ਹਾਈਕੋਰਟ ਦੇ ਚੀਫ ਜਸਟਿਸ ਨੂੰ ਮਿਲਿਆ ਪੰਜਾਬ ਦੇ ਵਕੀਲਾਂ ਦਾ ਵਫਦ

Spread the love
 ਲੀਗਲ ਏਡ ਡਿਫੈਂਸ ਕੌਂਸਿਲ ਅਤੇ ਐਕਸ਼ਨ ਪਲਾਨ ਨੀਤੀ ‘ਚ ਸੁਧਾਰ ਦੀ ਕੀਤੀ ਅਪੀਲ
ਫਗਵਾੜਾ 2 ਅਪ੍ਰੈਲ (    ਪ੍ਰੀਤੀ        ) ਪੰਜਾਬ ਦੇ ਵਕੀਲਾਂ ਦਾ ਇੱਕ ਵਫਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੂੰ ਮਿਲਿਆ। ਇਸ ਪ੍ਰਤੀਨਿਧ ਮੰਡਲ ਵਿੱਚ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਸ.ਐਸ. ਸਿੱਧੂ, ਲੁਧਿਆਣਾ ਤੋਂ ਪ੍ਰਧਾਨ ਵਿਪਨ ਸਾਗਰ, ਫਤਿਹਗੜ੍ਹ ਸਾਹਿਬ ਤੋਂ ਬਾਰ ਪ੍ਰਧਾਨ ਗਗਨਦੀਪ ਸਿੰਘ ਵਿਰਕ, ਸੁਨਾਮ ਤੋਂ ਕਰੁਣਵੀਰ ਵਸ਼ਿਸ਼ਟ ਅਤੇ ਫਗਵਾੜਾ ਬਾਰ ਐਸੋਸੀਏਸ਼ਨ ਦੇ ਉਪ-ਪ੍ਰਧਾਨ ਐਡਵੋਕੇਟ ਰੋਹਿਤ ਸ਼ਰਮਾ ਉਚੇਰੇ ਤੌਰ ਤੇ ਸ਼ਾਮਲਸਨ। ਵਕੀਲਾਂ ਨੇ ਚੀਫ ਜਸਟਿਸ ਸ਼ੀਲ ਨਾਗੂ ਦੇ ਸਾਹਮਣੇ ਵਕਾਲਤ ਪੇਸ਼ੇ ਨਾਲ ਸੰਬੰਧਿਤ ਆ ਰਹੀਆਂ ਮੁਸ਼ਕਲਾਂ ਰੱਖੀਆਂ ਅਤੇ ਖ਼ਾਸ ਤੌਰ ‘ਤੇ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਲਈ ਬਣਾਈ ਗਈ ਐਕਸ਼ਨ ਪਲਾਨ ਨੀਤੀ ਵਿੱਚ ਮੌਜੂਦ ਖਾਮੀਆਂ ਵੱਲ ਧਿਆਨ ਦਿਵਾਇਆ। ਵਕੀਲਾਂ ਨੇ ਦੱਸਿਆ ਕਿ ਮੌਜੂਦਾ ਨਿਯਮਾਵਲੀ ਹੇਠਲੀਆਂ ਅਦਾਲਤਾਂ ਦੇ ਜੱਜਾਂ ‘ਤੇ ਦਬਾਅ ਬਣਾਉਂਦੀ ਹੈ, ਜਿਸ ਕਾਰਨ ਕਈ ਵਾਰ ਨਿਆਂਸੰਗਤ ਫੈਸਲਾ ਦੇਣ ਦੀ ਬਜਾਏ ਫਾਇਲਾਂ ਨੂੰ ਜਲਦੀ ਨਿਪਟਾਉਣ ਵੱਲ ਧਿਆਨ ਕੇਂਦਰਿਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਕੇਸਾਂ ਦੇ ਫੈਸਲੇ ਦੌਰਾਨ ਐਕਸ਼ਨ ਪਲਾਨ ਦੇ ਟਾਰਗੇਟ ਪੂਰੇ ਕਰਨ ਦੇ ਦਬਾਅ ਹੇਠ ਜਜਮੈਂਟ ਜਲਦਬਾਜ਼ੀ ਵਿੱਚ ਤਿਆਰ ਕਰ ਦਿੱਤੇ ਜਾਂਦੇ ਹਨ, ਜੋ ਪ੍ਰੋਸੀਜਰਲ ਕੋਡ ਦੇ ਅਨੁਕੂਲ ਨਹੀਂ ਹੁੰਦੇ, ਜੋ ਚਿੰਤਾ ਦਾ ਵਿਸ਼ਾ ਹੈ। ਫਗਵਾੜਾ ਬਾਰ ਐਸੋਸੀਏਸ਼ਨ ਦੇ ਉਪ-ਪ੍ਰਧਾਨ ਐਡਵੋਕੇਟ ਰੋਹਿਤ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੀਫ ਜਸਟਿਸ ਸ਼ੀਲ ਨਾਗੂ ਨੇ ਇਨ੍ਹਾਂ ਖਾਮੀਆਂ ਨਾਲ ਸਹਿਮਤੀ ਜਤਾਈ ਹੈ ਅਤੇ ਅਗਲੇ 15 ਤੋਂ 20 ਦਿਨਾਂ ਵਿੱਚ ਐਕਸ਼ਨ ਪਲਾਨ ਨੀਤੀ ਅਤੇ ਲੀਗਲ ਏਡ ਡਿਫੈਂਸ ਕੌਂਸਿਲ ਨੀਤੀ ਵਿੱਚ ਸੁਧਾਰ ਕਰਦੇ ਹੋਏ ਨਵੀਂ ਨੀਤੀ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ। ਵਫਦ ਵਿੱਚ ਐਡਵੋਕੇਟ ਰਾਜੀਵ ਮਿੱਤਲ, ਪਰਮਿੰਦਰ ਸਿੰਘ ਸੰਧੂ, ਗੁਰਪ੍ਰੀਤ ਚਾਹਲ, ਅੰਕਿਤ ਗੁਪਤਾ, ਵਰਦਾਨ ਗਰਗ, ਹਿਮਾਂਸ਼ੂ ਵਾਲੀਆ ਅਤੇ ਗੁਰਦਾਸ ਸਿੰਘ ਆਦਿ ਵੀ ਸ਼ਾਮਲ ਸਨ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *