ਵਿਧਵਾ ਮਹਿਲਾ ਲਈ ਬਣਾਇਆ ਨਵਾਂ ਘਰ, ਡੇਰਾ ਸੱਚਾ ਸੌਦਾ ਨੇ ਦਿਖਾਈ ਮਾਨਵਤਾ ਦੀ ਮਿਸਾਲ*

Spread the love
ਭੀਖੀ, 10 ਅਪ੍ਰੈਲ ( ਕਮਲ ਜਿੰਦਲ ):  ਡੇਰਾ ਸੱਚਾ ਸੌਦਾ ਦੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਬਲਾਕ ਭੀਖੀ ਦੀ ਸਾਧ ਸੰਗਤ ਨੇ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਗੁਰੂ ਜੀ ਦੇ ਬਚਨਾਂ ‘ਤੇ ਚਲਦਿਆਂ ਸਾਧ ਸੰਗਤ ਵੱਲੋਂ ਪਿੰਡ ਖੀਵਾ ਦਿਆਲੂ ਦੀ ਵਿਧਵਾ ਭੈਣ ਵੀਰਪਾਲ ਕੌਰ (ਪਤਨੀ ਸਵਰਗਵਾਸੀ ਜਗਜੀਤ ਸਿੰਘ), ਜਿਨ੍ਹਾਂ ਦੇ ਤਿੰਨ ਬੱਚੇ ਅਜੇ ਨਿੱਕੀ ਉਮਰ ਦੇ ਹਨ, ਲਈ ਨਵਾਂ ਮਕਾਨ ਤਿਆਰ ਕਰਵਾ ਕੇ ਦਿੱਤਾ ਗਿਆ। ਇਸ ਮਕਾਨ ਵਿੱਚ ਦੋ ਕਮਰੇ, ਇੱਕ ਰਸੋਈ ਅਤੇ ਚਾਰਦਿਵਾਰੀ ਬਣਾਈ ਗਈ ਹੈ, ਜਿਸ ਨਾਲ ਪਰਿਵਾਰ ਨੂੰ ਰਹਿਣ ਲਈ ਸੁਖਦਾਈ ਸਹੂਲਤ ਪ੍ਰਾਪਤ ਹੋਈ ਹੈ। ਇਹ ਸੇਵਾ ਸੱਚੇ ਨਮਰ ਸੇਵਾਦਾਰ ਡਾ. ਗੁਰਪ੍ਰੀਤ ਇੰਸਾਂ, ਜਗਦੇਵ ਇੰਸਾਂ, ਪਿੰਡ ਦੀ ਸੱਚੀ ਪ੍ਰੇਮੀ ਕਮੇਟੀ ਦੇ ਮੈਂਬਰ ਕਰਮਜੀਤ ਇੰਸਾਂ, ਅਜੇਬ ਸਿੰਘ ਇੰਸਾਂ, ਬਲਾਕ ਪ੍ਰੇਮੀ ਕਮੇਟੀ ਦੇ ਲੱਖਾਂ ਸਿੰਘ ਇੰਸਾਂ ਅਤੇ ਭੀਖੀ ਬਲਾਕ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਸੰਪੰਨ ਹੋਈ। ਇਸ ਮੌਕੇ ਸੱਚੇ ਨਮਰ ਸੇਵਾਦਾਰ ਗੁਰਪ੍ਰੀਤ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਪ੍ਰੇਰਿਤ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸਾਧ ਸੰਗਤ ਵੱਲੋਂ ਹਮੇਸ਼ਾ ਵੱਧ ਚੜ੍ਹ ਕੇ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰਹਿਣਗੇ। ਇਸ ਉਪਰਾਲੇ ਨੂੰ ਇਲਾਕੇ ਵਿੱਚ ਵੱਡੀ ਸਰਾਹਨਾ ਮਿਲ ਰਹੀ ਹੈ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *