ਅਲਾਇੰਸ ਕਲੱਬ ਇੰਟਰਨੈਸ਼ਨਲ ਕੋਟਕਪੂਰਾ ਡਾਇਮੰਡ ਨੇ ਨਿਕੜਿਆਂ ਨੂੰ ਪਿਲਾਈਆਂ ਪੋਲੀਉ ਬੂੰਦਾਂ

Spread the love

ਕੋਟਕਪੂਰਾ, 9 ਦਸੰਬਰ (ਗੁਰਦੀਪ ਸਿੰਘ ਢਿੱਲੋਂ) :- ਸਮਾਜਸੇਵੀ ਸੰਸਥਾ ਅਲਾਇੰਸ ਕਲੱਬ ਇੰਟਰਨੈਸ਼ਨਲ ਕੋਟਕਪੂਰਾ ਡਾਇਮੰਡ ਜਿਲਾ-111 ਅਤੇ ਕਰ ਭਲਾ ਹੋ ਭਲਾ ਪ੍ਰੈਸ ਕਲੱਬ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਲਸ ਪੋਲੀਓ ਕੈਂਪ ਲਾਇਆ ਗਿਆ। ਇਸ ਸਮੇਂ ਕਲੱਬ ਪ੍ਰਧਾਨ ਚਰਨਦਾਸ ਗਰਗ ਅਤੇ ਮਨਵੀਰ ਰੰਗਾ ਨੇ ਦੱਸਿਆ ਕਿ ਕੈਂਪ ਵਿੱਚ ਬਲਜੀਤ ਸਿੰਘ ਐਸਪੀਐਚ ਫਰੀਦਕੋਟ ਅਤੇ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾ ਕੇ ਕੈਂਪ ਦੀ ਸ਼ੁਰੂਆਤ ਕੀਤੀ। ਇਸ ਸਮੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਭਾਵੇਂ ਸਾਡੇ ਦੇਸ਼ ਵਿੱਚੋਂ ਪੋਲੀਓ ਦਾ ਖਾਤਮਾ ਹੋ ਗਿਆ ਹੈ ਪਰ ਇਸ ਬਿਮਾਰੀ ਦੇ ਕੇਸ ਹਾਲੇ ਵੀ ਗੁਆਂਢੀ ਮੁਲਕਾਂ ਜਿਵੇਂ ਪਾਕਿਸਤਾਨ ਵਿੱਚ ਸਾਹਮਣੇ ਆ ਰਹੇ ਹਨ, ਇਸ ਲਈ ਇਹਤਿਆਤ ਵਜੋਂ ਜ਼ਿਆਦਾਤਰ ਸਰਹੱਦੀ ਇਲਾਕਿਆਂ ਵਿੱਚ ਪਲਸ ਪੋਲੀਓ ਕੈਂਪ ਸਰਕਾਰ ਵੱਲੋ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲਾਏ ਜਾ ਰਹੇ ਹਨ। ਇਸ ਸਮੇਂ ਐਸ.ਪੀ.ਐਚ. ਫਰੀਦਕੋਟ ਬਲਜੀਤ ਸਿੰਘ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੱਤਰਕਾਰਾਂ ਵੱਲੋਂ ਪੱਤਰਕਾਰੀ ਦੇ ਨਾਲ-ਨਾਲ ਸਮਾਜਸੇਵਾ ਦੇ ਕੰਮ ਕਰਨਾ ਸ਼ਲਾਘਾਯੋਗ

ਹੈ। ਇਸ ਸਮੇਂ ਮੀਤ ਪ੍ਰਧਾਨ ਰਾਜੂ ਕੰਡਾ, ਸਤਨਾਮ ਸਿੰਘ, ਚੇਅਰਮੈਨ ਡਾ. ਜਸਕਰਨ ਸਿੰਘ ਸੰਧਵਾਂ, ਸਕੱਤਰ ਚੰਦਰ ਕੁਮਾਰ ਗਰਗ, ਸਲਾਹਕਾਰ ਹਰਜੀਤ ਸਿੰਘ ਬਰਾੜ, ਰਾਜੇਸ਼ ਗੁਲਜਾਰ, ਪਵਨ ਕੁਮਾਰ ਭਾਰਤੀ, ਵਿਨੋਦ ਖੇਮਕਾ, ਸ਼ਿਵ ਓਮ ਨਾਥ, ਮੋਹਿਤ ਮਹਿਤਾ ਆਦਿ ਹਾਜ਼ਰ ਸਨ।

  • Related Posts

    ਸਫ਼ਾਈ ਸੇਵਕਾਂ ਨਾਲ ਚੱਲ ਰਿਹਾ ਵਿਵਾਦ ਖ਼ਤਮ, ਡੀਐਸਪੀ ਸਤਵੀਰ ਸਿੰਘ ਬੈਸ਼ ਸਿਸਪੈਂਡ 

    Spread the love

    Spread the loveਬਲਵੰਤ ਸਿੰਘ ਸਿੱਧੂ (ਬਰਨਾਲਾ) 24 ਜੁਲਾਈ 2026 =ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਪੁਲਿਸ ਵਿਚਕਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਸਰਕਾਰ…

    ਪੱਤਰਕਾਰ ਭਾਈਚਾਰੇ ਨਾਲ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਕੀਤੀ ਮੀਟਿੰਗ।

    Spread the love

    Spread the loveਤਪਾ ਮੰਡੀ 24 ਜੁਲਾਈ( ਗੋਲਡੀ ਵਿਆਸ) ਸਥਾਨਕ ਪੁਲਿਸ ਸਿਟੀ ਚੌਂਕੀ ਦੇ ਨਵੇਂ ਇੰਚਾਰਜ ਕੁਲਵੰਤ ਸਿੰਘ ਕੱਟੂ ਨੇ ਪ੍ਰੈਸ ਨਾਲ ਪਲੇਠੀ ਮੀਟਿੰਗ ਕਰਦਿਆਂ ਸਮੂਹ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਦਿਆਂ…

    Leave a Reply

    Your email address will not be published. Required fields are marked *