ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਪੰਜਵੀਂ ਦੀ ਪ੍ਰੀਖਿਆ ਵਿਚੋਂ ਮਾਰੀਆ ਮੱਲਾਂ 

Spread the love
 ਅੰਮ੍ਰਿਤਸਰ 30 ਮਾਰਚ (ਮਨਜੀਤ ਸਿੰਘ ਸ਼ੇਰਗਿੱਲ )   ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਜਿਸ ਵਿਚ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਦੀ ਵਿਦਿਆਰਥਣਾਂ ਜਸਮੀਤ ਕੌਰ ਪੁੱਤਰੀ ਸ. ਸ਼ਮਸ਼ੇਰ ਸਿੰਘ ਅਤੇ ਜਸਮੀਤ ਕੌਰ ਪੁੱਤਰੀ ਸ. ਹਰਪ੍ਰੀਤ ਸਿੰਘ ਨੇ ਇਹਨਾਂ ਦੋਵਾਂ ਨੇ ਪੰਜਵੀਂ ਦੀ ਪ੍ਰੀਖਿਆ ਵਿਚੋਂ 500/500 (100%) ਅੰਕ ਲੈ ਕੇ ਅਵੱਲ ਸਥਾਨ ਹਾਂਸਲ ਕੀਤਾ ਹੈ ਅਤੇ ਸਕੂਲ ਦੇ ਪੰਜਵੀਂ ਪ੍ਰੀਖਿਆ ਨਤੀਜੇ ਦੇ ਬਾਕੀ ਵਿਦਿਆਰਥੀਆ ਨੇ ਚੰਗੇ ਨੰਬਰ ਲੈ ਕੇ ਮੱਲਾ ਮਾਰੀਆਂ ਹਨ। ਕੁਲ ਹਾਜਰ ਵਿਦਿਆਰਥੀ 86 ਸਨ। ਦੋ ਵਿਦਿਆਰਥਣਾਂ ਜਸਮੀਤ ਕੌਰ ਪੁੱਤਰੀ ਸ਼ਮਸ਼ੇਰ ਸਿੰਘ ਅਤੇ ਜਸਮੀਤ ਕੌਰ ਪੁੱਤਰ ਹਰਪ੍ਰੀਤ ਸਿੰਘ ਨੇ ਇਹਨਾਂ ਦੋਵਾਂ ਨੇ ਪੰਜਵੀਂ ਦੀ ਪ੍ਰੀਖਿਆ ਵਿਚੋਂ 500/500 (100%) ਅੰਕ ਲੈ ਕੇ ਅਵੱਲ ਸਥਾਨ ਹਾਂਸਲ ਕੀਤਾ ਹੈ ਜਦੋਂਕਿ ਜੋਬਨਪ੍ਰੀਤ ਸਿੰਘ ਪੁੱਤਰ ਸ. ਜਤਿੰਦਰ ਸਿੰਘ ਨੇ 499/500 (99.8%), ਕੁੰਵਰਸਨਕਸ਼ ਪ੍ਰਤਾਪ ਸਿੰਘ ਪੁੱਤਰ ਸ. ਸਤਨਾਮ ਸਿੰਘ 499/500 (99.8%), ਅਤੇ ਜਸਕਿਰਤ ਕੌਰ ਪੁਤਰੀ ਸ. ਪਰਮਿੰਦਰ ਸਿੰਘ  499/500 (99.8%), ਲੈ ਕੇ ਦੂਜਾ ਸਥਾਨ ਹਾਂਸਲ ਕੀਤਾ ਹੈ। ਸਹਿਜਪ੍ਰੀਤ ਕੌਰ ਪੁੱਤਰੀ ਸ. ਹਰਮਿੰਦਰਪਾਲ ਸਿੰਘ ਨੇ 498/500 (99.6%) ਅਤੇ ਪਰਨੀਤ ਕੌਰ ਪੁੱਤਰੀ ਸ. ਗੁਰਮੀਤ ਸਿੰਘ 498/500 (99.6%) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਨਾਲ ਪੰਜਵੀ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ 100% ਰਿਹਾ। ਪੰਜਵੀਂ ਦਾ ਨਤੀਜਾ ਵਧੀਆਂ ਆਉਣ ਤੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ ਨੇ ਸਮੂਹ ਵਿਦਿਆਰਥੀਆ ਅਤੇ ਉਹਨਾਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ ਨੂੰ ਵਧਾਈ ਦਿੱਤੀ। ਇਸਦਾ ਸੇਹਰਾ ਸਕੂਲ ਦੇ ਅਧਿਆਪਕਾਂ, ਬੱਚਿਆ ਦੀ ਮਿਹਨਤ ਅਤੇ ਉਨਾਂ ਦੇ ਮਾਪਿਆਂ ਨੂੰ ਜਾਂਦਾ ਹੈ ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *