ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜਾਂਵਾਲੀ ਵਿਖੇ ਸਿੱਖਿਆਂ ਨਤੀਜੇ ਰਹੇ ਸ਼ਾਨਦਾਰ 

Spread the love
ਪੱਟੀ ਸਦੀਕ, 29 ਮਾਰਚ (ਬਲਕਰਨ ਸਿੰਘ ਮਸ਼ਾਲ)- ਪੰਜਾਬ ਬੋਰਡ ਸਿੱਖਿਆਂ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜਾਂ ਵਾਲੀ ਵਿਖੇ ਜ਼ਿਲ੍ਹਾ ਸਿੱਖਿਆਂ ਅਫ਼ਸਰ ਸ਼੍ਰੀ ਸਤੀਸ਼ ਕੁਮਾਰ  ਅਤੇ ਬਲਾਕ ਸਿੱਖਿਆਂ ਅਫ਼ਸਰ ਸ੍ਰੀ ਸਤੀਸ਼ ਮਿਗਲਾਨੀ ਦੀ ਸੁਚੱਜੀ ਰਹਿਨੁਮਾਈ ਹੇਠ ਮਾਪੇ ਅਧਿਆਪਕ ਮਿਲਣੀ ਬੜੀ ਸ਼ਾਨੋ ਸ਼ੌਕਤ ਅਤੇ ਸਫ਼ਲਤਾਪੂਰਵਕ ਰਹੀ। ਇਸ ਵਿੱਚ ਬੱਚਿਆਂ ਨੂੰ ਰਿਜ਼ਲਟ ਦੱਸਿਆਂ ਗਿਆ ਅਤੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਸਾਰੇ ਬੱਚਿਆਂ ਨੂੰ ਟਰਾਫੀਆਂ ਦਿੱਤੀਆਂ ਗਈਆਂ। ਇਸ ਮੀਟਿੰਗ ਵਿੱਚ ਐਸਐਮਸੀ ਦੇ ਅਹੁਦੇਦਾਰ ਸਾਹਿਬਾਨ ਸਮੂਹ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਸੱਜਣ ਬੱਚਿਆਂ ਦੇ ਮਾਪੇ ਅਤੇ ਸਮੂਹ ਸਟਾਫ਼ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਪਿੰਡ ਦੇ ਸਰਪੰਚ ਸ਼੍ਰੀ ਦੇਸ਼ਰਾਜ ਵੱਲੋਂ ਸਕੂਲ ਨੂੰ ਇੱਕ R.O ਦਿੱਤਾ ਗਿਆ ਅਤੇ 2100 ਨਗਦ ਦਿੱਤਾ ਗਿਆ। ਇਸ ਤੋਂ ਇਲਾਵਾ ਸ੍ਰੀ ਸੁਖਚੈਨ ਸਿੰਘ ਫੌਜੀ ਅਤੇ ਪੰਚਾਇਤ ਮੈਂਬਰ ਜਗਦੀਸ਼ ਸਿੰਘ ਅਤੇ ਐਸਐਮਸੀ ਮੈਂਬਰ ਰਮਨਦੀਪ ਕੌਰ ਨੇ 1100/1100 ਰੁਪਏ ਸਕੂਲ ਨੂੰ ਦਾਨ ਦਿੱਤੇ।
ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਐਸਐਮਸੀ ਅਹੁਦੇਦਾਰਾਂ ਨੇ ਸਕੂਲ ਦੀ ਸੁੰਦਰਤਾ ਪੜ੍ਹਾਈ ਅਤੇ ਸਫ਼ਾਈ ਨੂੰ ਵੇਖਦੇ ਹੋਏ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ ਅਤੇ ਹਰੇਕ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿੱਤਾ।
ਸੈਂਟਰ ਹੈਡ ਟੀਚਰ ਸ੍ਰੀ ਮੰਗਲ ਸਿੰਘ ਨੇ ਸਾਰੇ ਹੀ ਆਏ ਬੱਚਿਆਂ ਦੇ ਮਾਪੇ ਅਤੇ ਪਤਵੰਤ ਤੇ ਸੱਜਣਾਂ ਦਾ ਸਟਾਫ਼ ਵੱਲੋਂ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਦੱਸਿਆਂ ਅਤੇ ਬੇਨਤੀ ਕੀਤੀ ਕਿ ਆਪਣੇ ਨੰਨੇ ਮੁੰਨੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਾਉਣ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਣ । ਇਸ ਤੋਂ ਇਲਾਵਾ ਸਾਰੇ ਹੀ ਆਏ ਹੋਏ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਸਮੂਹ ਪੰਚਾਇਤ ਅਤੇ ਐਸਐਮਸੀ ਮੈਂਬਰ ਸਾਹਿਬਾਨਾਂ ਨੂੰ ਚਾਹ ਪਾਣੀ ਅਤੇ ਰਿਫਰੈਸ਼ਮੈਂਟ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *