ਪਿੰਡ ਲੁਬਾਣਗੜ੍ਹ ਵਿਖੇ ਅਵਾਰਾ ਤੇ ਹਲਕੇ ਕੁੱਤੇ ਦੇ ਵੱਢਣ ਕਾਰਨ ਦਹਿਸ਼ਤ ਵਾਲਾ ਮਾਹੌਲ ਬਣਿਆ

Spread the love
ਔਰਤ ਦਾ ਬੁੱਲ੍ਹ ਤੇ 3 ਸਾਲਾ ਮਾਸੂਮ ਬੱਚੀ ਦਾ ਗੁਪਤ ਅੰਗ ਖਾ ਗਿਆ ਕੁੱਤਾ
ਮਾਛੀਵਾੜਾ ਸਾਹਿਬ 1 ਅਪ੍ਰੈਲ (ਸੁੱਚਾ ਬੰਗੜ)ਅਵਾਰਾ ਕੁੱਤਿਆਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਇਹ ਅਵਾਰਾ ਕੁੱਤੇ ਪਹਿਲਾਂ ਨੇੜੇ ਬਣੀਆ ਹੱਡਾ ਰੋੜੀਆਂ ਤੋਂ ਮਰੇ ਹੋਏ ਪਸ਼ੂਆਂ ਦਾ ਮਾਸ ਖਾਂਦੇ ਸਨ। ਹੁਣ  ਅਵਾਰਾ ਕੁੱਤਿਆਂ ਨੇ ਪਿੰਡਾਂ ਵੱਲ ਨੂੰ ਆਪਣਾ ਰੁੱਖ ਕਰ ਦਿੱਤਾ ਹੈ ਜੋ ਕਿ ਪਿੰਡਾਂ ਵਿੱਚ ਜਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ ਤੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਹੋ ਜਿਹਾ ਹੀ ਇੱਕ ਮਾਮਲਾ ਨੇੜ੍ਹਲੇ ਪਿੰਡ ਲੁਬਾਣਗੜ੍ਹ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਪਿਛਲੇ 2 ਦਿਨਾਂ ਵਿਚ ਅਵਾਰਾ ਤੇ ਹਲਕੇ ਹੋਏ ਕੁੱਤਿਆਂ ਨੇ ਅੱਧੀ ਦਰਜਨ ਤੋਂ ਵੱਧ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ ਹੈ। ਪਿੰਡ ਲੁਬਾਣਗੜ੍ਹ ਵਿਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਡਰਦੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ  ਜਸਵਿੰਦਰ ਕੌਰ ਆਪਣੀ ਮਾਸੂਮ 3 ਸਾਲਾ ਪੋਤਰੀ ਨੂੰ ਨਾਲ ਲੈ ਕੇ ਖੇਤਾਂ ਵਿਚ ਪਸ਼ੂਆਂ ਦਾ ਚਾਰਾ ਲੈਣ ਗਈ ਸੀ ਕਿ ਅਚਾਨਕ ਇੱਕ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ ਜੋ ਬੱਚੀ ਨੂੰ ਘੜੀਸ ਕੇ ਖੇਤਾਂ ਵਿਚ ਲੈ ਗਿਆ। ਦਾਦੀ ਵਲੋਂ ਜਦੋਂ ਆਪਣੀ ਪੋਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਦੋਵਾਂ ਨੂੰ ਵੱਢ-ਵੱਢ ਕੇ ਜਖ਼ਮੀ ਕਰ ਦਿੱਤਾ, ਇੱਥੋਂ ਤੱਕ ਮਾਸੂਮ ਬੱਚੀ ਦੇ ਗੁਪਤ ਅੰਗ ’ਤੇ ਵੀ ਕੱਟਣ ਦੇ ਨਿਸ਼ਾਨ ਹਨ। ਉਕਤ ਦੋਵੇਂ ਦਾਦੀ-ਪੋਤੀ ਨੂੰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇੱਕ ਹੋਰ ਮਾਮਲੇ ਵਿਚ ਔਰਤ ਨਰਿੰਦਰ ਕੌਰ ਜੋ ਕਿ ਦੁੱਧ ਲੈਣ ਲਈ ਪਿੰਡ ਵਿਚ ਕਿਸੇ ਦੇ ਘਰ ਗਈ ਸੀ ਤਾਂ ਰਸਤੇ ਵਿਚ ਉਕਤ ਅਵਾਰਾ ਕੁੱਤੇ ਨੇ ਹੀ ਰਸਤੇ ਵਿਚ ਹਮਲਾ ਕਰ ਦਿੱਤਾ। ਇਸ ਔਰਤ ਦੇ ਵੀ ਪੇਟ, ਬਾਹਾਂ ਨੂੰ ਕੱਟਿਆ ਅਤੇ ਉਂਗਲੀ ਤੱਕ ਇਹ ਕੁੱਤਾ ਖਾ ਗਿਆ ਜਿਸ ਨੂੰ ਇਲਾਜ
ਲਈ ਹਸਪਤਾਲ ਭਰਤੀ ਕਰਵਾਉਣਾ ਪਿਆ। ਇੱਕ ਮਹਿਲਾ ਜਸਵਿੰਦਰ ਕੌਰ ਜੋ ਕਿ ਆਪਣੇ ਘਰ ਨੇੜ੍ਹੇ ਗੁਆਂਢ ਵਿਚ ਕਿਸੇ ਨੂੰ ਮਿਲਣ ਜਾ ਰਹੀ ਸੀ ਤਾਂ ਉਸ ਦੇ ਮੂੰਹ ਨੂੰ ਨਿਸ਼ਾਨਾ ਬਣਾਉਂਦਿਆਂ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ। ਇਸ ਔਰਤ ਦੇ ਕੁੱਤਾ ਬੁੱਲ੍ਹ ਤੇ ਮੂੰਹ ਨੋਚ ਕੇ ਖਾ ਗਿਆ ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਪੀ.ਜੀ.ਆਈ. ਦਾਖਲ ਕਰਵਾਉਣਾ ਪਿਆ। ਇਨ੍ਹਾਂ ਘਟਨਾਵਾਂ ਤੋਂ ਇਲਾਵਾ ਪਿੰਡ ਦੀਆਂ ਕਈ ਹੋਰ ਔਰਤਾਂ ਨੂੰ ਵੀ ਅਵਾਰਾ ਕੁੱਤੇ ਨੇ ਕੱਟਿਆ ਜਿਸ ਕਾਰਨ ਉਨ੍ਹਾਂ ਨੂੰ ਵੀ ਇਲਾਜ ਲਈ ਦਾਖਲ ਕਰਵਾਉਣਾ ਪਿਆ। ਇਸ ਸਮੇਂ ਪਿੰਡ ਲੁਬਾਣਗੜ੍ਹ ਵਿਚ ਦਹਿਸ਼ਤ ਵਾਲਾ ਮਾਹੌਲ ਹੈ ਅਤੇ ਕਿਸਾਨ ਆਗੂ ਮਨਰਾਜ ਸਿੰਘ ਲੁਬਾਣਗੜ੍ਹ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਲੋਕ ਇਸ ਸਮੇਂ ਬਹੁਤ ਸਹਿਮੇ ਹੋਏ ਹਨ ਜੋ ਕਿ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ, ਇਸ ਲਈ ਪ੍ਰਸ਼ਾਸਨ ਤੁਰੰਤ ਪਿੰਡ ਵਿਚ ਆ ਕੇ ਹਲਕੇ ਹੋਏ ਕੁੱਤਿਆਂ ਦਾ ਹੱਲ ਕਰੇ।
  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *