ਸਹੋਦਿਆ ਬਾਸਕਿਟਬਾਲ ਪ੍ਰਤੀਯੋਗਤਾ ‘ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ

Spread the love
 ਕਪੂਰਥਲਾ, 10 ਨਵੰਬਰ ( ਕੌੜਾ ) – ਰੇਲ ਕੋਚ ਫੈਕਟਰੀ ਸਾਹਮਣੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਸਹੋਦਿਆ ਬਾਸਕਿਟਬਾਲ ਅੰਡਰ 14 ਅਤੇ ਅੰਡਰ 17 ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ ਅਤੇ ਕ੍ਰਮਵਾਰ ਪਹਿਲਾ ਅਤੇ ਤੀਜਾ ਸਥਾਨ ਹਾਸਿਲ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਨੇ ਦੱਸਿਆ ਕਿ ਕਪੂਰਥਲਾ ਦੇ ਨਿਊ ਈਰਾ ਪਬਲਿਕ ਸਕੂਲ ਵਿਖੇ ਸਹੋਦਿਆ ਅੰਤਰ ਸਕੂਲ ਬਾਸਕਿਟਬਾਲ ਅੰਡਰ 14 ਅਤੇ ਅੰਡਰ 17 ਲੜਕੀਆਂ ਦੀ ਪ੍ਰਤਿਯੋਗਿਤਾ ਕਰਵਾਈ ਗਈ। ਜਿਸ ਵਿੱਚ ਇਲਾਕੇ ਦੇ 15 ਸਕੂਲਾਂ ਨੇ ਹਿੱਸਾ ਲਿਆ । ਪ੍ਰਤਿਯੋਗਿਤਾ ਵਿੱਚ ਸ਼ਿਰਕਤ ਕਰਦਿਆਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੀਆਂ ਵਿਦਿਆਰਥਣਾਂ ਨੇ ਕੋਚ ਰੇਨੂ ਬਾਲਾ ਅਤੇ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ । ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਅੰਡਰ 14 ਲੜਕੀਆਂ ਨੇ ਪਹਿਲਾ ਅਤੇ ਅੰਡਰ 17 ਲੜਕੀਆਂ ਨੇ ਤੀਜਾ ਸਥਾਨ ਹਾਸਲ ਕਰਕੇ ਅਦਾਰੇ ਦਾ ਨਾਮ ਰੋਸ਼ਨ ਕੀਤਾ । ਸਕੂਲ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਨੇ ਜੇਤੂ ਵਿਦਿਆਰਥੀਆਂ, ਕੋਚ ਅਤੇ ਸਟਾਫ ਨੂੰ ਇਸ ਉਪਲਬਧੀ ‘ਤੇ ਵਧਾਈ ਦਿੱਤੀ ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *