ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਝਾਂ ਫਰੰਟ ਵੱਲੋਂ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਮਹਾਂ ਰੈਲੀ 16 ਨਵੰਬਰ ਨੂੰ

Spread the love
 ਪ.ਸ.ਸ.ਫ ਜਿਲ੍ਹਾ ਬਠਿੰਡਾ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ
 ਬਠਿੰਡਾ, 11 ਨਵੰਬਰ (ਐੱਸ ਐੱਸ ਰਾਹੀ ) ਪੰਜਾਬ ਸੁਬਾਡੀਨੇਟ ਸਰਵਿਸਜ ਫੈਡਰੇਸਨ1406-22-ਬੀ ਚੰਡੀਗੜ੍ਹ, ਜਿਲ੍ਹਾ ਕਮੇਟੀ ਬਠਿੰਡਾ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਹਰਨੇਕ ਸਿੰਘ ਗਹਿਰੀ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਜਿਲ੍ਹਾ ਦਫਤਰ ਬਠਿੰਡਾ ਵਿੱਚ ਹੋਈ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਭੋਡੀਪੁਰਾ ਨੇ ਦੱਸਿਆ ਕਿ ਮੀਟਿੰਗ ਚ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਆਗੂਆਂ ਨੇ ਭਰਵੀਂ ਗਿਣਤੀ ਚ ਸਮੂਲੀਅਤ ਕੀਤੀ ਅਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀ ਡਬਲਿਯੂ ਡੀ ਫੀਲਡ ਐਂਡ ਵਰਕਸਾਪ ਵਰਕਰਜ਼ ਯੂਨੀਅਨ ਪੰਜਾਬ ਜਿਲ੍ਹਾ ਪ੍ਧਾਨ ਬਲਰਾਜ ਮੌੜ, ਨੇ ਬੋਲਦਿਆਂ ਦੱਸਿਆ ਕਿ ਮੁਲਾਜਮਾਂ,ਪੈਨਸਰਜ਼, ਆਉਟਸੋਰਸ ,ਅਤੇ ਮਾਨ ਭੱਤਾ ਵਰਕਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਸਮੂਹ ਡਿਪਟੀ ਕਮਿਸਨਰਾਂ ਰਾਹੀਂ ਮੰਗ ਪੱਤਰ ਮੁੱਖਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਮ ਭੇਜੇ ਗਏ ਪਰ ਸਰਕਾਰ ਦੀ ਬੇਧਿਆਨੀ ਤੋਂ ਨਿਰਾਸ਼ ਮੁਲਾਜਮ,ਤੇ ਪੈਨਸਰਜ਼ ਸਾਝਾਂ ਫਰੰਟ ਦੇ ਸੰਘਰਸੀ ਯੋਧੇ ਵਿਰੋਧ ਚ 16 ਨਵੰਬਰ 2025 ਨੂੰ ਮੁੱਖ ਮੰਤਰੀ ਦੇ ਹਲਕੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਾਅਦੇ ਯਾਦ ਕਰਵਾਉਣ ਲਈ ਹਲਕਾ ਧੂਰੀ ਸਹਿਰ ਚ ਕੀਤੀ ਜਾ ਰਹੀ ਜਬਰਦਸ ਰੈਲੀ ਚ ਬਠਿੰਡਾ ਤੋਂ ਸੈਂਕੜੇ ਸਾਥੀਆਂ ਨਾਲ  ਇੱਕ ਵਹੀਕਲ ਤਲਵੰਡੀ ਤੋ ਵਾਇਆ ਮੌੜ  ਧੂਰੀ ਜਾਵੇਗਾ ਅਤੇ ਦੂਸਰਾ ਵਹੀਕਲ ਨੇੜੇ ਸੈਕਟਰੀਏਟ ਬਠਿੰਡਾ ਤੋਂ ਵਾਇਆ ਰਾਮਪੁਰਾ ਹੁੰਦੇ ਹੋਏ ਧੂਰੀ ਜਾਏਗਾ ਸੀਨੀਅਰ ਆਗੂ ਕਿਸੋਰ ਚੰਦ ਗਾਜ,ਤੇ ਹਰਨੇਕ ਸਿੰਘ ਗਹਿਰੀ ਨੇ ਦੱਸਿਆ ਕਿ ਪਿਛਲੇ ਚਾਰ ਸਾਲ ਤੋਂ ਸਰਕਾਰ ਨੇ ਮੁਲਾਜਮਾ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਜਦੋਂ ਕਿ ਪੰਜਾਬ ਦੇ ਮੁਲਾਜਮਾ ਨੂੰ ਸੈਂਟਰ ਅਤੇ ਹੋਰ ਸੂਬਿਆ ਨਾਲੋਂ 16% ਡੀਏ ਘੱਟ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਇਨਲਿਸਟਮੈਟ ਕਾਮਿਆਂ ਨੂੰ ਖਾਲੀ ਪੋਸਟਾਂ ਤੇ ਪੱਕੇ ਕਰਨ ਦੀ ਬਜਾਏ ਬੇਤੁਕੇ ਪੱਤਰ ਜਾਰੀ ਕੀਤੇ ਜਾ ਰਹੇ ਅਤੇ ਕੱਚੇ ਮੁਲਾਜਮ ਨੂੰ ਪੱਕੇ ਕੀਤਾ ਜਾਵੇ,ਜਿਹੜੇ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਉਹਨਾਂ ਦੇ ਵਾਰਸਾ ਨੂੰ ਬਿਨਾਂ ਸ਼ਰਤ ਨੌਕਰੀ ਦਿੱਤੀ ਜਾਵੇ ਸੀਵਰੇਜ਼ ਬੋਰਡ, ਕਾਰਪੋਰਸਨਾਂ ਆਦਿ ਅਦਾਰਿਆਂ ਚ 2004 ਤੋਂ ਪਹਿਲਾਂ ਭਰਤੀ ਹੋਏ ਮੁਲਾਜਮਾ
ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਉਹਨਾਂ ਦੱਸਿਆ ਕਿ ਪੀ ਡਬਲਿਯੂ ਡੀ ਫੀਲਡ ਐਂਡ ਵਰਕਸਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ 19 ਨਵੰਬਰ 2025 ਸੈਕਟਰ 35 ਏ ਚੰਡੀਗੜ੍ਹ ਸਥਾਨਕ ਸਰਕਾਰਾਂ ਦੇ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ  ਵਿੱਚ ਵੀ ਬਠਿੰਡੇ ਤੋਂ ਸੈਂਕੜੇ ਸਾਥੀ ਹੋਣਗੇ ਸਾਮਲ ਮੀਟਿੰਗ ਹਾਜਰ ਸਾਥੀਆਂ ਬ੍ਰਾਂਚ ਤਲਵੰਡੀ /ਮੌੜ ਦੇ ਪ੍ਰਧਾਨ ਲਖਵੀਰ ਸਿੰਘ ਭਾਗੀਵਾਂਦਰ, ਬ੍ਰਾਂਚ ਸਹਿਣਾ ਦੇ ਪ੍ਰਧਾਨ ਹੰਸਰਾਜ ਬੀਜਵਾ, ਸੁਰੇਸ਼ ਕੁਮਾਰ ਗੋਨਿਆਣਾ, ਬ੍ਰਾਂਚ ਰਾਮਪੁਰਾ ਦੇ ਧਰਮ ਸਿੰਘ ਕੋਠਾ ਗੁਰੂ, ਬ੍ਰਾਂਚ ਸੀਵਰੇਜ ਬੋਰਡ ਬਠਿੰਡਾ ਦੇ ਪ੍ਰਧਾਨ ਦਰਸ਼ਨ ਸਰਮਾਂ, ਜੰਗਲਾਤ ਵਰਕਰਜ਼ ਯੂਨੀਅਨ ਦੇ ਅੰਮ੍ਰਿਤਪਾਲ ਸਿੰਘ, ਗੁਰਚਰਨ ਸਿੰਘ ਜੌੜਕੀਆਂ,ਮੇਜਰ ਸਿੰਘ ਬਠਿੰਡਾ, ਹਰਪ੍ਰੀਤ ਸਿੰਘ ਜਿਲ੍ਹਾ ਕੈਸੀਅਰ, ਹਰਮਨਪ੍ਰੀਤ ਸਿੰਘ ਸੀਵਰੇਜ ਬੋਰਡ,ਗੌਰਮਿੰਟ ਟੀਚਰ ਯੂਨੀਅਨ ਦੇ ਸੀਨੀਅਰ ਆਗੂ ਬਲਦੇਵ ਸਿੰਘ ਕਿਲੀ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਗੋਰਮਿੰਟ ਟੀਚਰ ਯੂਨੀਅਨ ਵੀ 16 ਨਵੰਬਰ ਦੀ ਰੈਲੀ ਚ ਵੱਧ ਤੋ ਵੱਧ ਸਾਥੀਆਂ ਦੇ ਸਮੇਤ ਸਾਮਲ ਹੋਵੇਗੀ l
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *