ਸਰਕਾਰ ਕਿਸਾਨਾਂ ਦੀਆਂ ਮੰਗਾਂ ਜਲਦ ਪੂਰੀਆਂ ਕਰੇ : ਸੁਰਜੀਤ ਸਿੰਘ ਬਰਾੜ 

Spread the love

 ਕਿਸਾਨ/ਮਜ਼ਦੂਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿਚ ਖੜਨ, ਕਿਉਂਕਿ ਉਹ ਸਮੁੱਚੇ ਪੰਜਾਬ ਦੀ ਲੜਾਈ ਲੜ ਰਹੇ ਹਨ : ਸੁਰਜੀਤ ਸਿੰਘ ਬਰਾੜ

ਜੈਤੋ,18 ਦਸੰਬਰ ( ਮਨਜੀਤ ਸਿੰਘ ਢੱਲਾ ) -ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨ ਆਗੂ ਭਾਈ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਖਾਤਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੁਰੰਤ ਪੂਰੀਆਂ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਤੇ ਕਿਸਾਨ ਆਗੂ ਸੁਰਜੀਤ ਸਿੰਘ ਬਰਾੜ ਕੋਠੇ ਸੰਤਾ ਸਿੰਘ ਵਾਲੇ ਨੇ ਕੀਤਾ । ਉਨ੍ਹਾਂ ਕਿਹਾ ਕਿ ਭਾਈ ਜਗਜੀਤ ਸਿੰਘ ਡੱਲੇਵਾਲ ਪਿਛਲੇ 23 ਦਿਨਾਂ ਤੋਂ ਕਿਸਾਨਾਂ ਦੀ ਖਾਤਰ ਐੱਮਐੱਸਪੀ ਲਾਗੂ ਕਰਵਾਉਣ ਲਈ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਡੱਲੇਵਾਲ ਦੀ ਸਿਹਤ ਦਿਨੋ ਦਿਨ ਖਰਾਬ ਹੋ ਰਹੀ ਹੈ, ਭਾਰ ਘੱਟ ਰਿਹਾ ਹੈ। ਪਰ ਹੈਰਾਨੀ ਦੀ ਗੱਲ ਹੈ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਸਰਕਾਰ ਨੇ ਜਾਂ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਐੱਮਐੱਲਏ ਡੱਲੇਵਾਲ ਕੋਲ ਨਹੀਂ ਪਹੁੰਚਿਆ, ਜਦੋਂ ਕਿ ਪੰਜਾਬ ਦਾ ਕਿਸਾਨ ਸਾਰੇ ਦੇਸ਼ ਦਾ ਅੰਨਦਾਤਾ ਹੈ ,ਸਬਜੀਆਂ, ਦਾਲਾਂ, ਦੁੱਧ ਨਾਲ ਢਿੱਡ ਭਰ ਰਿਹਾ ਹੈ, ਕਿਸਾਨ ਆਪ ਬੇਹੱਦ ਕਰਜਾਈ ਹੈ। ਪਰ ਫਿਰ ਵੀ ਖੇਤੀਬਾੜੀ ਧੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਤਾਂ ਲੋਕਾਂ ਦੇ ਭਾਰੀ ਦਬਾਅ ਹੇਠ ਵਾਪਸ ਲੈ ਲਏ। ਪਰ ਅੱਜ ਤੱਕ ਐੱਮਐੱਸਪੀ ਦੇ ਉੱਪਰ ਕੋਈ ਵੀ ਲਿਖਤੀ ਗਰੰਟੀ ਨਹੀਂ ਦਿੱਤੀ, ਇਸ ਵਾਰ ਝੋਨੇ ਦੀ ਫਸਲ ਵਿਚ ਕਿਸਾਨਾਂ ਦੀ ਦਿਨੇ ਮੰਡੀਆਂ ਦੇ ਵਿਚ ਲੁੱਟ ਕੀਤੀ ਗਈ, ਜਦੋਂ ਕਿਸਾਨ ਪੰਜ ਤੋਂ ਸੱਤ ਬੋਰੀਆਂ ਮੁਫਤ ਆੜਤੀਆਂ ਜਾਂ ਸੈਲਰ ਮਾਲਕਾਂ ਨੂੰ ਦਿੰਦਾ ਸੀ ਤਾਂ ਸਰਕਾਰੀ ਅਧਿਕਾਰੀ ਉਸ ਦਾ ਝੋਨਾ ਲਿਖ ਲੈਂਦੇ ਸੀ। ਨਹੀਂ ਤਾਂ ਉਨ੍ਹਾਂ ਨੂੰ ਮੰਡੀਆਂ ਵਿਚ ਰੋਲਿਆ ਜਾਂਦਾ ਸੀ, ਕੋਈ ਵੀ ਆਗੂ ਕਿਸਾਨਾਂ ਦੀ ਲੁੱਟ ਹੁੰਦੀ ਵੇਖ ਕੇ ਨਹੀਂ ਬੋਲਿਆ। ਅੱਜ ਫਿਰ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਭੁੱਖ ਹੜਤਾਲ ਰੇਲਵੇ ਟ੍ਰੈਕ ਤੇ ਬੈਠੇ ਹਨ । ਉਨ੍ਹਾਂ ਕਿਹਾ ਕਿ ਭਾਈ ਜਗਜੀਤ ਸਿੰਘ ਡੱਲੇਵਾਲ ਦੀ

ਪੂਰਨ ਹਮਾਇਤ ਕਰਦੇ ਹਾਂ, ਸਮੁੱਚੇ ਪੰਜਾਬੀਆਂ ਨੂੰ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਰੇ ਇਕੱਤਰ ਹੋ ਕੇ ਭਾਈ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿਚ ਖੜਨ, ਕਿਉਂਕਿ ਉਹ ਸਮੁੱਚੇ ਪੰਜਾਬ ਦੀ ਲੜਾਈ ਲੜ ਰਹੇ ਹਨ, ਸਮੁੱਚੀ ਕਿਸਾਨੀ ਦੀ ਲੜਾਈ ਲੜ ਰਹੇ ਹਨ, ਨਾਲ ਹੀ ਅਸੀਂ ਪੰਜਾਬੀਆਂ ਨੂੰ ਤੇ ਪੰਥਕ ਆਗੂਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਕੱਤਰ ਹੋ ਕੇ ਪੰਜਾਬ ਵਿਚ ਲੋਕ ਪੱਖੀ ਸਰਕਾਰ 2027 ਵਿਚ ਬਣਾਉਣ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *