ਼ ਦੀ ਅਗਵਾਹੀ ਕਰਨ ਵਾਲੇ ਆਗੂਆਂ ਨੂੰ ਸੋਚਣ ਦੀ ਲੋੜ ਹੈ। ਉਹਨਾਂ ਕਿਹਾ ਕਿ ਦਿਲਾ ਵਿੱਚ ਇਹੋ ਜਿਹੀ ਨਫ਼ਰਤ ਨੂੰ ਲੈ ਕੇ ਇਹੋ ਹਾਲ ਅੱਗੇ ਦੁਨੀਆ ਵਿੱਚ ਵੱਸਦੇ 8 ਅਰਬ ਤੋਂ ਉੱਪਰ ਸ਼ਾਹ ਲੈ ਰਹੇ ਮਨੁਖਾਂ ਦਾ ਕਿ ਹਾਲ ਹੋਵੇਗਾ । ਉਹਨਾਂ ਕਿਹਾ ਕਿ ਪ੍ਰਮਾਤਮਾ ਨੇ ਇਨਸਾਨ ਨੂੰ ਧਰਤੀ ਉੱਤੇ ਮੋਹ ਮੁਹੱਬਤ ਤੇ ਪਿਆਰ ਵੰਡਣ ਲਈ ਭੇਜਿਆ ਹੈ। ਪਰ ਪੈਸੇ ਤੇ ਫੋਕੀ ਸ਼ੋਹਰਤ ਲਈ ਇਨਸਾਨ ਆਪਸ ਚ ਈਰਖਾ ਕਰਕੇ ਇਨਸਾਨੀਅਤ ਨੂੰ ਭੁੱਲ ਚੁੱਕਾ ਹੈ ਜਿਸਦੇ ਸਿੱਟੇ ਵਜੋਂ ਸੰਸਾਰ ਚ ਲੁੱਟ ਖੋਹ ਤੇ ਮਾਰ ਧਾੜ ਸਿਖਰਾਂ ਤੇ ਹੈ।ਉਹਨਾਂ ਕਿਹਾ ਕਿ ਲਾਲਚ ਵਿੱਚ ਇਨਸਾਨ ਆਪਸੀ ਸਕੇ ਰਿਸ਼ਤੇ ਨਾਤੇ ਵੀ ਗੁਆਂਉਦਾ ਨਜ਼ਰ ਆ ਰਿਹਾ ਹੈ ਜਦ ਕਿ ਇਹ ਇਕ ਕੌੜਾ ਸੱਚ ਹੈ ਕਿ ਇਨਸਾਨ ਦੇ ਨਾਲ ਕੁਝ ਨਹੀਂ ਜਾਣਾ ਤੇ ਉਸ ਨੇ ਖਾਲੀ ਹੱਥ ਜਾਣਾ ਹੈ ਫਿਰ ਵੀ ਇਨਸਾਨ ਪੈਸੇ ਦੀ ਦੌੜ ਚ ਪਾਗਲ ਹੋਇਆ ਫਿਰਦਾ ਹੈ ਤੇ ਖ਼ੁਦ ਨੂੰ ਟੈਨਸ਼ਨਾਂ ਚ ਪਾ ਹਰ ਪਲ ਉਲਝਿਆ ਰਹਿੰਦਾ ਹੈ। ਉਹਨਾ ਕਿਹਾ ਕਿ ਇਹ ਇਨਸਾਨੀਅਤ ਨਹੀਂ ਹੈ ਤੇ ਨਾ ਹੀ ਇਨਸਾਨੀਅਤ ਦਾ ਕੋਈ ਧਰਮ ਹੈ। ਉਹਨਾਂ ਕਿਹਾ ਇਨਸਾਨ ਨੂੰ ਪੈਸੇ ਦਾ ਲੋਭ ਲਾਲਚ ਛੱਡ ਕਿ ਇਨਸਾਨੀਅਤ ਦੀ ਸਾਦੀ ਜਿੰਦਗੀ ਜਿਊਣੀ ਚਾਹੀਦੀ ਹੈ ਤੇ ਹਰ ਮਨੁੱਖ ਦਾ ਭਲਾ ਕਰਨ ਦੀ ਕੋਸ਼ਿਸ਼ ਕਰਨ ਦੇ ਯਤਨ ਵਿੱਚ ਜੁੱਟਣਾ ਚਾਹੀਦਾ ਹੈ ! ਉਹਨਾਂ ਕਿਹਾ ਕਿ ਮਨੁੱਖ ਨੂੰ ਨਫ਼ਰਤ ਦੇ ਬੀਜ ਬੀਜਣ ਦੀ ਥਾਂ ਮੋਹ ਮੁਹੱਬਤ ਤੇ ਪਿਆਰ ਦੇ ਬੀਜ ਬੀਜਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਨਫ਼ਰਤ ਇਨਸਾਨ ਨੂੰ ਮੁਕਾਉਂਦੀ ਹੈ ਤੇ ਮੁਹੱਬਤ ਜਿੰਦਗੀ ਨੂੰ ਸੋਹਣਾ ਬਣਾਉਂਦੀ ਹੈ ! ਉਹਨਾ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ । ਹਰ ਮਸਲਾ ਗੱਲਬਾਤ ਨਾਲ ਨਜਿੱਠਿਆ ਜਾ ਸਕਦਾ ਹੈ। ਫੇਰ ਭਾਂਵੇ ਉਹ ਮਸਲਾ ਵੱਖ ਵੱਖ ਦੇਸ਼ ਚ ਛਿੜੀ ਜੰਗ ਦਾ ਹੋਏ ਜਾ ਕਿਸੇ ਘਰ ਦਾ ਮਸਲਾ ਹੋਵੇ ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *