*ਅਣ-ਅਧਿਕਾਰਤ ਸਪੀਡ ਬਰੇਕਰ ਤੇ ਪਾਈਪਾਂ ਕਾਰਨ ਸੜਕ ‘ਤੇ ਭਰਿਆ ਮੀਂਹ ਦਾ ਪਾਣੀ, ਰਾਹਗੀਰ ਪ੍ਰੇਸ਼ਾਨ, ਸਰਕਾਰੀ ਜਾਇਦਾਦ ਨੂੰ ਨੁਕਸਾਨ*

Spread the love
ਫੱਤੂਢੀਗਾ 13 ਜੁਲਾਈ ਕੁਲਵਿੰਦਰ ਸਿੰਘ  ਪਿੰਡ ਨੂਰਪੁਰ ਜਨੂਹਾਂ ਤੋਂ ਭੰਡਾਲ ਬੇਟ ਨੂੰ ਜਾਦੀ ਸੜਕ ‘ਤੇ ਲੋਕਾਂ ਵੱਲੋਂ ਅਣ-ਅਧਿਕਾਰਤ ਤੌਰ ‘ਤੇ ਸਪੀਡ ਬਰੇਕਰ ਬਣਾਉਣ ਅਤੇ ਸੀਵਰੇਜ/ਪਾਣੀ ਦੀਆਂ ਪਾਈਪਾਂ ਪਾਉਣ ਕਾਰਨ ਮੀਂਹ ਦੇ ਮੌਸਮ ‘ਚ ਆਮ ਲੋਕਾਂ ਦੀ ਮੁਸ਼ਕਲ ਵਧ ਗਈ ਹੈ। ਥੋੜ੍ਹੀ ਜਿਹੀ ਬਾਰਿਸ਼ ਤੋਂ ਬਾਅਦ ਹੀ ਸੜਕਾਂ ‘ਤੇ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਆਉਣ-ਜਾਣ ‘ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਥਾਨਕ ਲੋਕਾਂ ਅਨੁਸਾਰ ਕੁਝ ਥਾਵਾਂ ‘ਤੇ ਬਿਨਾਂ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਉੱਚੇ-ਉੱਚੇ ਸਪੀਡ ਬਰੇਕਰ ਬਣਾ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸੜਕ ਦੇ ਵਿਚਕਾਰੋਂ ਪਾਈਪਾਂ ਲੰਘਾਈਆਂ ਗਈਆਂ ਹਨ। ਇਸ ਕਾਰਨ ਸੜਕ ਦਾ ਕੁਦਰਤੀ ਢਲਾਣ ਖ਼ਰਾਬ ਹੋ ਗਿਆ ਹੈ ਅਤੇ ਮੀਂਹ ਦਾ ਪਾਣੀ ਨਿਕਾਸ ਨਾ ਹੋਣ ਕਾਰਨ ਸੜਕ ‘ਤੇ ਹੀ ਭਰ ਜਾਂਦਾ ਹੈ। *ਰਾਹਗੀਰਾਂ ਨੂੰ ਦਿੱਕਤ*  ਸਕੂਲ ਜਾਂਦੇ ਬੱਚੇ, ਅਤੇ ਬਜ਼ੁਰਗ ਇਸ ਖੜ੍ਹੇ ਪਾਣੀ ‘ਚੋਂ ਲੰਘਣ ਲਈ ਮਜਬੂਰ ਹਨ। ਕਈ ਵਾਰ ਵਾਹਨਾਂ ਦੇ ਲੰਘਣ ਨਾਲ ਪਾਣੀ ਦੇ ਛਿੱਟੇ ਪੈਣ ਕਾਰਨ ਸਕੂਲੀ ਬੱਚਿਆਂ ਦੀ ਵਰਦੀ ਚਿੱੱਕੜ ਪੈਣ ਕਾਰਨ ਖਰਾਬ ਹੋ ਜਾਦੀ ਹੈ । ਦੋਪਹੀਆ ਵਾਹਨ ਚਾਲਕਾਂ ਲਈ ਇਹ ਜਗ੍ਹਾ ਹਾਦਸਿਆਂ ਦਾ ਕਾਰਨ ਵੀ ਬਣ ਰਹੀ ਹੈ। *ਸਰਕਾਰੀ ਜਾਇਦਾਦ ਦਾ ਨੁਕਸਾਨ*  ਸੜਕ ‘ਤੇ ਲੰਬੇ ਸਮੇਂ ਤੱਕ ਪਾਣੀ ਖੜ੍ਹੇ ਰਹਿਣ ਕਾਰਨ ਸੜਕ ਦੀ ਸਤ੍ਹਾ ਟੁੱਟਣ ਲੱਗੀ ਹੈ ਅਤੇ ਡਾਮਰ ਉੱਖੜ ਰਿਹਾ ਹੈ।ਜਿਸ ਕਾਰਨ ਮਾਰਕੀਟ ਕਮੇਟੀ ਦੇ ਸਰਕਾਰੀ ਫੰਡ ਨਾਲ ਬਣੀ ਸੜਕ ਦਾ ਨੁਕਸਾਨ ਹੋ ਰਿਹਾ ਹੈ ਅਤੇ ਜਲਦੀ ਹੀ ਵੱਡੇ ਪੱਧਰ ‘ਤੇ ਮੁਰੰਮਤ ਦੀ ਲੋੜ ਪੈ ਸਕਦੀ ਹੈ। ਸਵਰਨ ਸਿੰਘ ਭੰਡਾਲ ਅਤੇ ਇਲਾਕਾ ਨਿਵਾਸੀਆਂ ਨੇ ਮਾਰਕੀਟ ਕਮੇਟੀ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਣ-ਅਧਿਕਾਰਤ ਤੌਰ ‘ਤੇ ਬਣਾਏ ਗਏ ਸਪੀਡ ਬਰੇਕਰਾਂ ਅਤੇ ਪਾਈਪਾਂ ਦੀ ਜਾਂਚ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ। ਨਾਲ ਹੀ ਸੜਕਾਂ ‘ਤੇ ਪਾਣੀ ਨਿਕਾਸੀ ਦਾ ਸਹੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਸਰਕਾਰੀ ਜਾਇਦਾਦ ਨੂੰ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੜਕ ਮਾਰ ਕੇ ਕਮੇਟੀ ਢਿਲਵਾਂ ਅਧੀਨ ਪੈਂਦੀ ਹੈ ਇਸ ਬਾਰੇ ਉਹ ਹੀ ਕੁਝ ਕਰ ਸਕਦੇ ਹਨ ਜਦੋਂ ਮਾਰਕੀਟ ਕਮੇਟੀ ਢਿਲਮਾਂ ਦੇ ਚੇਅਰਮੈਨ ਕੁਲਦੀਪ ਪਾਠਕ ਤੇ ਦਫਤਰ ਅਧਿਕਾਰੀ ਨਾਲ ਸੰਪਰਕ ਕੀਤਾ ਉਹਨਾਂ ਕਿਹਾ ਸਾਡੇ ਪਾਸ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਜੇਕਰ ਕੋਈ ਸਮੱਸਿਆ ਹੈ ਤਾਂ ਉਸ ਦਾ ਜਲਦੀ ਹੱਲ ਹੋ ਜਾਊਗਾ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *