ਭਾਰਤੀ ਕਿਸਾਨ ਯੂਨੀਅਨ ਮਾਲਵਾ (ਹਰੀਕੇ) ਵੱਲੋਂ ਨਵੇਂ ਜਥੇਬੰਦਕ ਢਾਂਚੇ ਦਾ ਸ੍ਰੀ ਮੁਕਤਸਰ ਸਾਹਿਬ ਤੋਂ ਹੋਇਆ ਐਲਾਨ 

Spread the love
ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਕਾਰਜ ਸਮੇਤ ਖ਼ਸ-ਖ਼ਸ ਦੀ ਖੇਤੀ ਵਰਗੇ ਅਹਿਮ ਮੁੱਦਿਆਂ ਤੇ ਹੋਈ ਚਰਚਾ, ਮੰਡੀਆਂ ਦੇ ਪ੍ਰਬੰਧ ਸੁਚੱਜੇ ਕਰਨ ਲਈ ਸਰਕਾਰ ਨੂੰ ਦਿੱਤੀ ਚੇਤਾਵਨੀ
ਸ਼੍ਰੀ ਮੁਕਤਸਰ ਸਾਹਿਬ, 30 ਮਾਰਚ ( ਮਨਪ੍ਰੀਤ ਮੋਨੂੰ )-ਕਿਸਾਨ ਵਰਗ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਣ ਬੁਝ ਕੇ ਅੱਖੋਂ ਪਰੋਖੇ ਕੀਤੇ ਜਾਣ ਦੇ ਦੋਸ਼ ਲਗਾਏ। ਭਾਰਤੀ ਕਿਸਾਨ ਯੂਨੀਅਨ ਮਾਲਵਾ ਹਰੀਕੇ ਨੇ ਅੱਜ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਬਲਾਕ ਸ਼੍ਰੀ ਮੁਕਤਸਰ ਸਾਹਿਬ ਵਾਸਤੇ ਪ੍ਰਬੰਧਕ ਢਾਂਚੇ ਦੀ ਚੋਣ ਕਰਦਿਆਂ ਕਿਸਾਨ ਜਥੇਬੰਦੀ ਨੂੰ ਇੱਕ ਯੋਗ ਮੰਚ ਮੁਹਈਆ ਕਰਾਉਣ ਦੀ ਕੋਸ਼ਿਸ਼ ਕੀਤੀ। ਅੱਜ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਵਿੱਚ ਬੀ.ਕੇ.ਯੂ. ਮਾਲਵਾ (ਹੀਰਕੇ) ਦੀ ਅੱਜ ਹੋਈ ਵਿਸ਼ੇਸ਼ ਬੈਠਕ ਵਿੱਚ ਪੰਜਾਬ ਪੱਧਰ ਦੀਆਂ ਦੋ ਅਹਿਮ ਨਿਯੁਕਤੀਆਂ ਕਰਦਿਆਂ ਪੰਜਾਬ ਸੂਬੇ ਦੀ ਮੀਡੀਆ ਕਵਰੇਜ਼ ਅਤੇ ਮੀਡੀਆ ਨਾਲ ਜੁੜੇ ਦੋ ਅਹਿਮ ਕਾਰਜਾਂ ਦੀ ਸੁਚੱਜੇ ਢੰਗ ਨਾਲ ਦੇਖ-ਰੇਖ ਕਰਨ ਵਾਸਤੇ ਸੂਬਾ ਮੀਡੀਆ ਇੰਚਾਰਜ ਵਜੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸੀਨੀ. ਪੱਤਰਕਾਰ ਜਸਵਿੰਦਰ ਸਿੰਘ ਬਾਬਾ ਅਤੇ ਕਿਸਾਨ ਆਗੂ ਜਸਪਾਲ ਸਿੰਘ ਪਾਲ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ। ਪੰਜਾਬ ਪੱਧਰ ਦੀਆਂ ਇਹਨਾਂ ਨਿਯੁਕਤੀਆਂ ਤੋਂ ਬਾਅਦ ਸਥਾਨਕ ਜ਼ਿਲ੍ਹੇ ਅਤੇ ਬਲਾਕ ਦੀਆਂ ਚੋਣਾਂ ਦੀ ਪ੍ਰਕਿਰਿਆ ਨੂੰ ਸਰਬ-ਸੰਮਤੀ ਨਾਲ ਮੁਕੰਮਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਮਾਲਵਾ (ਹੀਰਕੇ) ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਵਜੋਂ ਬਲਕਾਰ ਸਿੰਘ ਗੁਰੂਸਰ, ਜ਼ਿਲਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਸੰਧੂ ਸ੍ਰੀ ਮੁਕਤਸਰ ਸਾਹਿਬ, ਜਿਲਾ ਮੀਤ ਪ੍ਰਧਾਨ ਗੁਰਸ਼ਮਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰੱਬਦੀਪ ਸਿੰਘ ਜੰਡੋਕੇ, ਜਿਲ੍ਹਾ ਖਜ਼ਾਨਚੀ ਮੰਦਰ ਸਿੰਘ ਗਿੱਦੜਬਾਹਾ, ਜਿਲਾ ਪ੍ਰੈਸ ਸਕੱਤਰ ਜਸਕੌਰ ਸਿੰਘ ਗਿੱਦੜਬਾਹਾ ਸਮੇਤ ਜ਼ਿਲੇ ਦੇ ਦੋ ਸਲਾਹਕਾਰਾਂ ਦੀ ਜਥੇਬੰਦਕ ਜਿੰਮੇਵਾਰੀ ਜਸਵਿੰਦਰ ਸਿੰਘ ਭਲਾਈਆਣਾ ਅਤੇ ਜਗਜੀਤ ਸਿੰਘ ਦੋਦਾ ਨੂੰ ਸੌਂਪੀ ਗਈ। ਜ਼ਿਲ੍ਹਾ ਪੱਧਰ ਦੀਆਂ ਨਿਯੁਕਤੀਆਂ ਦੇ ਨਾਲ ਬਲਾਕ ਪੱਧਰੀ ਢਾਂਚੇ ਦਾ ਵਿਸਥਾਰ ਕਰਦਿਆਂ ਸ਼੍ਰੀ ਮੁਕਤਸਰ ਸਾਹਿਬ ਬਲਾਕ ਦੇ ਪ੍ਰਧਾਨ ਵਜੋਂ ਅਵਤਾਰ ਸਿੰਘ ਔਲਖ਼ ਪਿੰਡ ਰੁਪਾਣਾ, ਬਲਾਕ ਗਿੱਦੜਬਾਹਾ ਦੇ ਪ੍ਰਧਾਨ ਵਜੋਂ ਜਗਦੇਵ ਸਿੰਘ ਗਿੱਦੜਬਾਹਾ, ਬਲਾਕ ਗਿੱਦੜਬਾਹਾ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਦੋਦਾ, ਜ਼ੋਨ ਦੋਦਾ ਦੇ ਪ੍ਰਧਾਨ ਵਜੋਂ ਅੰਗਰੇਜ਼ ਸਿੰਘ ਦੋਦਾ ਨੂੰ ਅਹਿਮ ਜਿੰਮੇਵਾਰੀਆਂ ਸੌਂਪੀਆਂ ਗਈਆਂ। ਕਿਸਾਨ ਆਗੂਆਂ ਨੂੰ ਜਿੰਮੇਵਾਰੀ ਵੰਡਣ ਉਪਰੰਤ ਬੀਕੇਯੂ ਮਾਲਵਾ (ਹੀਰਕੇ) ਦੇ ਸੂਬਾ ਪ੍ਰਧਾਨ ਨੇ ਆਖਿਆ ਕਿ ਕਿਸਾਨੀਂ ਕਰਜ਼ਿਆਂ ਦਾ ਭਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਦੇ ਨਤੀਜੇ ਵਜੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਕਿਤੇ ਰੁਕਣ-ਘਟਣ ਦਾ ਨਾਮ ਨਹੀਂ ਲੈ ਰਹੇ। ਸੂਬਾ ਪ੍ਰਧਾਨ ਨੇ ਆਖਿਆ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਸੰਭਾਵੀ ਤੌਰ ਤੇ ਹੋਣ ਵਾਲੇ ਖ਼ਰਾਬ ਮੌਸਮ ਦੀਆਂ ਲਗਾਤਾਰ ਆ ਰਹੀਆਂ ਚੇਤਾਵਨੀਆਂ ਨੂੰ ਸਮਝਦੇ ਹੋਏ ਸਰਕਾਰ ਅਨਾਜ ਮੰਡੀਆਂ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲ ਕੇ ਲਿਆਂਦੀ ਹੋਈ ਫ਼ਸਲ ਮੀਂਹ, ਹਨੇਰੀ, ਝੱਖੜ ਆਦਿ ਦੇ ਦੌਰਾਨ ਮਹਿਫੂਜ਼ ਰਹਿ ਸਕੇ। ਉਹਨਾਂ ਆਖਿਆ ਕਿ ਕਿਸਾਨੀ ਹਿੱਤਾਂ ਨਾਲ ਜੁੜੇ ਮਾਮਲਿਆਂ ਵਿੱਚ ਜੇਕਰ ਸਰਕਾਰ ਯੋਗ ਕਾਰਵਾਈ ਨਹੀਂ ਕਰਦੀ ਤਾਂ ਆਉਂਦੇ ਦਿਨਾਂ ਵਿੱਚ ਉਹ ਸਬੰਧਿਤ ਮੰਤਰੀਆਂ ਦਾ ਘਿਰਾਓ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *