ਲੁਧਿਆਣਾ ਵਿਖੇ ਬੁੱਢਾ ਨਾਲਾ ਬੰਦ ਕਰਨ ਜਾਂਦੇ ਬਾਂਮ ਦੇ ਲੋਕ ਪੁਲਿਸ ਨੇ ਰੋਕੇ

Spread the love

ਲੁਧਿਆਣਾ ਵਿਖੇ ਬੁੱਢਾ ਨਾਲਾ ਬੰਦ ਕਰਨ ਜਾਂਦੇ ਬਾਂਮ ਦੇ ਲੋਕ ਪੁਲਿਸ ਨੇ ਰੋਕੇ

ਪੰਨੀ ਵਾਲਾ ਫੱਤਾ, 3 ਦਸੰਬਰ ( ਬਲਕਰਨ ਜਟਾਣਾ ) ਲੱਖਾ ਸਿਧਾਣਾ ਅਤੇ ਅਮਿਤੋਜ ਮਾਨ ਦੇ ਸੱਦੇ ਤੇ ਅੱਜ ਮਲੋਟ ਬਲਾਕ ਦੇ ਪਿੰਡ ਬਾਂਮ ਵਿਖੇ ਵੱਡੀ ਗਿਣਤੀ ਵਿੱਚ ਲੁਧਿਆਣਾ ਜਾ ਰਹੇ ਲੋਕਾਂ ਨੂੰ ਮਲੋਟ ਪੁਲਿਸ ਨੇ ਬਾਂਮ ਸ਼ੇਰੇ ਵਾਲਾ ਵਿਚਕਾਰ ਰੋਕ ਲਿਆ ਅਤੇ ਲੁਧਿਆਣਾ ਵਿਖੇ ਨਹੀਂ ਜਾਣ ਦਿੱਤਾ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਤਾਂ ਚੰਗੇ ਕੰਮ ਵਾਸਤੇ ਹੀ ਜਾ ਰਹੇ ਹਾਂ ਜਿਸ ਪਾਣੀ ਨਾਲ ਸਾਰਾ ਪੰਜਾਬ ਬਿਮਾਰੀਆਂ ਦੀ ਭੇਂਟ ਚੜ੍ਹ ਰਿਹਾ ਹੈ ਅਤੇ ਇਹ ਗੰਦਾ ਪਾਣੀ ਮੌਤ ਨੂੰ ਸੱਦਾ ਦੇ ਰਿਹਾ ਹੈ। ਪਰ ਪੁਲਿਸ ਦਾ ਕਹਿਣਾ ਸੀ ਕਿ ਅਸੀਂ ਤਾਂ ਅਫਸਰਾਂ ਦਾ ਹੁਕਮ ਮੰਨ ਕੇ ਤੁਹਾਨੂੰ ਰੋਕਿਆ ਹੈ ਇਸ ਲਈ ਤੁਸੀਂ ਅੱਗੇ ਨਹੀਂ ਜਾ ਸਕਦੇ ਲੋਕਾਂ ਨੇ ਸੜਕ ਉੱਤੇ ਦਰੀਆਂ ਵਿਛਾ ਕੇ ਰੋਸ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਰੱਜ ਕੇ ਭੜਾਸ ਕੱਢੀ। ਕਾਫੀ ਗਰਮਾ ਗਰਮੀ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਰੋਕੀ ਰੱਖਿਆ ਪਿੰਡ ਦੇ ਸੂਝਵਾਨ ਆਗੂ ਲਵਲੀ ਮਾਨ ਨੇ ਦੱਸਿਆ ਕਿ ਸਰਕਾਰ ਕਾਰਪੋਰੇਟ ਘਰਾਣਿਆ ਦੀ ਮਦਦ ਕਰ ਰਹੀ ਹੈ ਅਤੇ ਲੋਕਾਂ ਨੂੰ ਜਹਿਰ ਪਿਲਾ

Samsung F54

ਰਹੀ ਹੈ ਉਹਨਾਂ ਕਿਹਾ ਕਿ ਜਿਵੇਂ ਹੀ ਅਗਲੀ ਕਾਲ ਆਵੇਗੀ ਅਸੀਂ ਉਸੇ ਤਰ੍ਹਾਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਕਾਫੀ ਜੱਦੋਜਹਿਦ ਅਤੇ ਕਾਫੀ ਸਮਾਂ ਧਰਨਾ ਲਗਾਉਣ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕ ਲਿਆ ਅਤੇ ਅਗਲੇ ਹੁਕਮਾਂ ਦੀ ਉਡੀਕ ਕਰਨ ਲੱਗੇ।

More News

Youtube

Facebook

Whatsapp

Home

 

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *