ਹੈਲਥ ਫਾਰ ਆਲ ਸੁਸਾਇਟੀ ਨੇ ਸਿਵਲ ਹਸਪਤਾਲ ਦੇ ਟੀਬੀ ਮਰੀਜਾਂ ਨੂੰ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ ਵੰਡੀਆਂ

Spread the love

 ਮਨੁੱਖਤਾ ਦੀ ਸੇਵਾ ਹੀ ਅਸਲ ਪਰਉਪਕਾਰੀ ਕੰਮ ਹੈ – ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ

ਫ਼ਰੀਦਕੋਟ, 19 ਦਸੰਬਰ (ਵਿਪਨ ਮਿੱਤਲ) – ਫਰੀਦਕੋਟ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹੈਲਥ ਫਾਰ ਆਲ ਸੋਸਾਇਟੀ ਵਲੋਂ ਮਨੁੱਖਤਾ ਦੀ ਭਲਾਈ ਲਈ 20 ਟੀ ਬੀ ਦੇ ਮਰੀਜ਼ਾਂ ਨੂੰ ਪੋਸ਼ਟਿਕ ਖੂਰਾਕ ਦੀਆਂ ਕਿੱਟਾਂ ਵੰਡੀਆਂ ਗਈਆਂ।  ਜਾਣਕਾਰੀ ਦਿੰਦਿਆ ਸੰਸਥਾ ਦੇ ਜਨਰਲ ਸਕੱਤਰ ਵਿਜੇ ਸੂਰੀ ਨੇ ਦੱਸਿਆ ਕਿ ਹੈਲਥ ਫਾਰ ਆਲ ਸੁਸਾਇਟੀ ਜਰੂਰਤ ਅਨੁਸਾਰ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੀ ਹੈ । ਉਹਨਾਂ ਦੱਸਿਆ ਕਿ ਟੀਬੀ ਮਰੀਜਾਂ ਨੂੰ ਦਵਾਈ ਦੇ ਨਾਲ ਨਾਲ ਪੋਸ਼ਟਿਕ ਖੁਰਾਕ ਦੀ ਵੀ ਜਰੂਰਤ ਹੁੰਦੀ ਹੈ ਇਸ ਲਈ ਮਰੀਜਾਂ ਦੀ ਜਲਦੀ ਸਿਹਤਜਾਬੀ ਲਈ ਉਹਨਾਂ ਨੂੰ ਲੋੜੀਦੀ ਪੋਸ਼ਟਿਕ ਖੁਰਾਕ ਸੁਸਾਇਟੀ ਵੱਲੋਂ ਦਿੱਤੀ ਗਈ । ਇਸ ਮੌਕੇ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਡਾ ਵਰਿੰਦਰ ਕੁਮਾਰ ਸਹਾਇਕ ਸਿਵਲ ਸਰਜਨ ਡਾ ਵਿਸ਼ਵਦੀਪ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ ਡਾ ਲੀਨਾ ਚੋਪੜਾ ਭੱਲਾ ਜਿਲਾ ਟੀਬੀ ਅਫਸਰ ਡਾ ਪਰਮਜੀਤ ਸਿੰਘ ਬਰਾੜ ਐੱਸ ਐਮ ਓ ਸਿਵਲ ਹਸਪਤਾਲ ਫਰੀਦਕੋਟ ਵਿਸੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਉਹਨਾਂ ਹੈਲਥ ਫਾਰ ਆਲ ਸੁਸਾਇਟੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲੇ ਦੀ ਪ੍ਰਸੰਸ਼ਾ ਕੀਤੀ । ਉਹਨਾਂ ਕਿਹਾ ਕਿ ਸਾਨੂੰ ਲੋੜਵੰਦਾਂ ਦੀ ਮੱਦਦ ਕਰਦੇ ਰਹਿਣਾ ਚਾਹੀਦਾ ਹੈ । ਸਮਾਜ ਵਿੱਚ ਗੁਰਬਤ ਦੀ ਜਿੰਦਗੀ ਬਤੀਤ ਕਰ ਰਹੇ ਲੋਕਾਂ ਲਈ ਦਾਨੀ ਰੱਬ ਵਰਗਾ ਆਸਰਾ ਬਣ ਜਾਂਦੇ ਹਨ । ਮਨੁੱਖਤਾ ਦੀ ਸੇਵਾ ਹੀ ਅਸਲ ਪਰਉਪਕਾਰੀ ਕੰਮ ਹੈ । ਇਸ ਮੌਕੇ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਡਾ: ਵਿਸ਼ਵਦੀਪ ਗੋਇਲ ਨੇ ਦੱਸਿਆ  ਕਿ ਸੁਸਾਇਟੀ ਨੇ  ਸਿਵਲ ਹਸਪਤਾਲ ਵਿੱਚ ਲੋੜਵੰਦਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ  ਡਾਕਟਰਾਂ ਦੀ ਟੀਮ ਨੂੰ ਇੰਜੈਕਸ਼ਨ , ਅੱਖ ਵਿਭਾਗ  ਲਗਭਗ 200 ਸ਼ੀਸੀ ਸੌਂਪੀ ਅਤੇ ਆਪਣਾ ਘਰ ਆਸ਼ਰਮ ਵਿੱਚ ਰਹਿ ਰਹੇ ਲਵਾਰਸ ਵਿਅਕਤੀਆ ਲਈ ਕੈਲਸ਼ੀਅਮ

ਦੇ 1000 ਕੈਪਸੂਲ ਦੇ ਸਹਾਇਤਾ ਕੀਤੀ ।  ਉਹਨਾਂ ਕਿਹਾ ਕਿ ਲੋੜਵੰਦਾਂ ਬੁਜਰਗ, ਵਿਧਵਾ ਤੇ ਅੰਗਹੀਣਾਂ ਨੂੰ ਦੀਵਾਲੀ ਮੌਕੇ ਰਾਸ਼ਨ ਅਤੇ ਮਿਠਾਈ ਵੰਡ ਕੇ ਦੀਵਾਲੀ ਦੀਆਂ ਖੁਸ਼ੀਆ ਸਾਂਝੀਆਂ ਕੀਤੀਆ ਸਨ । ਡਾ: ਵਿਸ਼ਵਦੀਪ ਗੋਇਲ ਨੇ ਕਿਹਾ ਕਿ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਜਿੱਥੇ ਸਿਹਤ ਸੇਵਾਵਾਂ ਵਿੱਚ ਲੋੜਵੰਦਾਂ ਦੀ ਸਹਾਇਤਾ ਕਰਦੀ ਹੈ ਉੱਥੇ ਅਤਿ ਲੋੜਵੰਦਾਂ, ਬੁਜਰਗਾਂ ਤੇ  ਬੱਚਿਆਂ ਦੀ ਹਰ ਤਰਾਂ ਦੀ ਸਹਾਇਤਾ ਵਿੱਚ ਵੀ ਮੱਦਦ ਕਰਦੀ ਹੈ । ਇਸ ਮੌਕੇ ਡਾ ਰੁਪਿੰਦਰ ਕੌਰ, ਵਿਜੇ ਸੂਰੀ ਜਰਨਲ ਸਕੱਤਰ ਹੈਲਥ ਫਾਰ ਆਲ ਸੋਸਾਇਟੀ ਕਸ਼ਮੀਰ ਸਿੰਘ, ਬਲਦੇਵ ਰਾਜ ਗਰੋਵਰ, ਰਾਜੇਸ਼ ਮੋਂਗਾ, ਖੁਸ਼ਦੀਪ ਮੈਂਗੀ, ਸੋਹਣ ਸਿੰਘ, ਗੁਲਸ਼ਨ ਕੁਮਾਰ, ਨਵਦੀਪ ਸਿੰਘ  ਆਦਿ ਹਾਜਿਰ ਸਨ ।

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *