ਸੂਬੇਦਾਰ ਰੋਸ਼ਨ ਲਾਲ ਵੱਲੋਂ ਸਰਕਾਰੀ ਸਕੂਲ ਵਿੱਚ ਸਜਾਵਟੀ ਬੂਟੇ ਲਗਾ ਕੇ ਮਨਾਇਆ ਗਿਆ ਬੱਚੀ ਦਾ ਜਨਮ ਦਿਨ

Spread the love

 ਨੂਰਪੁਰ ਬੇਦੀ, 19 ਦਸੰਬਰ ( ਦਲਜੀਤ ਚਨੌਲੀ  ) ਭਾਰਤੀ ਫੌਜ ਵਿੱਚ ਸੇਵਾ ਦੇ ਚੁੱਕੇ ਸੂਬੇਦਾਰ ਰੋਸ਼ਨ ਲਾਲ ਵੱਲੋਂ ਅੱਜ ਆਪਣੀ ਬੇਟੀ ਰਜਨੀ ਦੇਵੀ ਦਾ ਜਨਮ ਦਿਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਾਊਪੁਰ ਬੜੀਵਾਲ ਵਿਖੇ ਵੱਖ ਵੱਖ ਪ੍ਰਕਾਰ ਦੇ ਸੁੰਦਰ ਸਜਾਵਟੀ ਬੂਟੇ ਲਗਾ ਕੇ ਅਨੋਖੇ ਤਰੀਕੇ ਨਾਲ ਮਨਾਇਆ ਗਿਆ। ਸੂਬੇਦਾਰ ਰੋਸ਼ਨ ਲਾਲ ਨੇ ਗੱਲਬਾਤ ਕਰਦਿਆਂ ਕਿਹਾ ਉਨਾਂ ਦੀ ਬੇਟੀ ਰਜਨੀ ਦੇਵੀ ਇਸ ਵਕਤ ਜੀ ਐਨ ਐਮ ਦਾ ਕੋਰਸ ਕਰ ਰਹੀ ਹੈ। ਤੇ ਉਸਨੇ ਆਪਣੀ ਬਾਰਵੀਂ ਤੱਕ ਦੀ ਵਿਦਿਆ ਸਰਕਾਰੀ ਕੰਨਿਆ ਸਕੂਲ ਨੂਰਪੁਰ ਬੇਦੀ ਤੋਂ ਪ੍ਰਾਪਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਅਕ ਢਾਂਚੇ ਨੂੰ ਪ੍ਰਫੁੱਲਿਤ ਕਰਨ ਦੇ ਲਈ ਆਪਣੀ ਨੇਕ ਕਮਾਈ ਵਿੱਚੋਂ ਇੱਕ ਹਿੱਸਾ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਲਗਾਉਣਾ ਚਾਹੀਦਾ ਹੈ। ਇਸ ਮੌਕੇ ਉੱਥੇ ਮੈਡਮ ਨਵਜੋਤ ਕੌਰ,ਸਰਬਜੀਤ ਕੌਰ, ਸਰਪੰਚ ਜਸਵਿੰਦਰ ਸਿੰਘ, ਬੱਲ ਸਾਊ ਪੁਰੀਆ, ਪਵਨ ਸ਼ਰਮਾ, ਬਾਊ, ਮੈਡਮ ਰੇਨੂ, ਪ੍ਰੇਮ ਲਤਾ ਤੇ ਸਕੂਲ ਦਾ ਸਟਾਫ ਤੇ ਸਾਰੇ ਬੱਚੇ ਹਾਜ਼ਰ ਸਨ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *