ਸ਼ਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਦਾ ਪਾਵਨ ਜਨਮ ਦਿਹਾੜਾ ਗੁ:ਦਮਦਮਾ ਸਾਹਿਬ ਵਿਖੇ ਸ਼ਰਧਾਪੂਰਵਕ ਮਨਾਇਆ ਗਿਆ

Spread the love
ਸ਼੍ਰੀ ਅਨੰਦਪੁਰ ਸਾਹਿਬ, 14 ਦਸੰਬਰ (ਕੰਵਲ ਜੋਤ ਸਿੰਘ) ਸਾਹਿਬ-ਏ-ਕਮਾਲ,ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਤੇ ਮਾਤਾ ਅਜੀਤ ਕੋਰ ਜੀ ਦੇ ਲਖਤੇ ਜਿਗਰ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਛਤਰ ਛਾਇਆ ਹੇਠ ਸ਼ਰਧਾ ਤੇ ਸਤਿਕਾਰ ਸਹਿਤ ਗੁ:ਦਮਦਮਾ ਸਾਹਿਬ ਵਿਖੇ ਮਨਾਇਆ ਗਿਆ।ਅੱਜ ਸਵੇਰੇ ਪਰਸੋਂ ਰੋਜ ਤੋਂ ਅਰੰਭ ਇਲਾਹੀ ਗੁਰਬਾਣੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰਮਤਿ ਸਮਾਗਮ ਕਰਵਾਏ ਗਏ ਜਿਨਾਂ ਵਿੱਚ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਨੇ ‘ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਅੋਰ ਦੂਜਾ ਕੋਨ ਧਿਆਈਐ’, ‘ਤੁਮ ਹੋ ਸਭ ਰਾਜਨ ਕੇ ਰਾਜਾ,ਆਪੇ ਆਪ ਗਰੀਬ ਨਿਵਾਜਾ ਆਦਿ ਗੁਰਬਾਣੀ ਸ਼ਬਦਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਤਖਤ ਸ਼੍ਰੀ ਕੇਸਗੜ ਸਾਹਿਬ ਦੇ ਸਤਿਕਾਰਯੋਗ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਦੇ ਦੇਸ਼ਾਂ ਵਿਦੇਸ਼ਾਂ ਚ’ ਵਸਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਛੋਟੇ ਸਾਹਿਬਜਾਦੇ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਿਆਂ ਕਿਹਾ ਕਿ ਸਿੱਖੀ ਸਿਦਕ ਨਿਭਾਉਣ ਤੇ ਧਰਮ ਦੀ ਰੱਖਿਆ ਲਈ ਬਾਬਾ ਫਤਿਹ ਸਿੰਘ ਜੀ ਵੱਲੋਂ ਦਿੱਤੀ ਲਾਸਾਨੀ ਸ਼ਹਾਦਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ।ਉਨਾਂ ਦੱਸਿਆ ਕਿ ਮਹਿਜ ਇੱਕ ਸਾਲ ਦੀ ਉਮਰ ਵਿੱਚ ਹੀ ਜਦੋਂ ਮਾਤਾ ਅਜੀਤ ਕੋਰ ਜੀ ਗੁਰਪੁਰੀ ਪਿਆਨਾ ਕਰ ਗਏ ਤਾਂ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਦੀ ਦੇਖਭਾਲ ਤੇ ਪਾਲਣ ਪੋਸ਼ਣ ਦਾਦੀ ਮਾਤਾ ਗੁਜਰੀ ਜੀ ਨੇ ਹੀ ਕੀਤੀ।ਉਨਾਂ ਦੱਸਿਆ ਕਿ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਕੇ ਰੱਖ ਦੇਣ ਵਾਲਾ ਘੋਰ ਪਾਪ ਸੀ।ਉਨਾਂ ਦੱਸਿਆ ਕਿ ਜਿੱਥੇ ਇੱਕ ਪਾਸੇ ਇਹ ਸ਼ਹਾਦਤ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ ਉੱਥੇ ਦੂਜੇ ਪਾਸੇ ਸਾਹਿਬਜਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਨਾਲ ਜੁਲਮ ਤੇ ਤਸ਼ੱਦਦ ਵਿਰੁੱਧ ਧਾਰਮਿਕ ਸੁਤੰਤਰਤਾ ਲਈ ਡੱਟ ਕੇ
ਮੁਕਾਬਲਾ ਕਰਨ ਦੀ ਸ਼ਿਖਰ ਨੂੰ ਵੀ ਪ੍ਰਗਟ ਕਰਦੀ ਹੈ।ਉਨਾਂ ਸਿੱਖ ਨੋਜੁਆਨ ਪੀੜੀ ਨੂੰ ਅਪੀਲ ਕਰਦਿਆਂ ਕਿਹਾ ਕਿ ਨਿੱਕੀਆਂ ਜਿੰਦਾ ਵੱਡੇ ਸਾਕੇ ਤੋਂ ਸਿੱਖਿਆ ਲੈਂਦੇ ਹੋਏ ਗੁਰੁ ਦੇ ਲੜ ਲੱਗ ਕੇ ਅੰਮ੍ਰਿਤਧਾਰੀ ਬਣੋ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੋ।ਇਸ ਮੋਕੇ ਮੈਨੇਜਰ ਮਲਕੀਤ ਸਿੰਘ,ਐਡ:ਹਰਦੇਵ ਸਿੰਘ ਮੀਤ ਮੈਨੇਜਰ,ਗ੍ਰੰਥੀ ਬਖਸ਼ੀਸ਼ ਸਿੰਘ,ਠੇਕੇਦਾਰ ਸੁਰਜੀਤ ਸਿੰਘ ਤੇ ਹੋਰ ਮੋਜੂਦ ਸਨ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *