ਨਵੇਂ ਸੈਸ਼ਨ 2026-27 ਦੀ ਸ਼ਾਨਦਾਰ ਸ਼ੁਰੂਆਤ: ਐੱਸ.ਐੱਮ.ਡੀ. ਸਕੂਲ ਵੱਲੋਂ ਨੰਨੇ ਮੁੰਨੇ ਬੱਚਿਆਂ ਨੂੰ ਮੁਫ਼ਤ ਪੁਸਤਕਾਂ ਦੀ ਵੰਡ

Spread the love
 ਮੋਗਾ, 01 ਅਪ੍ਰੈਲ—(ਹਰਜੀਤ ਸਿੰਘ ਬਹਿਲ)  ਨਵੇਂ ਅਕਾਦਮਿਕ ਸੈਸ਼ਨ 2026-27 ਦੇ ਆਗਾਜ਼ ਨੂੰ ਯਾਦਗਾਰ ਬਣਾਉਂਦਿਆਂ ਮੋਗਾ ਦੀ ਪ੍ਰਸਿੱਧ ਸਿੱਖਿਆ ਸੰਸਥਾ ਐੱਸ.ਐੱਮ.ਡੀ. ਪਬਲਿਕ ਸਕੂਲ ਵੱਲੋਂ ਕਿੰਡਰਗਾਰਟਨ ਵਿਦਿਆਰਥੀਆਂ ਲਈ ਮੁਫ਼ਤ ਪੁਸਤਕਾਂ ਦੀ ਵੰਡ ਕਰਕੇ ਇਕ ਪ੍ਰੇਰਣਾਦਾਇਕ ਪਹਲ ਕੀਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਮੁੱਖ ਅਭਿਸ਼ੇਕ ਜਿੰਦਲ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੀਨਮ ਜਿੰਦਲ ਨੇ ਖ਼ਾਸ ਤੌਰ ‘ਤੇ ਹਾਜ਼ਰੀ ਲਗਵਾਈ ਅਤੇ ਨੰਨੇ ਬੱਚਿਆਂ ਨੂੰ ਆਪਣੇ ਹੱਥੀਂ ਪੁਸਤਕਾਂ ਭੇਟ ਕੀਤੀਆਂ। ਇਹ ਉਪਰਾਲਾ ਸੰਸਥਾ ਦੇ ਸਥਾਪਕ ਸਵਰਗੀ ਸ੍ਰੀ ਮਨਮੋਹਨ ਕ੍ਰਿਸ਼ਨ ਜਿੰਦਲ ਦੀ ਪਵਿੱਤਰ ਯਾਦ ਨੂੰ ਸਮਰਪਿਤ ਕੀਤਾ ਗਿਆ। ਸਕੂਲ ਕੈਂਪਸ ਵਿੱਚ ਆਯੋਜਿਤ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਮਾਪਿਆਂ ਦੀ ਵੱਡੀ ਭਾਗੀਦਾਰੀ ਦੇਖਣ ਨੂੰ ਮਿਲੀ। ਪ੍ਰੋਗਰਾਮ ਦੀ ਸੁਚੱਜੀ ਵਿਵਸਥਾ ਸ੍ਰੀਮਤੀ ਸਗੀਤਾ ਅਰੋੜਾ (ਹੈੱਡ ਮਿਸਟ੍ਰੈਸ) ਦੀ ਦੇਖ-ਰੇਖ ਹੇਠ ਕੀਤੀ ਗਈ, ਜਿਸ ਨਾਲ ਸਮੂਹ ਕਾਰਜਕ੍ਰਮ ਬੜੀ ਸੁਚੱਜੀ ਤਰੀਕੇ ਨਾਲ ਸੰਪੰਨ ਹੋਇਆ। ਸੰਸਥਾ ਵੱਲੋਂ ਦਿੱਤੀਆਂ ਗਈਆਂ ਪੁਸਤਕਾਂ ਵਿੱਚ ਕਹਾਣੀਆਂ, ਕਵਿਤਾਵਾਂ, ਸੁੰਦਰ ਲਿਖਾਈ ਅਤੇ ਚਿੱਤਰਕਾਰੀ ਨਾਲ ਸੰਬੰਧਿਤ ਗੁਣਵੱਤਾ ਭਰਪੂਰ ਸਮੱਗਰੀ ਸ਼ਾਮਲ ਸੀ। ਇਸਦੇ ਨਾਲ ਹੀ ਨੰਨੇ ਬੱਚਿਆਂ ਲਈ ਖਾਸ ਤੌਰ ‘ਤੇ ਤਿਆਰ ਕੀਤੀਆਂ ਗਈਆਂ ਐਲਫਾਬੈਟ, ਗਿਣਤੀ ਅਤੇ ਰੰਗ-ਬਰੰਗੀਆਂ ਤਸਵੀਰਾਂ ਵਾਲੀਆਂ ਕਿਤਾਬਾਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਪੁਸਤਕਾਂ ਪ੍ਰਾਪਤ ਕਰਕੇ ਬੱਚਿਆਂ ਦੇ ਚਿਹਰਿਆਂ ‘ਤੇ ਖੁਸ਼ੀ ਅਤੇ ਉਤਸ਼ਾਹ ਸਾਫ਼ ਝਲਕ ਰਿਹਾ ਸੀ, ਜਦਕਿ ਮਾਪਿਆਂ ਨੇ ਵੀ ਸਕੂਲ ਪ੍ਰਬੰਧਕਾਂ ਦੀ ਇਸ ਸ਼ਲਾਘਾਯੋਗ ਪਹਲ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਕੂਲ ਪ੍ਰਬੰਧਕਾਂ ਨੇ ਇਸ ਮੌਕੇ ਕਿਹਾ ਕਿ ਸੈਸ਼ਨ ਦੀ ਸ਼ੁਰੂਆਤ ‘ਤੇ ਹੀ ਅਜਿਹੀਆਂ ਸਹੂਲਤਾਂ ਪ੍ਰਦਾਨ ਕਰਨ ਨਾਲ ਵਿਦਿਆਰਥੀਆਂ ਦਾ ਮਨੋਬਲ ਵਧਦਾ ਹੈ ਅਤੇ ਉਹ ਪੜ੍ਹਾਈ ਵੱਲ ਹੋਰ ਜ਼ਿਆਦਾ ਉਤਸ਼ਾਹ ਨਾਲ ਅੱਗੇ ਵਧਦੇ ਹਨ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *